ਚੰਡੀਗੜ੍ਹ, 15 ਜੁਲਾਈ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੌਜਵਾਨ ਵਰਗ ਨੂੰ ਤਰਜ਼ੀਹ ਦੇਵੇਗੀ।
ਭਗਵੰਤ ਮਾਨ ਸੋਮਵਾਰ ਨੂੰ ਚੰਡੀਗੜ੍ਹ 'ਚ ਮੀਡੀਆ ਦੇ ਰੂਬਰੂ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਮਰ ਪੱਖੋਂ ਸਭ ਤੋਂ ਛੋਟੀ ਪਾਰਟੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਅੱਜ ਦੇਸ਼ ਦੀ ਸਭ ਤੋਂ ਵੱਡੀ ਉਮੀਦ ਬਣ ਚੁੱਕੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ,'' ਬਿਨਾਂ ਸ਼ੱਕ ਬੀਤੇ ਸਮੇਂ 'ਚ ਆਮ ਆਦਮੀ ਪਾਰਟੀ ਕੋਲੋਂ ਵੀ ਗ਼ਲਤੀਆਂ ਹੋਈਆਂ ਹੋਣਗੀਆਂ, ਕਿਉਂਕਿ ਗ਼ਲਤੀਆਂ ਵੀ ਕੰਮ ਕਰਨ ਵਾਲਿਆਂ ਕੋਲੋਂ ਹੀ ਹੁੰਦੀਆਂ ਹਨ, ਪਰੰਤੂ ਆਮ ਆਦਮੀ ਪਾਰਟੀ ਨੇ ਆਪਣੇ ਤਜਰਬਿਆਂ ਅਤੇ ਗ਼ਲਤੀਆਂ ਤੋਂ ਕਾਫ਼ੀ ਸਬਕ ਸਿੱਖੇ ਹਨ।''
ਭਗਵੰਤ ਮਾਨ ਨੇ ਕਿਹਾ ਕਿ ਦੂਸਰੀਆਂ ਰਿਵਾਇਤੀ ਪਾਰਟੀਆਂ ਆਪਣੇ ਸਵਾਰਥਾਂ ਅਤੇ ਸੱਤਾ ਪ੍ਰਾਪਤੀ ਲਈ ਨੌਜਵਾਨਾਂ ਨੂੰ ਵਰਤਦੀਆਂ ਰਹੀਆਂ ਹਨ, ਪਰੰਤੂ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਉਹ ਮੌਕੇ ਦਿੱਤੇ ਹਨ ਜੋ ਅਕਾਲੀ-ਕਾਂਗਰਸੀ ਆਗੂਆਂ ਨੇ ਆਪਣੇ ਧੀਆਂ-ਪੁੱਤਰਾਂ ਲਈ ਰਾਖਵੇਂ ਰੱਖੇ ਹੋਏ ਸਨ। ਪੰਜਾਬ ਅਤੇ ਦਿੱਲੀ ਦੇ ਨੌਜਵਾਨ ਵਿਧਾਇਕ ਇਸ ਦੀ ਪ੍ਰਤੱਖ ਮਿਸਾਲ ਹਨ।
ਇੱਕ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮੁਨੀਸ਼ ਸਿਸੋਦੀਆ ਸਮੇਤ ਪਾਰਟੀ ਦੇ ਲਗਭਗ ਸਾਰੇ ਹੀ ਆਗੂ ਗੈਰ-ਸਿਆਸੀ ਪਰਿਵਾਰਾਂ ਨਾਲ ਸੰਬੰਧਿਤ ਹਨ, ਜਿੰਨਾ ਨੇ ਆਪਣੇ-ਆਪਣੇ ਰੁਤਬੇ ਅਹੁਦੇ ਅਤੇ ਕੰਮਕਾਰ ਤਿਆਗ ਕੇ ਦੇਸ਼ ਦਾ ਭਵਿੱਖ ਸੰਵਾਰਨ ਦਾ ਬੀੜਾ ਚੁੱਕਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸਾਰੇ ਆਗੂ ਖ਼ਾਸ ਕਰ ਕੇ ਨੌਜਵਾਨ ਆਗੂ ਜਿਸ ਉਸਾਰੂ ਉਮੀਦ ਨਾਲ ਅਕਾਲੀ-ਕਾਂਗਰਸੀਆਂ 'ਚ ਗਏ ਹਨ, ਉਹ ਬੇਹੱਦ ਨਿਰਾਸ਼ ਅਤੇ ਦੁਖੀ ਹਨ। ਉਹ ਦੇਖ ਚੁੱਕੇ ਹਨ ਕਿ ਪਸੀਨਾ ਉਹ ਵਹਾਉਂਦੇ ਹਨ ਪਰੰਤੂ ਫ਼ਾਇਦਾ ਦੋ-ਚਾਰ ਪਰਿਵਾਰ ਉਠਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਹਿਤੈਸ਼ੀ ਅਤੇ ਲੋਕ ਹਿਤੈਸ਼ੀ ਉਸਾਰੂ ਸੋਚ ਵਾਲੇ ਹਰੇਕ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਨ।
Menu Footer Widget
SBP GROUP
Search This Blog
Total Pageviews
Wednesday, July 15, 2020
2022 'ਚ ਨੌਜਵਾਨਾਂ ਨੂੰ ਤਰਜੀਹ ਦੇਵੇਗੀ ਆਮ ਆਦਮੀ ਪਾਰਟੀ-ਭਗਵੰਤ ਮਾਨ ਕਿਹਾ, ਗ਼ਲਤੀਆਂ ਸਬਕ ਵੀ ਸਿਖਾਉਂਦੀਆਂ ਹਨ, ਅਸੀਂ ਵੀ ਸਿੱਖਿਆ ਹੈ
Subscribe to:
Post Comments (Atom)
Wikipedia
Search results


No comments:
Post a Comment