SBP GROUP

SBP GROUP

Search This Blog

Total Pageviews

Friday, June 20, 2025

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਧਾਰ ਕਾਰਡ ਅੱਪਡੇਟ ਕਰਨ ਦੀ ਚੱਲ ਰਹੀ ਮੁਹਿੰਮ ਦੀ ਸਮੀਖਿਆ

ਆਨਲਾਈਨ ਅੱਪਡੇਸ਼ਨ ਲਈ 14 ਜੂਨ 2026 ਤੱਕ ਫੀਸ ਤੋਂ ਛੋਟ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜੂਨ : ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਵੱਲੋਂ ਪਿਛਲੇ 10 ਸਾਲ ਤੋਂ ਆਧਾਰ ਕਾਡਰ ਨੂੰ ਅਪਡੇਟ ਨਾ ਕਰਵਾਉਣ ਵਾਲੇ ਵਿਅਕਤੀਆਂ ਨੂੰ ਆਪਣਾ ਆਧਾਰ ਕਾਰਡ ਤੁਰੰਤ ਅੱਪਡੇਟ ਕਰਵਾਉਣ ਦੀ ਅਪੀਲ ਕੀਤੀ ਹੈ।


ਜ਼ਿਲ੍ਹੇ ਵਿੱਚ ਅੱਜ ਆਧਾਰ ਕਾਰਡ ਅੱਪਡੇਟ ਕਰਨ ਦੀ ਚੱਲ ਰਹੀ ਮੁਹਿੰਮ ਦੀ ਸਮੀਖਿਆ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 10 ਸਾਲਾਂ ਦੌਰਾਨ ਅਧਾਰ ਕਾਰਡ ਵਿੱਚ ਪਹਿਚਾਣ ਅਤੇ ਪਤੇ ਦੀ ਦਰੁਸਤੀ ਕਰਵਾਉਣ ਦੀ ਲੋੜ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਨੇ ਸਾਲ 2015 ਤੋਂ ਪਹਿਲਾਂ ਆਧਾਰ ਕਾਰਡ ਬਣਾਇਆ ਹੈ, ਉਨ੍ਹਾਂ ਵਾਸਤੇ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣਾ ਜ਼ਰੂਰੀ ਹੈ। ਉਹਨਾਂ ਨੂੰ ਨਜ਼ਦੀਕੀ ਆਧਾਰ ਕੇਂਦਰ ਤੇ ਜਾਂ ਆਨਲਾਈਨ ਪੋਰਟਲ https://uidai.gov.in ਰਾਹੀਂ ਅੱਪਡੇਟ ਕਰਨ ਦੀ ਅਪੀਲ ਕੀਤੀ ਗਈ ਹੈ। 


ਉਨ੍ਹਾਂ ਕਿਹਾ ਕਿ ਆਧਾਰ ਨੂੰ ਹੋਰ ਮਜ਼ਬੂਤੀ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਇਹ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਹੇਠ ਪਛਾਣ ਦੇ ਸਬੂਤਾਂ (ਪੀ. ਓ. ਆਈ) ਅਤੇ ਪਤੇ ਦੇ ਸਬੂਤਾਂ (ਪੀ. ਓ. ਏ.)  ਸਬੰਧੀ ਦਸਤਾਵੇਜ਼ਾਂ ਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਆਧਾਰ ਨਾਲ ਮੋਬਾਇਲ ਨੰਬਰਾਂ ਨੂੰ ਰਜਿਸਟਰ ਕਰਨ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ ਤਾਂ ਕਿ https://myaadhaar.uidai.gov.in ਜਾਂ mAadhaar ਮੋਬਾਇਲ ਐਪਲੀਕੇਸ਼ਨ ਰਾਹੀਂ ਵੱਖ-ਵੱਖ ਆਧਾਰ-ਸੰਬੰਧਤ ਸੇਵਾਵਾਂ ਦਾ ਆਸਾਨੀ ਨਾਲ ਪਹੁੰਚ ਪ੍ਰਾਪਤ ਕੀਤਾ ਜਾ ਸਕੇ।


ਏ.ਡੀ.ਸੀ. ਨੇ ਕਿਹਾ ਕਿ ਪੰਜ ਸਾਲ ਤੋਂ ਛੋਟੇ ਬੱਚਿਆਂ ਲਈ ਆਧਾਰ ਵਿੱਚ ਦਾਖਲੇ ਵਿੱਚ ਸੁਵਿਧਾ ਲਈ, ਪ੍ਰਬੰਧਨ ਢਾਂਚਾ ਸਥਾਨਕ ਡਲਿਵਰੀ ਹਸਪਤਾਲਾਂ, ਨਰਸਿੰਗ ਹੋਮਾਂ, ਟੀਕਾਕਰਣ ਕੇਂਦਰਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਵਿਸ਼ੇਸ਼ ਭਰਤੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 5 ਅਤੇ 15 ਸਾਲ ਦੀ ਉਮਰ ਚ ਪਹੁੰਚਣ 'ਤੇ ਬੱਚਿਆਂ ਲਈ ਬਾਇਓਮੀਟ੍ਰਿਕਸ ਨੂੰ ਅਪਡੇਟ ਕਰਨਾ ਲਾਜ਼ਮੀ ਹੈ। ਇਹ ਇਕ ਮਹੱਤਵਪੂਰਣ ਪ੍ਰਕਿਰਿਆ ਹੈ ਜੋ ਆਧਾਰ ਡੇਟਾ ਦੀ ਸਹੀ ਅਤੇ ਪ੍ਰਮਾਣਿਕਤਾ ਦੀ ਪੁਸ਼ਟੀ ਕਰਦੀ ਹੈ, ਜੇ ਇਹ ਨਹੀਂ ਕੀਤਾ ਜਾਵੇ ਤਾਂ 7 ਅਤੇ 17 ਸਾਲ ਦੀ ਉਮਰ ਨੂੰ ਪਹੁੰਚਣ 'ਤੇ ਇਨਾਂ ਬੱਚਿਆਂ ਦਾ ਆਧਾਰ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਜ਼ਰੂਰੀ ਆਧਾਰ ਅਪਡੇਟ ਕੈਂਪਾਂ ਦੇ ਨਿਯਮਤ ਆਯੋਜਨ ਲਈ ਪੰਜ ਤੋਂ ਸੱਤ ਅਤੇ ਪੰਦਰਾਂ ਤੋਂ ਉੱਪਰ ਸਾਲ ਦੀ ਉਮਰ ਦੇ ਬੱਚਿਆਂ ਦਾ ਰੋਸਟਰ ਤਿਆਰ ਕਰੇਗਾ।

    ਏ ਡੀ ਸੀ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਧਾਰ ਦੇ ਵੇਰਵਿਆਂ ਨੂੰ ਅੱਪਡੇਟ ਰੱਖਣਾ ਸੁਨਿਸ਼ਚਿੱਤ ਕਰਨ ਤਾਂ ਜੋ ਸਰਕਾਰ ਅਤੇ ਵਿੱਤੀ ਸੇਵਾਵਾਂ ਤੱਕ ਬਿਨਾਂ ਰੁਕਾਵਟ ਪਹੁੰਚ ਬਣੀ ਰਹੇ। ਉਨ੍ਹਾਂ ਦੱਸਿਆ ਕਿ ਸਾਰੇ ਸੇਵਾ ਕੇਂਦਰਾਂ ਅਤੇ ਪਿੰਡਾਂ ਵਿੱਚ ਲਾਏ ਜਾ ਰਹੇ ਕੈਂਪਾਂ ਵਿੱਚ ਇਹ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਧਾਰ ਅੱਪਡੇਟ ਕਰਨ ਦੀ ਫੀਸ 50 ਰੁਪਏ ਹੈ ਪਰ ਆਨਲਾਈਨ ਅੱਪਡੇਸ਼ਨ ਲਈ 14 ਜੂਨ 2026 ਤੱਕ ਫੀਸ ਤੋਂ ਛੋਟ ਦਿੱਤੀ ਗਈ ਹੈ।


ਉਨ੍ਹਾਂ ਨੇ 0-5 ਸਾਲ ਦੀ ਉਮਰ ਦੇ ਬੱਚਿਆਂ ਦੀ ਆਧਾਰ ਕਾਰਡ ਦੀ ਇਨਰੋਲਮੈਂਟ ’ਤੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਹੈ। ਇਸ ਤਰ੍ਹਾਂ ਹੀ ਉਨ੍ਹਾਂ ਨੇ 5 ਤੋਂ 15 ਸਾਲ ਦੇ ਬੱਚਿਆ ਲਈ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਨੂੰ ਪੂਰਾ ਕਰਨ ਲਈ ਵੀ ਕਿਹਾ ਹੈ।

No comments:


Wikipedia

Search results

Powered By Blogger