SBP GROUP

SBP GROUP

Search This Blog

Total Pageviews

Saturday, June 21, 2025

ਸੀਬੀਐੱਸਏ, ਸੀਜੀਸੀ ਲਾਂਡਰਾਂ: ਮੈਨੇਜਮੈਂਟ ਕਰੀਅਰ ਅਤੇ ਵਿਿਦਆਰਥੀਆਂ ਦੀ ਅਗਵਾਈ ਵਾਲੇ ਸਟਾਰਟਅੱਪਸ ਲਈ ਇੱਕ ਲਾਂਚਪੈਡ

ਖਰੜ 21 ਜੂਨ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਵਪਾਰਕ ਸਿੱਖਿਆ ਦੇ ਖੇਤਰ ਨੂੰ ਨਵਾਂ ਰੂਪ ਦੇਣ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ। ਹਾਲ ਹੀ ਵਿੱਚ ਇਸ ਨੂੰ 4.0 ਪੈਮਾਨੇ (ਸਕੇਲਤੇ 3.36 ਦੇ ਸ਼ਾਨਦਾਰ ਸੀਜੀਪੀਏ ਨਾਲ ਵੱਕਾਰੀ (ਪ੍ਰਸਿੱਧਐਨਏਏਸੀ  ਪਲੱਸ ਐਕਰੈਡਿਟੇਸ਼ਨ (ਮਾਨਤਾਮਿਲੀ ਹੈਜਿਸ ਨੇ ਸੀਬੀਐੱਸਏ ਨੂੰ ਖੇਤਰ ਦੇ ਸ਼੍ਰੇਸ਼ਠ ਬਿਜ਼ਨਸ ਮੈਨੇਜਮੈਂਟ ਸੰਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਐਨਏਏਸੀ ਵੱਲੋਂ ਦਿੱਤੀ ਗਈ ਇਹ ਪਹਿਚਾਣ ਸਿੱਖਣਸੰਸਥਾ ਦੀ ਅਧਿਆਪਨ ਸਿਖਲਾਈਖੋਜ ਅਤੇ ਨਵੀਨਤਾਬੁਨਿਆਦੀ ਢਾਂਚਾਵਿਿਦਆਰਥੀ ਤਰੱਕੀ ਅਤੇ ਪ੍ਰਬੰਧਨ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਨਿਰੰਤਰ ਉੱਤਮਤਾ ਨੂੰ ਉਜਾਗਰ ਕਰਦੀ ਹੈ।


ਸੀਬੀਐੱਸਏਸੀਜੀਸੀ ਲਾਂਡਰਾਂ ਵਿੱਚ ਮੈਨੇਜਮੈਂਟ ਡਿਗਰੀ ਪ੍ਰੋਗਰਾਮ ਕਰਨ ਵਾਲੇ ਵਿਿਦਆਰਥੀਆਂ ਨੂੰ ਸਿਰਫ ਪਾਠਕ੍ਰਮ ਆਧਾਰਿਤ ਸਿਖਲਾਈ ਨਹੀਂ ਦਿੱਤੀ ਜਾਂਦੀ ਜੋ ਕਿ ਨਵੀਨਤਮ ਉਦਯੋਗਿਕ ਜ਼ਰੂਰਤਾਂ ਦੇ ਅਨੁਸਾਰ ਹੈ। ਉਨ੍ਹਾਂ ਨੂੰ ਹੱਥੀਂ ਸਿਖਲਾਈਉਦਯੋਗ ਇੰਟਰਫੇਸ (ਉਦਯੋਗ ਨਾਲ ਸਿੱਧੀ ਸੰਪਰਕਤਾਅਤੇ ਅਨੁਭਵੀ ਸਿਖਲਾਈ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਹ ਮੌਕੇ ਵਿਿਦਆਰਥੀਆਂ ਨੂੰ ਅਜੀਹੀਆਂ ਹੁਨਰਾਂ ਨਾਲ ਲੈਸ ਕਰਦੇ ਹਨ ਜੋ ਉਨ੍ਹਾਂ ਨੂੰ ਤੇਜ਼ੀ ਨਾਲ ਬਦਲਦੇ ਕਾਰੋਬਾਰੀ ਮਾਹੌਲ ਵਿੱਚ ਕਾਮਯਾਬ ਹੋਣ ਲਈ ਤਿਆਰ ਕਰਦੇ ਹਨ।

ਸੀਬੀਐੱਸਏਸੀਜੀਸੀ ਲਾਂਡਰਾਂ ਆਪਣੇ ਵਿਿਦਆਰਥੀਆਂ ਲਈ ਕਰੀਅਰ ਦੀ ਸਫਲਤਾ ਅਤੇ ਉੱਦਮੀ ਵਿਕਾਸ ਦੋਵਾਂ ਲਈ ਇੱਕ ਮਜ਼ਬੂਤ ਲਾਂਚਪੈਡ ਵਜੋਂ ਕੰਮ ਕਰਦਾ ਹੈ। ਪ੍ਰਮੁੱਖ ਬੈਂਕਾਂ ਅਤੇ ਕਾਰਪੋਰੇਟ ਭਾਈਵਾਲਾਂ ਨਾਲ ਦਸਤਖਤ ਕੀਤੇ ਗਏ ਸਮਝੌਤਿਆਂ ਰਾਹੀਂ ਮਜ਼ਬੂਤ ਉਦਯੋਗਿਕ ਸਬੰਧਾਂ ਦੇ ਨਾਲਵਿਿਦਆਰਥੀ ਆਪਣੀ ਅਕਾਦਮਿਕ ਸਫਰ ਦੇ ਸ਼ੁਰੂ ਵਿੱਚ ਹੀ ਵਿਹਾਰਕ (ਪ੍ਰੈਕਟੀਕਲਅਨੁਭਵ ਮਿਲਦਾ ਹੈ।ਇਹ ਸਾਰੀ ਪ੍ਰਕਿਿਰਆ ਮਜ਼ਬੂਤ ਪਲੇਸਮਂੈਟ ਰਿਕਾਰਡ ਦੁਆਰਾ ਪੂਰਕ ਹੈਜਿਸ ਵਿੱਚ ਸਭ ਤੋਂ ਵੱਧ ਪੈਕੇਜ 16.42 ਲੱਖ ਪ੍ਰਤੀ ਸਾਲ ਤੱਕ ਹੈ ਅਤੇ ਡੇਲੋਇਟਕੇਪੀਐਮਜੀਐਕਸੈਂਚਰਟੀਸੀਐਸਫੈਡਰਲ ਬੈਂਕਯਾਮਾਹਾ ਮੋਟਰਜ਼ਏਸ਼ੀਅਨ ਪੇਂਟਸਕੇਪੇਗੇਮਨੀ ਵਰਗੀਆਂ ਪ੍ਰਸਿੱਧ ਕੰਪਨੀਆਂ ਵੱਲੋਂ ਨਿਰੰਤਰ ਭਰਤੀ ਕੀਤੀ ਜਾਂਦੀ ਹੈ।

ਪਲੇਸਮੈਂਟਸ ਤੋਂ ਇਲਾਵਾਸੀਬੀਐਸਏ ਦਾ ਜੀਵੰਤ ਸਟਾਰਟਅੱਪ ਸੱਭਿਆਚਾਰ ਇਸ ਦੀਆਂ ਸਭ ਤੋਂ ਪਰਿਭਾਸ਼ਿਤ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਵਿਿਦਆਰਥੀਆਂ ਨੂੰ ਆਪਣੇ ਵਿਚਾਰਾਂ ਨੂੰ ਕਾਮਯਾਬ ਕਾਰੋਬਾਰਾਂ ਵਿੱਚ ਬਦਲਣ ਲਈ ਸੰਸਥਾ ਵੱਲੋਂ ਸਹਿਯੋਗ ਅਤੇ ਮਾਰਗ ਦਰਸ਼ਨ ਦੇ ਕੇ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ। ਕੁਝ ਪ੍ਰਸਿੱਧ ਉਦਾਹਰਣਾਂ ਵਿੱਚ ਐਮਾਬੇਲ ਚਾਰਮਜ਼ (ਹੱਥੋਂ ਬਣਾਈ ਗਈ ਗਹਿਿਣਆਂ ਅਤੇ ਫੋਨ ਐਕਸੈਸਰੀਜ਼ ਦੀ ਪੈਸ਼ਕਸ਼), ਹੈਂਡਮੇਡ ਹਾਰਮਨੀ (ਇੱਕ ਇਕੱਲੇ ਅਗਵਾਈ ਵਾਲਾ ਉੱਦਮ ਜੋ ਵਾਤਾਵਰਣ ਅਨੁਕੂਲ ਫੈਸ਼ਨ ਅਤੇ ਜੈਵਿਕ ਸਕਿੱਨਕੇਅਰ ਉਤਪਾਦਨ ਵਾਲਾ ਵੈਂਚਰ), ਹੇਅਰਗ੍ਰੋ (ਆਯੁਰਵੈਦਿਕਰਸਾਇਣ ਮੁਕਤ ਵਾਲਾਂ ਦੀ ਦੇਖਭਾਲ ਤੇ ਕੇਂਦ੍ਰਿਤਅਤੇ ਐਚਆਈਜੀਵਾਈਐਕਸ (ਇੱਕ ਪ੍ਰੀਮੀਅਮ ਖੁਸ਼ਬੂਆਂ ਦਾ ਬ੍ਰਾਂਡ ਜੋ ਪਹਿਲਾਂ ਹੀ ਹੋਟਲ ਉਦਯੋਗ ਨੂੰ ਸੇਵਾਵਾਂ ਦੇ ਰਿਹਾ ਹੈ ਅਤੇ ਡੀਟੂਸੀ ਵਿਸਥਾਰ ਲਈ ਤਿਆਰੀ ਕਰ ਰਿਹਾ ਹੈਆਦਿ ਸ਼ਾਮਲ ਹੈ। ਇਹ ਸਾਰੇ ਵੈਂਚਰ ਸੀਬੀਐਸਏ ਦੇ ਮੈਨੇਜਮੈਂਟ ਵਿਿਦਆਰਥੀਆਂ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਹਨ ਜੋ ਕਿ ਇਹ ਦਰਸਾਉਂਦੇ ਹਨ ਕਿ ਕਿਵੇਂ ਸੰਸਥਾ ਗ੍ਰੈਜੂਏਟਾਂ (ਵਿਿਦਆਰਥੀਆਂਨੂੰ ਨਾ ਸਿਰਫ਼ ਸਫਲ ਕਰੀਅਰ ਲਈਸਗੋਂ ਨਵੇਂ ਵਿਚਾਰਾਂ ਵਾਲੇ ਉਦਯੋਗਪਤੀ ਬਣਨ ਲਈ ਵੀ ਤਿਆਰ ਕਰਦੀ ਹੈ ਜੋ ਨੌਕਰੀ ਲੈਣ ਵਾਲੇ ਨਹੀਂ ਸਗੋਂ ਨੌਕਰੀ ਸਿਰਜਣ ਵਾਲੇ ਬਣਦੇ ਹਨ।

ਇਸ ਮੌਕੇ ਸੀਜੀਸੀ ਲਾਂਡਰਾਂ ਦੇ ਪ੍ਰਧਾਨ .ਰਸ਼ਪਾਲ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਐਨਏਏਸੀ  ਪਲੱਸ ਐਕਰੈਡਿਟੇਸ਼ਨ (ਮਾਨਤਾਇੱਕ ਇਤਿਹਾਸਿਕ ਮੀਲ ਪੱਥਰ ਹੈ ਜੋ ਸਾਲਾਂ ਤੋਂ ਸਾਡੇ ਵੱਲੋਂ ਬਣਾਈ ਗਈ ਸਖ਼ਤ ਮਿਹਨਤ ਅਤੇ ਨਵੀਨਤਾ ਅਧਾਰਤ ਸੱਭਿਆਚਾਰ ਦੀ ਪ੍ਰਤੱਖ ਝਲਕ ਹੈ। ਉਨ੍ਹਾਂ ਕਿਹਾ ਕਿ ਸੀਜੀਸੀ ਲਾਂਡਰਾਂ ਵਿਖੇ ਉਹ ਆਪਣੇ ਵਿਿਦਆਰਥੀਆਂ ਨੂੰ ਨਾ ਸਿਰਫ਼ ਮੁਕਾਬਲੇ ਵਾਲੇ ਉਦਯੋਗਾਂ ਵਿੱਚ ਸਫਲ ਹੋਣ ਲਈ ਤਿਆਰ ਕਰਦੇ ਹਾਂਸਗੋਂ ਉਨ੍ਹਾਂ ਦੇ ਆਪਣੇ ਸਟਾਰਟਅੱਪ ਉੱਦਮਾਂ ਰਾਹੀਂ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਵੀ ਤਿਆਰ ਕਰਦੇ ਹਾਂ।

ਇਸੇ ਤਰ੍ਹਾਂ ਡਾ.ਰਮਨਦੀਪ ਸੈਣੀਡਾਇਰੈਕਟਰ ਪ੍ਰਿੰਸੀਪਲਸੀਬੀਐਸਏਸੀਜੀਸੀ ਲਾਂਡਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਸੀਜੀਸੀ ਵਿਖੇ ਸਾਡਾ ਮੰਨਣਾ ਹੈ ਕਿ ਪ੍ਰਬੰਧਨ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਸਾਡਾ ਮਕਸਦ ਐਸੇ ਪੇਸ਼ੇਵਰ ਤਿਆਰ ਕਰਨਾ ਹੈ ਜੋ ਅਸਲ ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਟਿਕਾਊ ਕਾਰੋਬਾਰ ਬਣਾਉਣ ਦੇ ਸਮਰੱਥ ਹੋਣ।ਉਨ੍ਹਾਂ ਕਿਹਾ ਕਿ ਸਾਡੇ ਵਿਿਦਆਰਥੀਆਂ ਵਿੱਚ ਉੱਦਮੀ ਭਾਵਨਾ ਸਾਡੇ ਵਿਜ਼ਨ ਦੀ ਸ਼ਾਨਦਾਰ ਝਲਕ ਹੈ।

 ਐਨਏਏਸੀ  ਪਲੱਸਮਜ਼ਬੂਤ ਕਾਰਪੋਰੇਟ ਭਾਈਵਾਲੀਸ਼ਾਨਦਾਰ ਪਲੇਸਮੈਂਟਅਤੇ ਵਿਿਦਆਰਥੀਆਂ ਦੀ ਅਗਵਾਈ ਵਾਲੀ ਨਵੀਨਤਾ ਲਈ ਇੱਕ ਸੰਪੰਨ ਈਕੋਸਿਸਟਮ ਦੇ ਨਾਲਸੀਬੀਐਸਏ ਸੀਜੀਸੀ ਲਾਂਡਰਾਂ ਵਪਾਰਕ ਸੋਚ ਵਾਲੀ ਇੱਕ ਨਵੀਂ ਪੀੜ੍ਹੀ ਅਤੇ ਗਤੀਸ਼ੀਲ ਨੇਤਾਵਾਂ ਨੂੰ ਤਿਆਰ ਕਰ ਰਿਹਾ ਹੈ ਜੋ ਦੁਨੀਆ ਨੂੰ ਨਵੇਂ ਢੰਗ ਨਾਲ ਦੇਖਣ ਅਤੇ ਉਸ ਨੂੰ ਬਦਲਣ ਲਈ ਤਿਆਰ ਹਨ।

No comments:


Wikipedia

Search results

Powered By Blogger