ਏਸ਼ੀਆ ਬੁੱਕ ਆਫ਼ ਰਿਕਾਰਡਜ਼ ਚ ਇੱਕ ਹੀ ਸਥਾਨ 'ਤੇ ਯੋਗਾ ਕਰਨ ਵਾਲੇ ਵੱਧ ਤੋਂ ਵੱਧ ਸਿਹਤ ਸੰਭਾਲ ਪ੍ਰਦਾਤਾਵਾਂ ਦੀ ਸ਼ਮੂਲੀਅਤ ਲਈ ਕੀਤਾ ਜਾਵੇਗਾ ਉਪਰਾਲਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜੂਨ : ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ ਆਈ ਐਮ ਐਸ), ਮੋਹਾਲੀ, ਸੀ ਐਮ ਦੀ ਯੋਗਸ਼ਾਲਾ ਦੇ ਸਹਿਯੋਗ ਨਾਲ, 21 ਜੂਨ 2025 ਨੂੰ ਸਵੇਰੇ 6 ਵਜੇ 11 ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਏਗਾ। ਇਸ ਸਾਲ ਦਾ ਥੀਮ, "ਇੱਕ ਧਰਤੀ, ਇੱਕ ਸਿਹਤ ਲਈ ਯੋਗਾ," ਨਿੱਜੀ ਤੰਦਰੁਸਤੀ ਅਤੇ ਗ੍ਰਹਿ ਸਥਿਰਤਾ ਵਿਚਕਾਰ ਸੰਤੁਲਨ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਜ਼ਰੂਰੀ ਭੂਮਿਕਾ 'ਤੇ ਅਧਾਰਿਤ ਹੈ।
ਜਾਣਕਾਰੀ ਦਿੰਦੇ ਹੋਏ, ਡਾਇਰੈਕਟਰ ਪ੍ਰਿੰਸੀਪਲ, ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਇਸ ਇਤਿਹਾਸਕ ਪਹਿਲਕਦਮੀ ਵਿੱਚ, ਏ ਆਈ ਐਮ ਐਸ ਮੋਹਾਲੀ ਅਤੇ ਸੀ ਐਮ ਦੀ ਯੋਗਸ਼ਾਲਾ, ਇੱਕ ਹੀ ਸਥਾਨ 'ਤੇ ਯੋਗਾ ਕਰਨ ਵਾਲੇ ਸਭ ਤੋਂ ਵੱਧ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਇਕੱਠਾ ਕਰਕੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਅਧਿਕਾਰਤ ਤੌਰ ਤੇ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਐੱਮ ਬੀ ਬੀ ਐੱਸ ਦੇ ਵਿਦਿਆਰਥੀ, ਨਰਸਿੰਗ ਦੇ ਵਿਦਿਆਰਥੀ ਅਤੇ ਵੱਖ ਵੱਖ ਵਿਸ਼ਿਆਂ ਦੇ ਸਿਹਤ ਸੰਭਾਲ ਪੇਸ਼ੇਵਰ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼ 6, ਮੋਹਾਲੀ ਦੇ ਗਰਾਊਂਡ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲੈਣ ਲਈ ਤਿਆਰ ਹਨ।
ਸ਼੍ਰੀ ਅਮਰੇਸ਼ ਕੁਮਾਰ ਝਾਅ ਅਤੇ ਕਮਲੇਸ਼ ਮਿਸ਼ਰਾ, ਸਲਾਹਕਾਰ ਯੋਗਾ, ਸੀਐਮ ਦੀ ਯੋਗਸ਼ਾਲਾ ਨੇ ਕੱਲ੍ਹ ਦੀ ਇਸ ਪਹਿਲਕਦਮੀ ਦਾ ਸਮਰਥਨ ਕਰਦੇ ਹੋਏ ਕਿਹਾ, "ਯੋਗਾ ਇੱਕ ਪ੍ਰਾਚੀਨ ਅਭਿਆਸ ਹੈ ਜਿਸਦੀ ਸਦੀਵੀ ਪ੍ਰਸੰਗਿਕਤਾ ਹੈ। ਇਹ ਲਚਕੀਲਾਪਣ ਪੈਦਾ ਕਰਦਾ ਹੈ, ਤਣਾਅ ਘਟਾਉਂਦਾ ਹੈ, ਅਤੇ ਸਮੁੱਚੀ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ - ਖਾਸ ਤੌਰ 'ਤੇ ਸਿਹਤ ਸੰਭਾਲ ਪ੍ਰਦਾਤਾਵਾਂ ਲਈ, ਜੋ ਸਮਾਜ ਦੇ ਮੋਹਰੀ ਫਰੰਟ 'ਤੇ ਅਣਥੱਕ ਸੇਵਾ ਕਰਦੇ ਹਨ।"
ਡਾ. ਭਵਨੀਤ ਭਾਰਤੀ ਨੇ ਅੱਗੇ ਕਿਹਾ ਕਿ
"ਇਹ ਰਿਕਾਰਡ ਕੋਸ਼ਿਸ਼ ਸਿਰਫ ਗਿਣਤੀ ਜਾਂ ਅੰਕੜਿਆਂ ਬਾਰੇ ਨਹੀਂ ਹੈ; ਇਹ ਸਾਡੀ ਸੰਸਥਾ ਦੇ ਅੰਦਰ ਸੰਪੂਰਨ ਤੰਦਰੁਸਤੀ ਦੀ ਸੰਸਕ੍ਰਿਤੀ ਦੀ ਪਾਲਣਾ ਅਤੇ ਉਸ ਨੈਤਿਕਤਾ ਨੂੰ ਵਿਆਪਕ ਭਾਈਚਾਰੇ ਤੱਕ ਫੈਲਾਉਣ ਬਾਰੇ ਹੈ।"
ਇਸ ਸਮਾਗਮ ਵਿੱਚ ਸੀ ਐਮ ਦੀ ਯੋਗਸ਼ਾਲਾ ਦੇ ਪ੍ਰਮਾਣਿਤ ਯੋਗਾ ਇੰਸਟ੍ਰਕਟਰਾਂ ਦੁਆਰਾ ਮਾਰਗਦਰਸ਼ਨ ਕੀਤੇ ਗਏ 3,000 ਤੋਂ ਵੱਧ ਸਿਹਤ ਸੰਭਾਲ ਪੇਸ਼ੇਵਰਾਂ ਦੀ ਭਾਗੀਦਾਰੀ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਸੈਸ਼ਨ ਵਿੱਚ ਆਸਣ (ਯੋਗ ਆਸਣ), ਪ੍ਰਾਣਾਯਾਮ (ਸਾਹ ਲੈਣ ਦੀਆਂ ਕਸਰਤਾਂ) ਅਤੇ ਧਿਆਨ (ਸਾਧਨਾ) ਸ਼ਾਮਲ ਹੋਣਗੇ। ਇਹ ਸਾਰੇ ਇਸ ਵਿਸ਼ੇਸ਼ ਦਿਨ ਦੇ ਥੀਮ ਦੇ ਅਨੁਸਾਰ ਤਿਆਰ ਕੀਤੇ ਗਏ ਹਨ ਜੋ ਕਿ ਵਿਅਕਤੀਗਤ ਸਿਹਤ ਨੂੰ ਵਾਤਾਵਰਣ ਚੇਤਨਾ ਨਾਲ ਜੋੜਨ ਦਾ ਯਤਨ ਹੈ।


No comments:
Post a Comment