ਐਸ ਏ ਐਸ ਨਗਰ, ਗੁਰਪ੍ਰੀਤ ਸਿੰਘ ਕਾਂਸਲ 08 ਮਾਰਚ
ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਿੰਸੀਪਲ ਡਾ:ਜਤਿੰਦਰ ਕੌਰ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਅੱਜ ਦੇ ਇਸ ਸਮਾਗਮ ਵਿਚ ਕਈ ਗਤੀਵਿਧੀਆਂ ਯੋਗਾ, ਪੋਸਟਰ ਮੇਕਿੰਗ, ਕੁਇਜ਼ ਮੁਕਾਬਲਾ, ਲੜਕੀਆਂ ਦੀ ਸਿਹਤ ਸੰਬੰਧੀ-ਪੌਸ਼ਟਿਕ ਆਹਾਰ ਬਾਰੇ ਇਕ ਲੈਕਚਰ ਵੀ ਕਰਵਾਇਆ ਗਿਆ।
ਪ੍ਰੋ. ਸਿਮਰਪ੍ਰੀਤ ਕੌਰ, ਸਰੀਰਕ ਸਿੱਖਿਆ ਵਿਭਾਗ ਨੇ ਯੋਗਾ ਦੇ ਮਨੁੱਖੀ ਸਿਹਤ ਤੇ ਅੱਛੇ ਪ੍ਰਭਾਵਾਂ ਬਾਰੇ ਦੱਸਿਆ। ਸ੍ਰੀ ਕਰਨਦੇਵ ਯੋਗਾ ਗੁਰੂ ਨੇ ਵਿਦਿਆਰਥੀਆਂ ਨੂੰ ਯੋਗ-ਆਸਨ ਕਰਵਾਉਣ ਸਮੇਂ ਦੱਸਿਆ ਕਿ ਯੋਗਾ ਕਰਨ ਨਾਲ ਕਈ ਤਰਾਂ ਦੀ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ।
ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਪੋਸਟਰ ਮੁਕਾਬਲਾ ਵੀ ਕਰਵਾਇਆ ਜਿਸ ਵਿੱਚ ਬਹੁਤ ਹੀ ਭਾਵਪੂਰਤ ਅਤੇ ਸ਼ਾਨਦਾਰ ਪੋਸਟਰ ਤਿਆਰ ਕੀਤੇ ਗਏ।
ਔਰਤਾਂ ਵਿਚ ਸਿਹਤ ਦੀ ਸਮੱਸਿਆਵਾਂ ਨੂੰ ਲੈਕੇ ਪ੍ਰੋ. ਗੁਣਜੀਤ ਕੌਰ ਹੋਮਸਾਇੰਸ ਵਿਭਾਗ ਨੇ ਚੰਗੀ ਸਿਹਤ ਲਈ-ਪੋਸ਼ਟਿਕ ਆਹਾਰ ਵਿਸ਼ੇ ਤੇ ਲੈਕਚਰ ਦਿੱਤਾ।
ਇਸੇ ਲੜੀ ਵਿਚ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਕਰਵਾਏ ਅੰਤਰ ਰਾਸ਼ਟਰੀ ਮਹਿਲਾ ਮੌਕੇ ਤੇ ਕੁਇਜ਼ ਮੁਕਾਬਲੇ ਵਿੱਚ ਕਾਲਜ ਦੇ ਲਗਭਗ 50 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਕ ਐਪ ਰਕਸ਼ਾ ਵੂਮੈਨ ਸੈਫ਼ਟੀ ਐਪ ਡਾਊਨਲੋਡ ਵੀ ਕਰਵਾਈ ਗਈ।
ਪਿੰਸੀਪਲ ਡਾ. ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੜਕਿਆਂ ਨੂੰ ਅੱਜ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਔਰਤ ਨੂੰ ਬਣਦਾ ਸਤਿਕਾਰ ਦੇਵਾਂਗੇ ਅਤੇ ਔਰਤਾਂ ਪ੍ਰਤੀ ਆਪਣੀ ਸੋਚ ਬਦਲਾਂਗੇ। ਪ੍ਰਿੰਸੀਪਲ ਨੇ ਲੜਕੀ ਦੀ ਦਾਦੀ ਬਣਨ ਦਾ ਮਾਣ ਮਹਿਸੂਸ ਕਰਨ ਸਬੰਧੀ ਸਵੈ-ਰਚਿਤ ਕਵਿਤਾ ਕਹੀ 'ਮੇਰੇ ਵਿਹੜੇ ਵਿਚ ਕਲੀਆਂ ਦੀ ਖੁਸ਼ਬੂ ਆਈ ਲਗਦਾ ਏ ਪਰੀਆਂ ਦੇ ਦੋਸ਼ ਤੋਂ ਕਿਸੇ ਦੇ ਆਉਣ ਦੀ ਖਬਰ ਆਈ ਏ।' ਇਸ ਉਪਰੰਤ ਪੋਸਟਰ ਮੁਕਾਬਲੇ ਦੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਕ੍ਰਮਵਾਰ ਸੰਗਰਾਮ, ਸੂਰਜ, ਅਨਮੋਲ ਅਤੇ ਕਿਰਨਦੀਪ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਸਾਰੇ ਸਮਾਗਮ ਦੇ ਕੋਆਡੀਨੇਟਰ ਡਾ. ਪ੍ਰਭਜੋਤ ਕੌਰ ਨੇ ਅੱਜ ਦੇ ਪ੍ਰੋਗਰਾਮਾਂ ਦੀ ਸਫਲਤਾ ਲਈ ਸਭ ਨੂੰ ਵਧਾਈ ਦਿੱਤੀ ਅਤੇ ਇਤਨੀ ਲਗਨ ਨਾਲ ਨੇਪਰੇ ਚਾੜਨ ਲਈ ਸਾਰੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।
No comments:
Post a Comment