SBP GROUP

SBP GROUP

Search This Blog

Total Pageviews

Saturday, June 14, 2025

ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਮੋਹਾਲੀ ਵਲੋਂ ਵਿਸ਼ਵ ਖੂਨ ਦਾਨੀ ਦਿਵਸ ਮਨਾਇਆ ਗਿਆ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜੂਨ : ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਮੋਹਾਲੀ ਵਲੋਂ "20 ਸਾਲਾਂ ਦੀ ਸੇਵਾ ਦਾ ਜਸ਼ਨ: ਧੰਨਵਾਦ ਖੂਨ ਦਾਨੀਆਂ!" ਥੀਮ ਹੇਠ ਵਿਸ਼ਵ ਖੂਨ ਦਾਨੀ ਦਿਵਸ ਮਨਾਇਆ ਗਿਆ।

ਮੁੱਖ ਮਹਿਮਾਨ ਵਜੋਂ ਡਾ. ਸੁਨੀਤਾ ਭਗਤ, ਸੰਯੁਕਤ ਨਿਰਦੇਸ਼ਕ, ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਪੰਜਾਬ (ਪੀ.ਐੱਸ.ਏ.ਸੀ.ਐੱਸ.) ਨੇ ਖ਼ੂਨ ਦਾਨ ਦੇ ਮਹੱਤਵ ਅਤੇ ਲੋਕ ਭਲਾਈ ਵਿੱਚ ਬਲੱਡ ਬੈਂਕਾਂ ਦੀ ਭੂਮਿਕਾ ਉਤੇ ਰੋਸ਼ਨੀ ਪਾਈ। ਪੀਐੱਸਏਸੀਐੱਸ ਵਲੋਂ ਭੇਜੀ ਗਈ ਖੂਨ ਦਾਨ ਵੈਨ ਰਾਹੀਂ ਐਮ ਬੀ ਬੀ ਐਸ ਦੇ ਵਿਦਿਆਰਥੀਆਂ ਤੋਂ ਖੂਨ ਇਕੱਠਾ ਕੀਤਾ ਗਿਆ।


ਸੰਸਥਾ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਆਪਣਾ ਨਿੱਜੀ ਅਨੁਭਵ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਆਪਣੀ 18ਵੇਂ ਜਨਮਦਿਨ ਮੌਕੇ ਪਹਿਲੀ ਵਾਰ ਖ਼ੂਨ ਦਾਨ ਕੀਤਾ ਅਤੇ ਹੁਣ ਤੱਕ 50 ਵਾਰ ਤੋਂ ਵੱਧ ਰਕਤ ਦਾਨ ਕਰ ਚੁੱਕੇ ਹਨ।

ਸ੍ਰੀਮਤੀ ਵਨੀਤਾ ਸਾਹਨੀ ਨੇ ਪਦਮ ਅਵਾਰਡੀ ਸ੍ਰੀਮਤੀ ਸਰੂਪ ਕਿਸ਼ਨ ਦੀ ਯਾਦਗਾਰ ਸੇਵਾ ਬਾਰੇ ਦੱਸਿਆ। ਸ੍ਰੀਮਤੀ ਸੁਕ੍ਰਿਤਾ ਸਿੰਘ, ਜੋ 30 ਸਾਲਾਂ ਤੋਂ ਬਲੱਡ ਬੈਂਕ ਸੋਸਾਇਟੀ ਨਾਲ ਜੁੜੀ ਹੋਏ ਹਨ, ਨੇ ਵਿਦਿਆਰਥੀਆਂ ਨੂੰ ਖ਼ੂਨ ਦਾਨ ਬਾਰੇ ਪ੍ਰਚਲਿਤ ਗਲਤਫਹਿਮੀਆਂ ਤੋਂ ਦੂਰ ਕੀਤਾ।

ਡਾ. ਤਨੁਪ੍ਰਿਆ ਅਤੇ ਡਾ. ਸਾਨਿਆ ਵਲੋਂ ਖ਼ੂਨ ਦਾਨ ਦੀ ਯੋਗਤਾ ਅਤੇ ਸੁਰੱਖਿਆ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। 20 ਤੋਂ ਵੱਧ ਵਿਦਿਆਰਥੀਆਂ ਨੇ ਖ਼ੂਨ ਦਾਨ ਕੀਤਾ ਅਤੇ ਹੋਰਾਂ ਨੇ ਅਗਲੇ ਕੈਂਪਾਂ ਵਿੱਚ ਭਾਗ ਲੈਣ ਦਾ ਪ੍ਰਣ ਲਿਆ।

ਡਾ. ਨਵਦੀਪ ਸਿੰਘ ਸੈਣੀ, ਡਾ. ਐਚ.ਐਸ. ਚੀਮਾ ਅਤੇ ਡਾ. ਪਰਮਿੰਦਰਜੀਤ ਸਿੰਘ ਸਮੇਤ ਕਈ ਅਹਿਮ ਸਖਸ਼ੀਅਤਾਂ ਦੀ ਹਾਜਰੀ ਨੇ ਸਮਾਗਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ।

No comments:


Wikipedia

Search results

Powered By Blogger