ਐਸ.ਏ.ਐੱਸ. ਨਗਰ, 29 ਜੂਨ : ''ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲ ਰਹੇ ਸੰਕਟ ਦੇ ਬਾਵਜੂਦ ਵੋਟਰ ਸੂਚੀ ਦੀ ਸੋਧ ਪ੍ਰਕਿਰਿਆ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਨਿਰਦੇਸ਼ਾਂ ਅਨੁਸਾਰ ਜਾਰੀ ਰਹੇਗੀ। ''
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਜ਼ਿਲੇ ਦਾ ਵਸਨੀਕ ਹੈ ਪਰ ਵੋਟਰ ਵਜੋਂ ਦਾਖਲ ਨਹੀਂ ਹੋਇਆ ਹੈ ਜਾਂ ਉਸ ਦੇ ਵੇਰਵਿਆਂ ਵਿਚ ਕੁਝ ਸੁਧਾਰ ਚਾਹੁੰਦਾ ਹੈ ਜਾਂ ਮੌਜੂਦਾ ਸੂਚੀ ਦੇ ਸੰਬੰਧ ਵਿਚ ਕੋਈ ਇਤਰਾਜ਼ ਹੈ ਤਾਂ ਉਹ ਵੈੱਬਸਾਈਟ www.nvsp.in ‘ਤੇ ਜਾ ਸਕਦਾ ਹੈ ਜਾਂ 1950 ਨੰਬਰ ‘ਤੇ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਨੇ 18 ਸਾਲ ਦੀ ਉਮਰ (1 ਜਨਵਰੀ, 2020 ਨੂੰ) ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯੋਗ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਵੋਟਰਾਂ ਵਜੋਂ ਰਜਿਸਟਰਡ ਨਹੀਂ ਕੀਤਾ , ਉਹ ਇਸ ਮੌਕੇ ਦਾ ਲਾਭ ਲੈਣ ਅਤੇ ਵੋਟਰਾਂ ਵਜੋਂ ਦਾਖਲ ਹੋਣ ਤਾਂ ਜੋ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ।
No comments:
Post a Comment