SBP GROUP

SBP GROUP

Search This Blog

Total Pageviews

ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਮਿਸ਼ਨ ਫਤਿਹ ਕਮੇਟੀਆਂ ਪਿੰਡ ਵਾਸੀਆਂ ਨੂੰ ਕਰਨਗੀਆਂ ਜਾਗਰੂਕ - ਡਿਪਟੀ ਕਮਿਸ਼ਨਰ

ਰੂਪਨਗਰ , 25 Jun : 

ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਮਿਸ਼ਨ ਫਤਿਹ ਤਹਿਤ ਬਣਾਈਆਂ ਗਈਆਂ ਮਿਸ਼ਨ ਫਹਿਤ ਕਮੇਟੀਆਂ ਦੀ ਸ਼ੁਰੂਆਤ ਪਿੰਡ ਦੇ ਸਰਪੰਚਾਂ ਨੂੰ  ਪ੍ਰਸ਼ੰਸ਼ਾ ਪੱਤਰ ਅਤੇ ਕਰੋਨਾ ਬਚਾਅ ਸਬੰਧੀ ਬਣਾਈ ਗਈ ਵਿਸ਼ੇਸ਼ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕੋਵਿਡ ਮਹਾਂਮਾਰੀ ਦੇ ਦੌਰਾਨ ਸ਼ਲਾਘਾਯੋਗ ਕੰਮ ਕਰਨ ਵਾਲੇ ਵਲੰਟੀਅਰ, ਡਾਕਟਰਜ਼, ਸੰਸਥਾਵਾਂ  ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਸ਼ੰਸ਼ਾ ਪੱਤਰ ਨਾਲ ਦਿੱਤੀ ਜਾ ਰਹੀ ਇਸ ਕਿੱਟ ਵਿੱਚ ਸੈਨੀਟਾਇਜ਼ਰ , ਮਾਸਕ ਅਤੇ ਕਰੋਨਾ ਬਚਾਅ ਸਬੰਧੀ ਵਿਸ਼ੇਸ਼ ਵਸਤੂਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਦੀਪ ਸ਼ਿਖਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਮਿਸ਼ਨ ਫਤਿਹ ਤਹਿਤ ਜ਼ਿਲ੍ਹੇ 2.0 ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਜਿੱਥੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਵਧੀਆ ਕੰਮ ਕਰਨ ਬਾਰੇ ਸਨਮਾਨਿਤ ਕੀਤਾ ਗਿਆ ਹੈ , ਉੱਥੇ ਪਿੰਡਾਂ ਦੇ ਵਿੱਚ ਮਿਸ਼ਨ ਫਤਿਹ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਪਿੰਡ ਵਿੱਚ ਸਰਪੰਚ ਦੀ ਅਗਵਾਈ ਹੇਠ ਮਿਸ਼ਨ ਫਤਿਹ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ  ਕਮੇਟੀਆਂ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਮਾਸਕ ਦੀ ਵਰਤੋਂ ਕਰਨ, ਸ਼ੋਸ਼ਲ ਡਿਸਟੈਂਸ ਮੈਨਟੇਨ ਕਰਨ ਦੇ ਨਾਲ ਨਾਲ ਜਿਹੜੇ ਵਿਅਕਤੀ ਬਾਹਰੋਂ ਪਿੰਡਾਂ ਵਿੱਚ ਪਰਤ ਰਹੇ ਹਨ, ਸਬੰਧੀ ਸੂਚਨਾ ਵੀ ਪ੍ਰਸ਼ਾਸ਼ਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਦੋਨਾ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵਾਰਡ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ 2 ਦੇ ਤਹਿਤ ਅੱਜ ਅਸ਼ੋਕ ਕੁਮਾਰ ਸਵਰਨਕਾਰ ਸੰਗ, ਸ਼ਰੁਜਨ ਸਿੰਘ ਸੰਤ ਕਰਮ ਸਿੰਘ ਅਕੈਡਮੀ , ਏ.ਪੀ.ਸਿੰਘ ਰਾਊਡ ਕਲਾਸ ਫਾਊਡੇਸ਼ਨ, ਮਨਵੀਰ ਸਿੰਘ ਦਫਤਰ ਸਿਵਲ ਸਰਜਨ, ਡਾ. ਸਿਰਾਜ ਸਿੰਘ, ਡਾ. ਸਤਿੰਦਰਜੀਤ ਸਿੰਘ, ਡਾ. ਹਰਿੰਦਰ ਸਿੰਘ, ਡਾ. ਕੰਵਰਪ੍ਰੀਤ ਸਿੰਘ, ਅਜ਼ੈ ਸ਼ਰਮਾ, ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ, ਜਤਿੰਦਰ ਕੌਰ ਪੈਰਾਲੀਗਲ ਵਲੰਟੀਅਰ, ਡੀ.ਐਲ.ਐਸ.ਏ., ਸ਼ੁਰਦਰਸ਼ਨ ਸਿੰਘ, ਸੁਨੀਲ ਕੁਦਰਾ ,ਵਨੀਤ ਵਰਮਾ, ਜਸਵੰਤ ਸਿੰਘ ਤੇ ਮਹੇਸ਼ ਓਬਰਾਏ ਸ਼ੁਧ ਅਹਾਰ ਜਾਗ੍ਰਿਤੀ , ਮਾਸਕ ਵੰਡਣ ਸਬੰਧੀ ਕੰਮ, ਭੰਗਲਾ ਕਰਮ ਸਿੰਘ, ਟਿੱਬਾ ਨੰਗਲ ਤੋ਼ ਜੀਤ ਰਾਮ, ਮਨਸਾਲੀ ਤੋਂ ਰਤਨ ਚੰਦ, ਸ਼ੇਖਪੁਰ ਤੋਂ ਪ੍ਰਕਾਸ਼, ਯੂਥ ਕਲੱਬ ਗਰਦਲੇ ਦਵਿੰਦਰ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ ,ਯੁਵਕ ਸੇਵਾਵਾਂ ਕਲੱਬ ਗ੍ਰੀਨ ਐਵਨਿਊ ਤੋਂ ਗੁਰਪ੍ਰੀਤ ਸਿੰਘ, ਨਹਿਰੂ ਯੁਵਾਂ ਕੇਂਦਰ ਤੋਂ ਹਰਜਿੰਦਰ ਸਿੰਘ, ਸਤਨਾਮ ਸਿੰਘ , ਗੁਰਜਿੰਦਰ ਸਿੰਘ ਸਮੇਤ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਾਮ ਪ੍ਰੰਚਾਇਤ ਮਲਕਪੁਰ , ਕਕਰਾਲੀ, ਬਸੀ ਗੁਜਰਾਂ, ਬਜਰੂੜ ਅਤੇ ਚੰਦਪੁਰ ਵਿੱਚ ਮਿਸ਼ਨ ਫਤਿਹ ਕਮੇਟੀਆਂ ਦਾ ਗਠਨ ਕਰਕੇ ਪ੍ਰਸ਼ੰਸ਼ਾ ਪੱਤਰ ਸੌਪੇ ਗਏ ਹਨ।ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸ਼੍ਰੀ ਇੰਦਰਪਾਲ ਸਹਾਇਕ ਕਮਿਸ਼ਨਰ , ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫਸਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜ਼ੂਦ ਸਨ।

No comments:


Wikipedia

Search results

Powered By Blogger