Monday, January 13, 2025

ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 01 ਜਨਵਰੀ ਤੋਂ 31 ਦਸੰਬਰ ਦੇ ਸੰਬੰਧ ਵਿੱਚ ਲਗਾਇਆ

ਟ੍ਰੈਫਿਕ ਪੁਲਿਸ ਵੱਲੋਂ ਰੋਜ਼ਾਨਾ ਸੈਮੀਨਾਰ ਲਗਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜਨਵਰੀ : ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ, ਐਸ.ਪੀ ਟਰੈਫਿਕ ਐੱਚ ਐੱਸ ਮਾਨ, ਡੀ.ਐਸ. ਪੀ ਟ੍ਰੈਫਿਕ ਕਰਨੈਲ ਸਿੰਘ  ਦੇ ਹੁਕਮਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ ਮਹਿਲਾ ਸਿਪਾਹੀ ਖੁਸ਼ਪ੍ਰੀਤ ਕੌਰ ਵੱਲੋਂ ਸ. ਰਣਪ੍ਰੀਤ ਸਿੰਘ ਸਕੱਤਰ, ਸਟੇਟ ਟਰਾਂਸਪੋਰਟ ਅਥਾਰਿਟੀ ਪੀ.ਬੀ.01(PB01) ਪੰਜਾਬ ਨਾਲ ਮਿਲ ਕੇ ਗੱਡੀਆਂ ਪਾਸ ਕਰਾਉਣ ਆਏ ਲੋਕਾਂ ਨਾਲ ਅਤੇ ਸਰਕਾਰੀ ਹਾਈ ਸਕੂਲ ਸਨੇਟਾ ਐੱਸ ਏ .ਐੱਸ ਨਗਰ ਵਿਖੇ ਰਾਸ਼ਟਰੀ ਸੜ੍ਹਕ ਸੁਰੱਖਿਆ ਮਹੀਨਾ 01 ਜਨਵਰੀ ਤੋਂ 31 ਦਸੰਬਰ ਦੇ ਸਬੰਧ ਵਿੱਚ ਸੈਮੀਨਾਰ ਕੀਤਾ, ਧੁੰਦ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ 


ਰਿਫਲੈਕਟਰ ਟੇਪ ਲਾਈ ਗਈ, ਨਸ਼ੇ ਕਰ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਟ੍ਰੈਫਿਕ ਨਿਯਮਾਂ ਬਾਰੇ, ਘੱਟ ਉਮਰ ਵਿੱਚ ਡਰਾਈਵਿੰਗ ਨਾ ਕਰਨ ਬਾਰੇ, ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ ਸਬੰਧੀ, ਲੇਨ ਡਰਾਈਵਿੰਗ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਵਾਤਾਵਰਣ ਦੀ ਸੁਰੱਖਿਅਤ ਬਾਰੇ ਜਾਣਕਾਰੀ ਦਿੱਤੀ। ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ਤੇ ਖੜ੍ਹਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲੇਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਅਤੇ ਨਾ ਮੋਡੀਫਾਈ ਕਰਾਉਣ ਦੀ ਅਪੀਲ ਕੀਤੀ। ਸਾਰੇ ਟਰੈਫਿਕ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਬਾਰੇ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ। ਪੁਲਿਸ ਤੋਂ ਮਦਦ ਲੈਣ ਅਤੇ ਦੇਣ ਲਈ ਹੈਲਪਲਾਈਨ ਨੰਬਰ 112 ਅਤੇ 181 ਤੇ ਕਾਲ ਕਰਨ ਬਾਰੇ, ਇਸ ਦੇ ਨਾਲ ਸਾਈਬਰ ਕ੍ਰਾਈਮ ਲਈ 1930 ਤੇ ਕਾਲ ਕਰਨ ਬਾਰੇ ਜਾਣਕਾਰੀ ਦਿੱਤੀ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger