SBP GROUP

SBP GROUP

Search This Blog

Total Pageviews

Wednesday, August 3, 2022

ਸੀਜੀਸੀ ਲਾਂਡਰਾ ਵਿਖੇ ਤੀਜ ਦਾ ਤਿਉਹਾਰ ਮਨਾਇਆ

ਐਸ.ਏ.ਐਸ ਨਗਰ, 03 ਅਗਸਤ : ਸੀਜੀਸੀ ਲਾਂਡਰਾ ਵਿਖੇ ਫੈਕਲਟੀ ਅਤੇ ਵਿਿਦਆਰਥੀਆਂ ਵੱਲੋਂ ਤੀਜ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਨਾਲ ਕੈਂਪਸ ਦੇ ਵਿਹੜੇ ਵਿੱਚ ਰੌਣਕ ਮੇਲਾ ਅਤੇ ਉਤਸਵ ਦਾ ਮਾਹੌਲ ਬਣਿਆ ਰਿਹਾ। ਅਦਾਰੇ ਦੀ ਪ੍ਰਬੰਧਕ ਟੀਮ ਨੇ ਸੀਜੀਸੀ ਪਰਿਵਾਰ ਨੂੰ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।

 ਇਸ ਖਾਸ ਮੌਕੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਗਿੱਧਾ, ਭੰਗੜਾ, ਹਰਿਆਣਵੀ ਅਤੇ ਰਾਜਸਥਾਨੀ ਲੋਕ ਨ੍ਰਿਤ (ਨਾਚ), ਮਹਿੰਦੀ ਅਤੇ ਨੇਲ ਆਰਟ ਮੁਕਾਬਲੇ ਅਤੇ ਸਾਵਣ ਕਵੀਨ ਮੁਕਾਬਲੇ ਸਣੇ ਲੋਕ ਨਾਚ ਅਤੇ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਇਸੇ ਦੌਰਾਨ ਆਉਣ ਵਾਲੀ ਪੰਜਾਬੀ ਫਿਲਮ ‘ਜਿੰਦ ਮਾਹੀ’ ਦੀ ਸਟਾਰ ਕਾਸਟ ਨੇ ਵੀ ਕੈਂਪਸ ਦਾ ਦੌਰਾ ਕੀਤਾ ਅਤੇ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਦਰਸ਼ਕਾਂ ਨਾਲ ਗੱਲਬਾਤ ਕੀਤੀ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ।

No comments:


Wikipedia

Search results

Powered By Blogger