SBP GROUP

SBP GROUP

Search This Blog

Total Pageviews

Sunday, October 6, 2024

ਪੰਚਾਇਤੀ ਚੋਣਾਂ : ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹਿਆ ਉਮੀਦਵਾਰ

 ਬਰਨਾਲਾ, 6 ਅਕਤੂਬਰ, : ਪੰਜਾਬ ਵਿੱਚ 15 ਅਕਤੂਬਰ ਨੂੰ ਗ੍ਰਾਮ ਪੰਚਾਇਤਾਂ ਲਈ ਵੋਟਾਂ ਪੈਣਗੀਆਂ, ਪਿੰਡਾਂ ਵਿੱਚ  ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹਨ। ਬਰਨਾਲਾ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਸਰਪੰਚ ਲਈ ਉਮੀਦਵਾਰ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਰੋਸ ਵਜੋਂ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਿਆ।


 

ਸ਼ਹਿਣਾ ਬਲਾਕ ਦੇ ਪਿੰਡ ਚੀਮਾ ਦਾ ਨਰਿੰਜਨ ਸਿੰਘ ਦੀ ਪਤਨੀ ਸਰਪੰਚ ਲਈ ਉਮੀਦਵਾਰ ਸੀ। ਉਨ੍ਹਾਂ ਰਿਟਰਨਿੰਗ ਆਫ਼ਸਰ  ਅਤੇ ਹੋਰ ਅਧਿਕਾਰੀਆਂ ਉਤੇ ਦੋਸ਼ ਲਗਾਇਆ ਕਿ ਵਿਰੋਧੀ ਉਮੀਦਵਾਰ ਦੇ ਪ੍ਰਭਾਵ ਹੇਝ ਉਨ੍ਹਾਂ ਦੇ ਕਾਗਜ਼ ਰੱਦ ਕਰ ਦਿੱਤੇ ਹਨ। ਨਰਿੰਜਨ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਸਰਪੰਚ ਲਈ ਕਾਗਜ਼ ਦਾਖਲ ਕੀਤੇ ਸਨ। ਟੈਂਕੀ ਦੇ ਹੇਠ ਉਸਦੇ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਬਕਾਇਦਾ ਹਲਫਨਾਮਾ ਦਾਖਲ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਰੱਦ ਕੀਤੇ ਨਾਮਜ਼ਦਗੀ ਪੱਤਰ ਬਹਾਲ ਕਰਕੇ ਉਨ੍ਹਾਂ ਨੂੰ ਚੋਣ ਲੜਨ ਦੀ ਆਗਿਆ ਦਿੱਤੀ ਜਾਵੇ। ਉਹ ਉਦੋਂ ਤੱਕ ਸੰਘਰਸ਼ ਕਰਨਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ।

No comments:


Wikipedia

Search results

Powered By Blogger