ਖਰੜ, 02 ਜੂਨ : ਪਿੰਡ ਝੰਜੇੜੀ ਦੇ ਕਿਸਾਨਾਂ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਜੋ ਜਾਅਲੀ ਕਬਜਾ ਵਾਰੰਟ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਆਡ ਲੈ ਕੇ ਬਣਾਏ ਸਨ । ਉਨ੍ਹਾਂ ਕਬਜ਼ਾ ਵਾਰੰਟਾ ਦੀ ਕਾਪੀ ਸਾਨੂੰ ਮਿਲ ਗਈ ਹੈ।
ਜਿਹੜੇ ਖਸਰਾ ਨੰਬਰਾਂ ਦਾ ਮਾਨਯੋਗ ਹਾਈਕੋਰਟ ਨੇ ਗ੍ਰਾਮ ਪੰਚਾਇਤ ਝੰਜੇੜੀ ਨੂੰ ਮਾਲਕ ਬਣਾਇਆ ਹੈ। ਗ੍ਰਾਮ ਪੰਚਾਇਤ ਨੇ ਵੀ ਉਨ੍ਹਾਂ ਖਸਰਾ ਨੰਬਰਾਂ ਦਾ ਹੀ ਕਬਜ਼ਾ ਲੈਣ ਲਈ ਮਤਾ ਪਾਸ ਕੀਤਾ ਹੈ। ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਅਲੀ ਕਬਜ਼ਾ ਵਾਰੰਟ ਤਿਆਰ ਕਰਕੇ ਕਬਜ਼ਾ ਵਾਰੰਟਾ ਵਿੱਚ ਹੋਰ ਖਸਰਾ ਨੰਬਰ ਦਰਜ ਕਰ ਲਏ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਹ ਕਾਰਵਾਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ।
ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਮਾਨਯੋਗ ਸਿਵਲ ਅਦਾਲਤ ਵੱਲੋਂ ਹੁਣ ਇਨ੍ਹਾਂ ਜਾਅਲੀ ਕਬਜਾ ਵਾਰੰਟਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨੋਟਿਸ ਜਾਰੀ ਹੋ ਗਿਆ ਹੈ।
ਇਨ੍ਹਾਂ ਜਾਅਲੀ ਕਬਜਾ ਵਾਰੰਟਾ ਦੇ ਸਹਾਰੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਦੀ ਜੱਦੀ ਜਮੀਨ ਖੌਹਣ ਦੀ ਰਾਤ ਵੇਲੇ ਕੋਸ਼ਿਸ਼ ਕੀਤੀ।
ਜਾਅਲੀ ਵਾਰੰਟਾ ਬਣਾ ਕੇ ਕਿਸਾਨਾਂ ਦੀ ਜੱਦੀ ਜਮੀਨ ਖੌਹਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬਿਨਾਂ ਕਾਰਨ, ਬਿਨਾਂ ਨੋਟਿਸ ਸਰਪੰਚ ਅਤੇ ਚਾਰ ਪੰਚਾ ਨੂੰ ਮੁਅੱਤਲ ਕੀਤਾ ਅਤੇ ਉਨ੍ਹਾਂ ਤੇ ਪਰਚੇ ਦਰਜ ਕੀਤੇ।
ਕਿਸਾਨ ਰਾਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਖੁਦ ਕਾਨੂੰਨ ਦੀ ਉਲੰਘਣਾ ਕਰਕੇ ਰਾਤ ਨੂੰ ਉਨ੍ਹਾਂ ਦੀ ਜਮੀਨ ਖੌਹਣ ਲਈ ਉਨ੍ਹਾਂ ਦੀ ਜਮੀਨ ਵਿੱਚ ਪੁਹੰਚੇ ਅਤੇ ਪਰਚੇ ਵੀ ਸਾਡੇ ਹੀ 27 ਬੇਕਸੂਰ ਕਿਸਾਨਾਂ ਤੇ ਕਰ ਦਿੱਤੇ।
ਕਿਸਾਨ ਰਾਮ ਸਿੰਘ ਨੇ ਦੱਸਿਆ ਕਿ ਹੁਣ ਮਾਨਯੋਗ ਹਾਈਕੋਰਟ ਨੇ ਇਕ ਹੁਕਮ ਰਾਹੀਂ ਡੀਜੀਪੀ ਪੰਜਾਬ ਨੂੰ ਇਨ੍ਹਾਂ ਬੇਕਸੂਰ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਲਈ ਕਿਹਾ ਹੈ।
ਇਸ ਮੌਕੇ ਕਿਸਾਨ ਰਾਮ ਸਿੰਘ ਨੇ ਕਿਹਾ ਕਿ ਜਿਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ ਨਿਆਂ ਦੁਆਣਾ ਹੈ, ਉਹ ਹੀ ਸਾਡੇ ਨਾਲ ਅਨਿਆਂ ਕਰ ਰਹੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਮਾਨਯੋਗ ਗਵਰਨਰ ਪੰਜਾਬ ਤੋਂ ਮਿਲਣ ਲਈ ਸਮਾਂ ਲਿਆ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਦੇਸ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਤੋਂ ਮਿਲਣ ਲਈ ਸਮੇਂ ਦੀ ਮੰਗ ਕੀਤੀ ਹੈ।


No comments:
Post a Comment