ਮੋਹਾਲੀ ’ਚ ਕਪਿਲ ਚੌਧਰੀ ਰੋਜ਼ਾਨਾ ਲਾ ਰਿਹਾ ਹੈ ਛੇ ਕਲਾਸਾਂ ਅਤੇ ਲੋਕਾਂ ਨੂੰ ਦੱਸ ਰਿਹਾ ਤੰਦਰੁਸਤ ਜੀਵਨ ਸ਼ੈਲੀ ਦੇ ਗੁਣ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਕਤੂਬਰ : ਸੀ ਐਮ ਦੀ ਯੋਗਸ਼ਾਲਾ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਸਿਹਤਮੰਦ ਤਬਦੀਲੀਆਂ ਲਿਆਉਣ ਲਈ ਆਰੰਭੇ ਉਪਰਾਲੇ ਆਮ ਲੋਕਾਂ ਲਈ ਨਿੱਤ ਦਿਨ ਦੀਆਂ ਮੁਸ਼ਕਿਲਾਂ ਤੋਂ ਯੋਗ ਰਾਹੀਂ ਰਾਹਤ ਪਾਉਣ ’ਚ ਮੱਦਦਗਾਰ ਹੋ ਰਹੇ ਹਨ।
ਮੋਹਾਲੀ ’ਚ ਸੈਕਟਰ 80 ਦੇ ਐਕਸਟੈਨਸ਼ਨ ਪਾਰਕ ਵਿਖੇ ਸਵੇਰ ਅਤੇ ਸ਼ਾਮ, ਸੈਕਟਰ 99 ਦੀ ਵਨ ਰਾਈਜ਼ ਸੁਸਾਇਟੀ, ਸੈਕਟਰ 105 ਦੀ ਐਮ ਆਰ ਸੁਸਾਇਟੀ, ਸੈਕਟਰ 85 ਦੀ ਵੇਵ ਐਸਟੇਟ ਅਤੇ ਸੈਕਟਰ 80 ਦੇ ਗੋਲਡਨ ਟੋਨ ਸੁਸਾਇਟੀ ’ਚ ਰੋਜ਼ਾਨਾ ਇੱਕ-ਇੱਕ ਕਲਾਸ ਲਗਾ ਰਿਹਾ ਯੋਗਾ ਇੰਸਟ੍ਰੱਕਟਰ ਕਪਿਲ ਚੌਧਰੀ ਦੱਸਦਾ ਹੈ ਕਿ ਉਹ ਕੋਲ 150 ਤੋਂ 200 ਲੋਕ ਰੋਜ਼ਾਨਾ ਯੋਗ ਸਿੱਖਣ ਆਉਂਦੇ ਹਨ।
ਉਸ ਦਾ ਕਹਿਣਾ ਹੈ ਕਿ ਅੱਜ ਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਯੋਗ ਨੂੰ ਇਨ੍ਹਾਂ ਤੋਂ ਰਾਹਤ ਲਈ ਬੇਹਤਰੀਨ ਉਪਾਅ ਸਮਝਦੇ ਹਨ। ਕਪਿਲ ਅਨੁਸਾਰ ਉਸ ਕੋਲ ਯੋਗਾ ਕਲਾਸ ’ਚ ਆਉਣ ਵਾਲੀ ਸ਼ਿਖਾ ਮਿਸ਼ਰਾ ਥਾਈਰਾਇਡ ਦੀ ਸਮੱਸਿਆ ਤੋਂ ਪੀੜਿਤ ਸੀ ਪਰ ਹੁਣ ਯੋਗਾ ਕਲਾਸਾਂ ਲਾਉਣ ਬਾਅਦ ਉਹ ਰਾਹਤ ਮਹਿਸੂਸ ਕਰਨ ਲੱਗੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ, ਫ਼ਰੋਜ਼ਨ ਸ਼ੋਲਡਰ ਜਿਹੀਆਂ ਸਮੱਸਿਆਵਾਂ ਤੋਂ ਪੀੜਿਤ ਹੁੰਦੇ ਹਨ, ਉਹ ਵੀ ਹੁਣ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।
ਕਪਿਲ ਨੇ ਦੱਸਿਆ ਕਿ ਯੋਗਾ ਨੂੰ ਜੀਵਨ ਦਾ ਅੰਗ ਬਣਾਉਣ ਨਾਲ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਜੋ ਸਾਨੂੰ ਸਰੀਰਕ ਜਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੀਆਂ ਹਨ, ਤੋਂ ਵੱਖ-ਵੱਖ ਆਸਣਾਂ ਦੀ ਮੱਦਦ ਨਾਲ ਹੀ ਛੁਟਕਾਰਾ ਪਾ ਸਕਦੇ ਹਾਂ।
ਜ਼ਿਲ੍ਹਾ ਯੋਗਾ ਸੁਪਰਵਾਈਜ਼ਰ ਪ੍ਰਤਿਮਾ ਡਾਵਰ ਅਨੁਸਾਰ ਸੀ ਐਮ ਦੀ ਯੋਗਸ਼ਾਲਾ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਆਈ ਹੈ ਜੋ ਆਪਣੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਫ਼ੋਟੋ ਕੈਪਸ਼ਨ:
ਸੀ ਐਮ ਦੀ ਯੋਗਸ਼ਾਲਾ ਤਹਿਤ ਸੈਕਟਰ 99 ਦੀ ਵਨ ਰਾਈਜ਼ ਸੁਸਾਇਟੀ ’ਚ ਚੱਲ ਰਹੀ ਯੋਗਾ ਕਲਾਸ ’ਚ ਭਾਗ ਲੈ ਰਹੇ ਲੋਕ।
No comments:
Post a Comment