ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਨੀਤੀਆਂ ਦਾ ਕੀਤਾ ਪਰਦਾਫਾਸ਼।
ਮੁਹਾਲੀ, 02 ਅਕਤੂਬਰ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਜ਼ਿਲਾ ਮੁਹਾਲੀ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਇੱਕ ਵੱਡਾ ਜੱਥਾ ਅੰਬਾਲਾ ( ਹਰਿਆਣਾ) ਦੇ ਰੇਲਵੇ ਸਟੇਸ਼ਨ ਤੇ ਪੁੱਜਾ। ਜਿਸ ਦੀ ਅਗਵਾਈ ਸਾਂਝੇ ਤੌਰ ਤੇ ਫੈਡਰੇਸ਼ਨ ਆਗੂ ਅਜਮੇਰ ਸਿੰਘ ਲੌਂਗੀਆ ਤੇ ਸੁਲੱਖਣ ਸਿੰਘ ਸਿਸਵਾ ਨੇ ਕੀਤੀ।ਜਿਥੇ ਪੰਜਾਬ ਭਰ ਤੋਂ ਆਏ ਮੁਲਾਜ਼ਮਾ ਤੇ ਪੈਨਸ਼ਨਰ ਹੱਥਾਂ ਵਿੱਚ ਝੰਡੇ ਲੈ ਕੇ ਉੱਚੀ ਆਵਾਜ਼ ਵਿੱਚ ਨਾਹਰੇ ਲਾ ਰਹੇ ਸਨ ਬਜ਼ਾਰਾਂ ਵਿੱਚ ਲੋਕ ਤੇ ਦੁਕਾਨਦਾਰ ਬਹੁਤ ਹੀ ਉਤਸੁਕਤਾ ਨਾਲ ਦੇਖ ਰਹੇ ਸਨ।
ਸਾਂਝੇ ਫਰੰਟ ਦੇ ਕਨਵੀਨਰ ਤੇ ਕੋਆਰਡੀਨੇਟਰ ਸਤੀਸ਼ ਰਾਣਾ ਨੇ ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਹਰਿਆਣਾ ਪ੍ਰਦੇਸ਼ ਦੇ ਲੋਕਾਂ ਨਾਲ ਇਹ ਗੱਲ ਸਾਂਝੀ ਕਰਨ ਲਈ ਆਏ ਹਾਂ ਕਿ ਜਿਸ ਪ੍ਰਕਾਰ ਕੇਂਦਰ ਦੀ ਮੋਦੀ ਸਰਕਾਰ ਨੇਂ ਲੋਕਾਂ ਨੂੰ ਜੁਮਲਿਆਂ ਨਾਲ ਭਰਮਾ ਕੇ ਡੰਗ ਚਲਾਇਆ ਜਾ ਰਿਹਾ, ਅਤੇ ਰੁਜ਼ਗਾਰ ਦੇ ਸਾਧਨ ਖ਼ਤਮ ਕੀਤੇ ਜਾ ਰਹੇ ਹਨ ਵਿਭਾਗਾਂ ਦਾ ਤੇਜ਼ੀ ਨਾਲ ਨਿੱਜੀਕਰਨ ਕਰਕੇ ਉਨ੍ਹਾਂ ਦਾ ਭੋਗ ਪਾਇਆ ਜਾ ਰਿਹਾ ਹੈ ਤੇ ਵਿਭਾਗਾਂ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਭੜਕਾ ਕੇ ਉਨ੍ਹਾਂ ਨੂੰ ਧਰਮ ਦੇ ਨਾਂ ਤੇ ਇਲਾਕਿਆਂ ਦੇ ਨਾਂ ਤੇ ਲੜਾਇਆ ਜਾ ਰਿਹਾ ਹੈ।
ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਦੀ ਸਰਕਾਰ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਇਹ ਮਸ਼ਹੂਰੀਆਂ ਵਾਲੀ ਸਰਕਾਰ ਹੈ ਜਿਸ ਨੇ ਕੇਵਲ ਲੋਕਾਂ ਨੂੰ ਸਬਜ਼ ਬਾਗ਼ ਦਿਖਾ ਕੇ ਗੁਮਰਾਹ ਕੀਤਾ ਹੈਂ ਜ਼ਮੀਨ ਪੱਧਰ ਤੇ ਕੋਈ ਕੰਮ ਨਹੀਂ ਹੋ ਰਿਹਾ, ਮੁਲਾਜ਼ਮ ਮੰਗਾਂ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਗੁਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਕਿ ਪੱਕੇ ਹੋਣ ਵਾਲੇ ਮੁਲਾਜ਼ਮਾਂ ਨੂੰ ਨਾਂ ਮਹਿਗਾਈ ਭੱਤਾ ਨਾ ਕੋਈ ਹੋਰ ਅਲਾਉਸ ਦਿੱਤਾ ਜਾ ਰਿਹਾ ਹੈ, ਪੁਰਾਣੀ ਪੈਨਸ਼ਨ ਦੇਣ ਦਾ ਵਾਅਦਾ ਅੱਜ ਤੱਕ ਵਫਾ ਨਹੀ ਹੋਇਆ ਜਦੋਂ ਕਿ ਹਿਮਾਚਲ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਵੀ ਕਰ ਦਿੱਤੀ ਹੈ
ਇਸੇ ਤਰ੍ਹਾਂ ਸਾਂਝੇ ਫਰੰਟ ਨੂੰ ਅੱਠ ਵਾਰ ਮੀਟਿੰਗ ਦਾ ਸਮਾਂ ਦੇ ਕੇ ਵਾਰ-ਵਾਰ ਮੀਟਿੰਗਾਂ ਕੈਂਸਲ ਕੀਤੀਆਂ ਜਾ ਰਹੀਆਂ ਹਨ ਪੰਜਾਬ ਦੇ ਮੁਲਾਜ਼ਮਾਂ ਦਾ ਮਹਿਗਾਈ ਭੱਤੇ ਦੀਆਂ ਕਿਸ਼ਤਾਂ ਸਮੇਤ ਤਨਖ਼ਾਹ ਕਮਿਸ਼ਨ ਦਾ ਬਕਾਇਆ ਆਦਿ ਮੰਗਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲਾਰਿਆਂ ਦੀ ਭੇਂਟ ਚੜੀਆਂ ਹੋਈਆਂ ਹਨ ਤੇ ਇਹ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਸੋ ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਇਨ੍ਹਾਂ ਦੋਹਾਂ ਸਰਕਾਰਾਂ ਨੂੰ ਨਕਾਰਨ ਦੀ ਅਪੀਲ ਕੀਤੀ ਹੈ
ਅੱਜ ਦੇ ਪ੍ਰਦਰਸ਼ਨ ਵਿੱਚ ਸੁਰੇਸ਼ ਕੁਮਾਰ ਠਾਕੁਰ, ਸ਼ਵਿੰਦਰ ਕੁਮਾਰ, ਹਨੂੰਮਾਨ ਪ੍ਰਸ਼ਾਦ, ਰਾਜ ਕਰਨ, ਪੈਨਸ਼ਨਰ ਆਗੂ ਰਾਮ ਕਿਸ਼ਨ ਧੁਨਕੀਆ, ਲਘੂ ਉਦਯੋਗ ਦੇ ਆਗੂ ਤੇਜਿੰਦਰ ਸਿੰਘ ਬਾਬਾ,ਛੱਤ ਬੀੜ ਚਿੜੀਆ ਘਰ ਦੇ ਪ੍ਰਧਾਨ ਅਮਨਦੀਪ ਸਿੰਘ ਮੁਲਤਾਨੀ, ਫ਼ੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ ਬ੍ਰਾਂਚ ਡੇਰਾ ਬੱਸੀ ਦੇ ਪ੍ਰਧਾਨ ਤਰਸੇਮ ਲਾਲ ਦੱਪਰ,ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ, ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ ਵੀ ਸ਼ਾਮਲ ਸਨ।
No comments:
Post a Comment