Friday, October 4, 2024

ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਵਿਕਰਮ ਪਾਲ ਸਿੰਘ ਨੂੰ ਮੋਟਰਾਇਜ਼ਡ ਟਰਾਈਸਾਈਕਲ ਅਤੇ ਸਟਿਕ ਦਿੱਤੀ ਗਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 04 ਅਕਤੂਬਰ : ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਵੱਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਦੀ ਲੜੀ ਵਿੱਚ ਸ੍ਰੀਮਤੀ ਆਸ਼ਿਕਾ ਜੈਨ,ਆਈ.ਏ.ਐਸ, ਡਿਪਟੀ ਕਮਿਸ਼ਨਰ (ਪ੍ਰਧਾਨ) ਵੱਲੋ ਜ਼ਿਲ੍ਹਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਅਤੇ ਭਾਰਤੀਯ ਕਰਿਤਮ ਅੰਗ ਨਿਰਮਾਣ ਨਿਗਮ (ਅਲਿਮਕੋ) ਮੋਹਾਲੀ ਪੰਜਾਬ ਦੇ ਸਹਿਯੋਗ ਨਾਲ ਸ੍ਰੀ ਵਿਕਰਮ ਪਾਲ ਸਿੰਘ ਪਿੰਡ ਮੱਕੜਾਂ, ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਮੁਫਤ ਮੋਟਰਾਇਜਡ ਟਰਾਈਸਾਈਕਲ ਅਤੇ ਸਟਿਕ ਦਿੱਤੀ ਗਈ 


ਅਤੇ ਉਨ੍ਹਾਂ ਵੱਲੋ ਲਾਭਪਾਤਰੀ ਨੂੰ ਵਧੀਆ ਢੰਗ ਨਾਲ ਜਿੰਦਗੀ ਜਿਊਣ ਬਾਰੇ ਜੀਵਨ ਸੇਧ ਦਿੱਤੀ ਗਈ। ਲਾਭਪਾਤਰੀ ਨੇ ਦੱਸਿਆ ਕਿ ਉਹ ਨਰੇਗਾ ਵਿੱਚ ਮੇਟ ਦੀ ਨੋਕਰੀ ਕਰ ਰਿਹਾ ਹੈ ਅਤੇ 8 ਵੀ ਪਾਸ ਹੈ। ਇਸ ਮੌਕੇ ਸ੍ਰੀਮਤੀ ਸੋਨਮ ਚੋਧਰੀ, ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸ੍ਰੀ ਹਰਬੰਸ ਸਿੰਘ ਸਕੱਤਰ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਹਾਜ਼ਰ ਸਨ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger