ਐਸਏਐਸ ਨਗਰ 23 Jun : ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਜੀਸੀ) ਲਾਂਡਰਾ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਮਐਚਆਰਡੀ) ਭਾਰਤ ਸਰਕਾਰ ਵੱਲੋਂ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨਆਈਆਰਐਫ) 2020 ਵਿੱਚ ਸਫਲਤਾ ਦੇ ਸਿਖਰ ਨੂੰ ਛੂਹਦਿਆਂ ਨਿਵੇਕਲਾ ਸਥਾਨ ਹਾਸਲ ਕੀਤਾ ਹੈ। ਸੀਜੀਸੀ ਲਾਂਡਰਾ ਨੇ ਵੱਖ-ਵੱਖ ਆਈਆਈਟੀਜ਼, ਐਨਆਈਟੀਜ਼ ਅਤੇ ਹੋਰ ਪ੍ਰੀਮੀਅਰ ਸੰਸਥਾਵਾਂ ਤੇ ਯੂਨੀਵਰਸਿਟੀਆਂ ਦਾ ਮੁਕਾਬਲਾ ਕਰਦਿਆਂ ਇੰਜੀਨੀਅਰਿੰਗ ਸ਼੍ਰੈਣੀ ਵਿੱਚ 201-250 ਦੇ ਰੈਂਕ ਬੈਂਡ ਵਿੱਚ ਆਪਣੀ ਥਾਂ ਬਣਾਈ ਹੈ।ਜ਼ਿਕਰਯੋਗ ਹੈ
ਕਿ ਐਨਆਈਆਰਐਫ ਦੇਸ਼ ਭਰ ਦੇ ਸਿੱਖਿਅਕ ਸੰਸਥਾਵਾਂ ਲਈ ਸਭ ਤੋਂ ਸਨਮਾਨਿਤ ਅਤੇ ਪ੍ਰਮਾਣਿਕ ਰੈਂਕਿੰਗ ਸੰਸਥਾ ਹੈ।ਇਹ ਰੈਂਕਿੰਗ ਅਧਿਆਪਨ, ਸਿਖਲਾਈ ਅਤੇ ਸਾਧਨ (ਸੋਮੇ), ਖੋਜ ਅਤੇ ਪੇਸ਼ੇਵਰ ਅਭਿਆਸ, ਗ੍ਰੈਜੂਏਸ਼ਨ ਦੇ ਨਤੀਜੇ, ਆਊਟਰੀਚ ਸਮਾਵੇਸ਼ ਅਤੇ ਸਹਿਕਰਮੀ ਧਾਰਨਾ ਵਰਗੇ ਵੱਖ ਵੱਖ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੀ ਹੈ। ਰੈਂਕ ਬੈਂਡ ਅਨੁਸਾਰ, ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੇ ਪੰਜਾਬ ਦੇ ਨਿਜੀ (ਪ੍ਰਾਈਵੇਟ) ਸੰਸਥਾਨਾਂ ਵਿੱਚ ਪਹਿਲਾ ਸਥਾਨ ਅਤੇ ਉੱਤਰ ਭਾਰਤ ਦੇ ਨਿਜੀ ਸੰਸਥਾਨਾਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਜੋ ਕਿ ਅਸਲ ਵਿੱਚ ਅਦਾਰੇ ਲਈ ਇੱਕ ਹੋਰ ਪ੍ਰਸ਼ੰਸਾਯੋਗ ਪ੍ਰਾਪਤੀ ਹੈ।
No comments:
Post a Comment