ਮੁਹਾਲੀ 26 JUN (ਸਪਨਾ ਸ਼ਰਮਾ) ਹੱਕ ਸੱਚ ਤੇ ਇਨਸਾਫ਼ ਲਈ 22/6/2020 ਤੋਂ ਪ੍ਰਸ਼ਾਸਨ ਤੇ ਆਮ ਪਬਲਿਕ ਨੂੰ ਜਗਾਉਣ ਲਈ ਸੰਘਰਸ਼ ਤੇ ਨਿਕਲੇ ਪੱਤਰਕਾਰ ਮਦਨ ਸ਼ਰਮਾ ਦੁਆਰਾ ਐੱਸ.ਡੀ.ਐੱਮ. ਦਫ਼ਤਰ ਧਰਨਾ ਕਾਮਯਾਬ ਕਰਦੇ ਹੋਏ ਅਗਲਾ ਧਰਨਾ ਡੀ.ਸੀ. ਆਫਿਸ ਮੁਹਾਲੀ 1/7/2020 ਨੂੰ ਅੱਠ ਸਾਲਾ ਮਾਸੂਮ ਬੱਚੀ ਅਨਾਇਆ ਅਤੇ 73 ਸਾਲਾ ਬਜ਼ੁਰਗ ਹਰਭਜਨ ਸਿੰਘ ਵੀ ਭੁੱਖ ਹੜਤਾਲ ਵਿਚ ਇਨਸਾਫ ਲਈ ਸ਼ਾਮਲ ਹੋਣਗੇ | ਦੱਸਣਯੋਗ ਹੈ ਕਿ ਨਿਤਿਨ ਤ੍ਰਿਪਾਠੀ ਦੀ ਸ਼ਹਿ ਤੇ ਧਾਮੀ ਸ਼ਰਮਾ ਦੁਆਰਾ ਸਾਜਿਸ਼ ਰੱਚ ਕੇ ਬੱਚੀ ਦੀ ਮਾਂ ਨਾਲ ਉਸ ਦੇ ਪਾਰਟਨਰ ਅੰਕੁਰ ਅਗਰਵਾਲ ਦੁਆਰਾ ਜਬਰ ਜਹਾਨ ਕੀਤਾ ਗਿਆ ਸੀ
ਜਿਸ ਦੀ ਪਹਾੜਗੰਜ ਪੁਲੀਸ ਸਟੇਸ਼ਨ ਨਵੀਂ ਕਰੀਮ ਨਿਊ ਦਿੱਲੀ ਵਿੱਚ ਮਿਤੀ 23/2/2020 ਨੂੰ ਐਫ.ਆਈ.ਆਰ ਨੰਬਰ 0001ਦਰਜ ਹੈ ਜੋ ਕਿ 28/2/2020 ਨੂੰ ਪੁਲੀਸ ਸਟੇਸ਼ਨ ਜ਼ੀਰਕਪੁਰ ਵਿੱਚ ਕਾਰਵਾਈ ਲਈ ਭੇਜੀ ਗਈ ਸੀ ਪ੍ਰੰਤੂ ਪੀੜਤਾਂ ਨੂੰ ਹਾਲੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਕਿਉਂਕਿ ਗੁਨਹਗਾਰਾਂ ਕਾਰਨ ਪੁਲੀਸ ਤੇ ਬਣਾਏ ਗਏ ਦਬਾਅ ਕਾਰਨ ਉਲਟਾ ਉਕਤ ਵਿਅਕਤੀਆਂ ਦੁਆਰਾ ਪੀੜਤਾਂ ਨੂੰ ਵਾਰ ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਤੇਰੀ ਇਸ ਬੱਚੀ ਨੂੰ ਜੀ.ਪੀ. ਰੋਡ ਦਿੱਲੀ ਵਿੱਚ ਜਲਦ ਹੀ ਵੇਚ ਦੇਵਾਂਗੇ ਜੇਕਰ ਆਪਣਾ ਕੇਸ ਵਾਪਸ ਨਾ ਲਿਆ ਤਾਂ |
2) 73 ਸਾਲਾ ਬਜ਼ੁਰਗ ਡੇਰਾਬਸੀ ਵਿੱਚ ਬਣੇ ਗ਼ੈਰ ਕਾਨੂੰਨੀ ਸੰਜੈ ਆਪਣਾ ਹਸਪਤਾਲ ਵਿੱਚ 1/4/2017 ਨੂੰ ਹੋਏ ਕਾਤਲ ਦਾ ਜਿਸ ਨੂੰ ਕਿ ਪੁਲੀਸ ਸਟੇਸ਼ਨ ਡੇਰਾਬਸੀ ਦੁਆਰਾ ਮਿਲੀ ਭੁਗਤ ਕਰਕੇ ਡਾਕਟਰ ਨੂੰ ਬਚਾਉਣ ਲਈ ਲਾਸ਼ ਨੂੰ ਬਿਨਾਂ ਪਰਿਵਾਰਕ ਮੈਂਬਰਾਂ ਨੂੰ ਦੱਸੇ ਡੇਰਾਬਸੀ ਦੇ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਸੀ ਤੇ ਅੱਜ ਤੱਕ ਪੂਰਨ ਤੌਰ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਕਤ ਡਾਕਟਰ ਦੁਆਰਾ ਗਲਤ ਦਵਾਈਆਂ ਤੇ ਗਲਤ ਇੰਜੈਕਸ਼ਨ ਦੌਰਾਨ ਹੋਈ ਕੇਸਰ ਸਿੰਘ ਪੁੱਤਰ ਨਛੱਤਰ ਸਿੰਘ ਦੀ ਮੌਤ ਦਾ ਇਨਸਾਫ਼ ਲੈਣ ਲਈ ਇਹ ਪਰਿਵਾਰ ਪੱਤਰਕਾਰ ਮਦਨ ਸ਼ਰਮਾ ਵੱਲੋਂ ਸਮਾਜ ਸੇਵਾ ਦੀ ਆੜ ਵਿੱਚ ਚੋਰ ਬਾਜ਼ਾਰੀ ਕਰ ਰਹੇ ਸੋਨੂੰ ਸੇਠੀ ਉਰਫ ਵਿਜੇ ਸੇਠੀ, ਦਲਾਲੀ ਕਰਨ ਵਾਲੇ ਧਾਮੀ ਸ਼ਰਮਾ ਅਤੇ ਡਾਕਟਰ ਸੰਜੇ ਅੱਤਰੀ ਖਿਲਾਫ ਹੱਕ ਸੱਚ ਤੇ ਇਨਸਾਫ਼ ਲਈ ਚੱਲ ਰਹੀ ਭੁੱਖ ਹੜਤਾਲ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣਗੇ |
No comments:
Post a Comment