SBP GROUP

SBP GROUP

Search This Blog

Total Pageviews

Thursday, June 12, 2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ

ਦੋ ਵਿਅਕਤੀ 14 ਕਿਲੋ 370 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਜੂਨ : ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆ ਵਿੱਰੁਧ' ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਹੱਥ ਉਸ ਸਮੇਂ ਵੱਡੀ ਕਾਮਯਾਬੀ ਲੱਗੀ ਜਦੋਂ ਜ਼ਿਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 14 ਕਿਲੋ  370 ਗ੍ਰਾਮ ਅਫੀਮ ਬਰਾਮਦ ਕੀਤੀ।

      ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਪ੍ਰਾਪਤੀ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ ਦਿਹਾਤੀ, ਸ੍ਰੀ ਤਲਵਿੰਦਰ ਸਿੰਘ ਗਿੱਲ, ਐਸ.ਪੀ. ਆਪਰੇਸ਼ਨਸ ਤੇ ਸ੍ਰੀ ਨਵੀਨਪਾਲ ਸਿੰਘ ਲਹਿਲ, ਉੱਪ ਕਪਤਾਨ ਪੁਲਿਸ ਡੇਰਾਬਸੀ ਨੇ ਦੱਸਿਆ ਕਿ  ਇੰਸ. ਸਿਮਰਨ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ, ਥਾਣਾ ਲਾਲੜੂ ਪੁਲਿਸ ਵੱਲੋਂ ਨਸ਼ਾ ਤਸਕਤਾਂ ਪਾਸੋਂ ਇਹ ਬਰਾਮਦਗੀ ਕੀਤੀ ਗਈ ਹੈ।


     ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨੂੰ ਮਿਤੀ 11/06/2025 ਨੂੰ ਥਾਣੇਦਾਰ ਰਾਜਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਘੋਲੂਮਾਜਰਾ ਬੱਸ ਸਟਾਪ ਮੇਨ ਹਾਈਵੇਅ ਅੰਬਾਲਾ ਤੋਂ ਚੰਡੀਗੜ੍ਹ ਵਿਖੇ, ਇੱਕ ਇਨੋਵਾ ਕਾਰ ਨੰ. UK 08 AS 0300 ਖੜੀ ਦੇਖੀ, ਜਿਸ ਵਿੱਚ ਸਵਾਰ ਦੋ ਨੌਜੁਆਨਾਂ ਰਣਜੋਧ ਸਿੰਘ ਪੁੱਤਰ ਸਿਤਾਰਾ ਸਿੰਘ ਵਾਸੀ ਪਿੰਡ ਮੱਦਰ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ, ਜਸਵੀਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਮਾੜੀ, ਥਾਣਾ ਭਿਖੀਵਿੰਡ, ਜ਼ਿਲ੍ਹਾ ਤਰਨਤਾਰਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਕਾਬੂ ਕੀਤਾ ਗਿਆ।  ਉਨ੍ਹਾਂ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਤੇ ਮੌਕੇ ਤੇ ਸ੍ਰੀ ਨਵੀਨਪਾਲ ਸਿੰਘ, ਉਪ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ ਨੂੰ ਬੁਲਾਇਆ ਗਿਆ।  ਡੀ ਐਸ ਪੀ ਸਬ ਡਿਵੀਜ਼ਨ ਦੀ ਹਾਜ਼ਰੀ ਵਿੱਚ ਕਾਰ ਵਿੱਚ ਰੱਖੇ ਬੈਗ ਵਿੱਚੋ 2 ਮੋਮੀ ਲਿਫਾਫਿਆ ਵਿੱਚੋਂ ਕੁੱਲ 14 ਕਿਲੋ 370 ਗ੍ਰਾਮ (ਇੱਕ ਵਿੱਚੋਂ 7 ਕਿਲੋ 545 ਗ੍ਰਾਮ ਅਤੇ ਦੂਜੇ ਲਿਫਾਫੇ ਵਿੱਚੋਂ 6 ਕਿਲੋ 825 ਗ੍ਰਾਮ) ਅਫੀਮ ਬ੍ਰਾਮਦ ਹੋਈ, ਜਿਸ ਤੇ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 87, ਮਿਤੀ  11.06.2025, ਅਧੀਨ ਧਾਰਾ 18/61/85 ਐਨ ਡੀ ਪੀ ਐਸ ਐਕਟ, ਥਾਣਾ ਲਾਲੜੂ ਵਿਖੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। 

      ਉਨ੍ਹਾਂ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਪਾਇਆ ਗਿਆ ਕਿ ਦੋਸ਼ੀ ਰਣਜੋਧ ਸਿੰਘ ਦੇ ਖਿਲਾਫ ਮੁਕੱਦਮਾ ਨੰ 208 ਮਿਤੀ 24/06/2021 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੰਡਿਆਲਾ ਗੁਰੂ, ਅਮ੍ਰਿਤਸਰ ਦਿਹਾਤੀ (ਰਿਕਵਰੀ 28 ਗ੍ਰਾਮ ਹੀਰੋਇਨ) ਅਤੇ ਦੋਸ਼ੀ ਜਸਬੀਰ ਸਿੰਘ ਦੇ ਖਿਲਾਫ਼ ਮੁਕੱਦਮਾ ਨੰਬਰ 06, ਮਿਤੀ 07 ਜੂਨ 2019 ਅਧੀਨ ਧਾਰਾ18,29/61/85 ਐਨ ਡੀ ਪੀ ਐਸ ਐਕਟ,  ਥਾਣਾ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ (ਬਰਾਮਦਗੀ 4 ਕਿੱਲੋ  800 ਗ੍ਰਾਮ ਅਫੀਮ) ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। 


ਗ੍ਰਿਤਾਰੀ ਸਬੰਧੀ ਵੇਰਵਾ -


1. ਰਣਜੋਧ ਸਿੰਘ ਪੁੱਤਰ ਸਿਤਾਰਾ ਸਿੰਘ ਵਾਸੀ ਪਿੰਡ ਮੱਦਰ ਥਾਣਾ ਖਾਲੜਾ ਜਿਲ੍ਹਾ ਤਰਨਤਾਰਨ ਉਮਰ 27 ਸਾਲ


2. ਜਸਵੀਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਮਾੜੀ ਥਾਣਾ ਭਿਖੀਵਿੰਡ ਜਿਲ੍ਹਾ ਤਰਨਤਾਰਨ ਉਮਰ 35 ਸਾਲ


ਬ੍ਰਾਮਦਗੀ :-


14 ਕਿਲੋ 370 ਗ੍ਰਾਮ ਅਫੀਮ


ਇਨੋਵਾ ਕਾਰ ਨੰ UK 08 AS 0300


ਡਰੱਗ ਮਨੀ 5000 ਰੁਪਏ।

No comments:


Wikipedia

Search results

Powered By Blogger