SBP GROUP

SBP GROUP

Search This Blog

Total Pageviews

Friday, January 31, 2025

ਆਰ ਯੂ ਬੀ ਦੀ ਘੱਟ ਉਚਾਈ ਅਤੇ ਭਵਿੱਖ ਵਿੱਚ ਪਾਣੀ ਖੜ੍ਹਨ ਦੇ ਮੁੱਦੇ ਢਕੋਲੀ ਰੇਲਵੇ ਕਰਾਸਿੰਗ 'ਤੇ ਨਿਰਵਿਘਨ ਆਵਾਜਾਈ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ

ਢਕੋਲੀ ਵਿਖੇ ਆਰ ਯੂ ਬੀ ਦੀ ਜਗ੍ਹਾ ਆਰ ਓ ਬੀ ਬਣਾਉਣ ਦਾ ਪ੍ਰਸਤਾਵ ਰੇਲਵੇ ਨੂੰ ਜਲਦ ਸੌਂਪਿਆ ਜਾਵੇ-ਡੀ ਸੀ ਆਸ਼ਿਕਾ ਜੈਨ

ਐਸ.ਏ.ਐਸ.ਨਗਰ, 31 ਜਨਵਰੀ : ਢਕੋਲੀ ਵਿਖੇ ਰੇਲਵੇ ਅੰਡਰ ਪਾਸ ਨਾਲ ਸਬੰਧਤ ਭਵਿੱਖੀ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੌਜੂਦਾ ਪ੍ਰਵਾਨਿਤ ਰੇਲਵੇ ਅੰਡਰ ਪਾਸ ਦੀ ਥਾਂ 'ਤੇ ਰੇਲਵੇ ਓਵਰ ਬ੍ਰਿਜ ਦੀ ਤਜਵੀਜ਼ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਸੌਂਪਣ।  


      ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਵਿਖੇ ਐਸ.ਡੀ.ਐਮ ਡੇਰਾਬੱਸੀ ਅਮਿਤ ਗੁਪਤਾ ਦੇ ਨਾਲ ਐਮ ਸੀ ਜ਼ੀਰਕਪੁਰ ਅਤੇ ਰੇਲਵੇ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਜੈਨ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਥਿਤੀਆਂ ਜਿਵੇਂ ਕਿ ਉਚਾਈ ਦੇ ਮੁੱਦੇ, ਪਾਣੀ ਖੜ੍ਹਨ ਦੀ ਸਮੱਸਿਆ ਅਤੇ ਟ੍ਰੈਫਿਕ ਦੀ ਵੱਧ ਗਿਣਤੀ ਦੇ ਮੱਦੇਨਜ਼ਰ ਢਕੋਲੀ ਵਿਖੇ ਰੇਲਵੇ ਅੰਡਰਪਾਸ ਦੀ ਸੰਭਾਵਨਾ ਲੰਬੇ ਸਮੇਂ ਵਾਸਤੇ ਲਾਹੇਵੰਦ ਸਾਬਤ ਨਹੀਂ ਹੋਵੇਗੀ।  ਉਨ੍ਹਾਂ ਕਿਹਾ ਕਿ ਪ੍ਰਵਾਨਿਤ ਰੇਲਵੇ ਅੰਡਰਪਾਸ ਦੀ ਸਪਸ਼ਟ ਉਚਾਈ 3.35 ਮੀਟਰ ਦੱਸੀ ਗਈ ਹੈ ਜੋ ਕਿ ਨੈਸ਼ਨਲ ਹਾਈਵੇਅ ਦੇ ਬਲਟਾਣਾ ਇੰਟਰਸੈਕਸ਼ਨ ਪੁਆਇੰਟ ਦੀ ਉਚਾਈ ਦਾ ਅੱਧਾ ਹੈ।  ਇਸ ਲਈ, ਘੱਟ ਉਚਾਈ ਭਵਿੱਖ ਵਿੱਚ ਇੱਕ ਵੱਡਾ ਮੁੱਦਾ ਬਣ ਸਕਦੀ ਹੈ।ਇਸੇ ਤਰ੍ਹਾਂ ਢਕੋਲੀ ਰੇਲਵੇ ਕਰਾਸਿੰਗ ਤੋਂ ਜਾਣ ਵਾਲੀ ਸੜਕ ਦੋ ਸੜਕਾਂ ਵਿੱਚ ਵੰਡੀ ਜਾਂਦੀ ਹੈ, ਇੱਕ ਨੈਸ਼ਨਲ ਹਾਈਵੇ ਅਤੇ ਦੂਜੀ ਡੇਰਾਬੱਸੀ, ਜਿਸ ਨੂੰ ਅੱਗੇ ਰੋਟਰੀ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ ਸਮੇਤ ਐਮ ਸੀ ਅਤੇ ਰੇਲਵੇ ਅਧਿਕਾਰੀਆਂ ਦੀ ਰਾਏ ਅਨੁਸਾਰ  ਮੌਜੂਦਾ ਹਾਲਾਤਾਂ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਆਰ ਯੂ ਬੀ ਨੂੰ ਆਰ.ਓ.ਬੀ. ਨਾਲ ਬਦਲਿਆ ਜਾਣਾ ਚਾਹੀਦਾ ਹੈ।   ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰਸਤਾਵਿਤ ਰੇਲਵੇ ਓਵਰ ਬ੍ਰਿਜ ਲਈ ਡੀ ਪੀ ਆਰ ਤਿਆਰ ਕਰਨ ਦੀ ਬੇਨਤੀ ਦੇ ਨਾਲ ਇਸ ਸਬੰਧ ਵਿੱਚ ਇੱਕ ਸੋਧਿਆ ਪ੍ਰਸਤਾਵ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।

    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਧ ਰਹੇ ਸ਼ਹਿਰੀਕਰਨ ਦੇ ਮੱਦੇਨਜ਼ਰ ਸ਼ਹਿਰ ਦੀ ਆਵਾਜਾਈ ਨੂੰ ਯੋਗ ਬਣਾਉਣ ਲਈ ਜ਼ੀਰਕਪੁਰ ਲਈ ਲੰਮੇ ਸਮੇਂ ਦੀ ਯੋਜਨਾਬੰਦੀ ਸਮੇਂ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਜ਼ੀਰਕਪੁਰ ਖੇਤਰ ਦੀ ਇਸ ਵੱਡੀ ਰੁਕਾਵਟ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ।

No comments:


Wikipedia

Search results

Powered By Blogger