SBP GROUP

SBP GROUP

Search This Blog

Total Pageviews

Monday, June 2, 2025

ਬਾਲ ਭਲਾਈ ਕੌਂਸਲ, ਪੰਜਾਬ ਵੱਲੋਂ ਬਾਲ ਭਵਨ, ਮੋਹਾਲੀ ਵਿਖੇ 10 ਦਿਨਾਂ ਸਮਰ ਕੈਂਪ ਸ਼ੁਰੂ

ਐਸ.ਏ.ਐਸ. ਨਗਰ, 2 ਜੂਨ : ਬਾਲ ਭਲਾਈ ਕੌਂਸਲ, ਪੰਜਾਬ ਵੱਲੋਂ ਅੱਜ ਤੋਂ 6-14 ਸਾਲ ਦੇ ਬੱਚਿਆਂ ਲਈ ਬਾਲ ਭਵਨ, ਮੋਹਾਲੀ ਵਿਖੇ ਇੱਕ ਸਮਰ ਕੈਂਪ ਸ਼ੁਰੂ ਕੀਤਾ ਗਿਆ। ਕੌਂਸਲ ਦੀ ਸਕੱਤਰ ਸ਼੍ਰੀਮਤੀ ਪ੍ਰੀਤਮ ਸੰਧੂ ਨੇ ਦੱਸਿਆ ਕਿ ਇਸ ਕੈਂਪ ਦੇ ਆਯੋਜਨ ਦਾ ਮੁੱਖ ਉਦੇਸ਼ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਰੁੱਝੇ ਰੱਖਣਾ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਵਧਾਉਣਾ ਹੈ।


     ਉਨ੍ਹਾਂ ਅੱਗੇ ਕਿਹਾ ਕਿ ਯੋਗਾ, ਡਾਂਸ, ਸੰਗੀਤ, ਮੂਰਤੀ ਨਿਰਮਾਣ, ਭੰਗੜਾ ਆਦਿ ਵਰਗੀਆਂ ਗਤੀਵਿਧੀਆਂ ਹਰ ਰੋਜ਼ ਆਯੋਜਿਤ ਕੀਤੀਆਂ ਜਾਣਗੀਆਂ। ਅੱਜ 30 ਬੱਚਿਆਂ ਨੇ ਕੈਂਪ ਵਿੱਚ ਸ਼ਿਰਕਤ ਕੀਤੀ ਜਿੱਥੇ ਯੋਗਾ ਇੰਸਟ੍ਰਕਟਰ ਸ਼੍ਰੀ ਅਭਿਜੀਤ, ਸੰਗੀਤ ਅਧਿਆਪਕ ਸ਼੍ਰੀਮਤੀ ਅਮਨਦੀਪ ਕੌਰ ਅਤੇ ਮੂਰਤੀ ਨਿਰਮਾਣ ਮਾਹਿਰ ਸ਼੍ਰੀ ਪਰਵੇਸ਼ ਕੁਮਾਰ ਨੇ ਬੱਚਿਆਂ ਨੂੰ ਵੱਖ-ਵੱਖ ਕਲਾਵਾਂ ਅਤੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਦੀ ਉਪਯੋਗਤਾ ਬਾਰੇ ਜਾਗਰੂਕ ਕੀਤਾ। ਕੈਂਪ ਦਾ ਉਦਘਾਟਨ ਡਾ. (ਸ਼੍ਰੀਮਤੀ) ਪ੍ਰੀਤਮ ਸੰਧੂ, ਸਕੱਤਰ ਅਤੇ ਸ਼੍ਰੀਮਤੀ ਰਤਿੰਦਰ ਬਰਾੜ, ਕੌਂਸਲ ਦੇ ਖਜ਼ਾਨਚੀ ਦੁਆਰਾ ਕੀਤਾ ਗਿਆ।

 ਕੈਂਪ ਦੌਰਾਨ ਬੱਚਿਆਂ ਨੇ ਗਤੀਵਿਧੀਆਂ ਦਾ ਬਹੁਤ ਆਨੰਦ ਮਾਣਿਆ। ਇਹ ਸਮਰ ਕੈਂਪ 2 ਜੂਨ ਤੋਂ 14 ਜੂਨ, 2025 ਤੱਕ ਜਾਰੀ ਰਹੇਗਾ ਅਤੇ ਸਮਾਪਤੀ ਵਾਲੇ ਦਿਨ, ਇੱਕ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ ਜਿੱਥੇ ਬੱਚੇ ਕੈਂਪ ਦੌਰਾਨ ਸਿੱਖੀਆਂ ਗਈਆਂ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਨਗੇ।

No comments:


Wikipedia

Search results

Powered By Blogger