ਵਿਲੱਖਣ ਮੰਚ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਮਾਧਿਅਮ ਰਾਹੀਂ ਵਿਦਿਆਰਥੀ ਦੋ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ
ਵਿਖੇ ਕਰਕੇ ਬਾਕੀ ਦੀ ਪੜ੍ਹਾਈ ਕੈਨੇਡਾ ਦੇ ਉਚਕੋਟੀ ਦੇ ਵਿਦਿਅਕ ਅਦਾਰਿਆਂ ਮੁਕੰਮਲ ਕਰਕੇ ਕੈਨੇਡਾ ਦੀ ਡਿਗਰੀ ਪ੍ਰਾਪਤ ਕਰ
ਸਕਦੇ ਹਨ। ਜਿਸ ਲਈ 'ਵਰਸਿਟੀ ਵੱਲੋਂ ਕੈਨੇਡਾ ਦੇ ਓਕਾਨਾਗਨ ਕਾਲਜ ਬ੍ਰਿਟਿਸ਼ ਕੋਲੰਬੀਆਂ ਅਤੇ ਵੈਨਕੁਵਰ ਆਈਲੈਂਡ
ਯੂਨੀਵਰਸਿਟੀ ਕੈਨੇਡਾ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ.
ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਹ ਇੱਕ ਢੁੱਕਵਾਂ ਪਲੇਟਫਾਰਮ ਹੈ,
ਜਿਸ ਦੇ ਮਾਧਿਅਮ ਨਾਲ ਵਿਦਿਆਰਥੀ ਸਰਲ ਤੇ ਮਿਆਰੇ ਤਰੀਕੇ ਨਾਲ ਆਪਣੇ ਸੁਪਨਿਆਂ ਨੂੰ ਹਕੀਕੀ ਰੂਪ ਦੇ ਸਕਦੇ ਹਨ।
ਡਾ. ਬਾਵਾ ਨੇ ਦੱਸਿਆ ਕਿ ਕੈਨੇਡਾ ਅਜੋਕੇ ਸਮੇਂ 'ਚ ਵਿਦਿਆਰਥੀਆਂ ਦੀ ਪ੍ਰਮੁੱਖ ਦੇਸ਼ਾਂ 'ਚੋਂ ਪਸੰਦੀਦਾ ਮੰਜਿਲ ਬਣਿਆ ਹੈ ਅਤੇ ਹਰ
ਸਾਲ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਕੈਨੇਡਾ ਪੜ੍ਹਾਈ ਕਰਨ ਜਾ ਰਹੇ ਹਨ। 'ਦਿ ਟਾਈਮਜ਼ ਆਫ਼ ਇੰਡੀਆ' ਦੀ ਰਿਪੋਰਟ ਦਾ
ਹਵਾਲਾ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਸਾਲ 2019 ਦੌਰਾਨ ਕੈਨੇਡਾ ਇੰਮੀਗ੍ਰੇਸ਼ਨ ਏਜੰਸੀ ਦੁਆਰਾ ਕੁੱਲ 4 ਲੱਖ ਦੇ ਕਰੀਬ
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਜਾਰੀ ਕੀਤੇ ਗਏ, ਜਿਨ੍ਹਾਂ ਵਿਚੋਂ 1 ਲੱਖ 40 ਹਜ਼ਾਰ ਭਾਵ 35 ਫ਼ੀਸਦੀ
ਵਿਦਿਆਰਥੀ ਭਾਰਤੀ ਸਨ। ਡਾ. ਬਾਵਾ ਨੇ ਦੱਸਿਆ ਕਿ ਸਾਲ 2020 ਦੌਰਾਨ ਮਹਾਂਮਾਰੀ ਕਾਰਨ ਇਹ ਅੰਕੜੇ ਵੱਡੇ ਪੱਧਰ 'ਤੇ
ਪ੍ਰਭਾਵਿਤ ਹੋਏ ਹਨ, ਜਿਸ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ ਵਿਦੇਸ਼ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਲਈ
ਅੰਤਰਰਾਸ਼ਟਰੀ ਪੱਧਰ 'ਤੇ ਇੱਕ ਢੁੱਕਵਾਂ ਅਤੇ ਮਿਆਰਾ ਉਪਰਾਲਾ ਕੀਤਾ ਗਿਆ ਹੈ।
ਜਿਸ ਦੇ ਅੰਤਰਗਤ ਚੰਡੀਗ੍ਹੜ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੋਜ ਕਾਰਜਾਂ ਅਤੇ ਅਕਾਦਮਿਕ ਮਹੌਲ 'ਚ ਵਿਚਰਨ ਲਈ ਕੈਨੇਡਾ ਦੇ ਓਕਾਨਾਗਨ
ਕਾਲਜ ਬ੍ਰਿਟਿਸ਼ ਕੋਲੰਬੀਆਂ ਅਤੇ ਵੈਨਕੁਵਰ ਆਈਲੈਂਡ ਯੂਨੀਵਰਸਿਟੀ ਕੈਨੇਡਾ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਵਿਦਿਆਰਥੀ 2+2 ਅਧੀਨ ਬੀ.ਬੀ.ਏ, ਬੀ.ਕਾੱਮ (ਆਨਰਸ), ਬੀ.ਐਸਸੀ
ਕੰਪਿਊਟਰ ਸਾਇੰਸ ਅਤੇ ਬੀ.ਸੀ.ਏ ਕੋਰਸਾਂ ਤਹਿਤ ਦੋ ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਅਤੇ ਬਾਕੀ ਦੀ 2 ਸਾਲ ਦੀ
ਪੜ੍ਹਾਈ ਓਕਾਨਾਗਨ ਕਾਲਜ ਕੈਨੇਡਾ ਤੋਂ ਕਰਨ ਦੇ ਯੋਗ ਹੋਣਗੇ ਜਦਕਿ ਬੀਐਸਈ ਹੋਟਲ ਐਂਡ ਹੌਸਪਿਟਾਲਿਟੀ ਮੈਨੇਜਮੈਂਟ ਲਈ
ਵਿਦਿਆਰਥੀਆਂ 2 ਸਾਲ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਕੇ ਬਾਕੀ ਦੀ ਪੜ੍ਹਾਈ ਵੈਲਕੁਵਰ ਆਈਲੈਂਡ ਯੂਨੀਵਰਸਿਟੀ
ਤੋਂ ਕਰ ਸਕਦੇ ਹਨ। ਡਾ. ਬਾਵਾ ਨੇ ਦੱਸਿਆ ਕਿ ਇਸ ਸਕੀਮ ਦੇ ਅਧੀਨ 'ਵਰਸਿਟੀ ਤੋਂ 200 ਦੇ ਕਰੀਬ ਵਿਦਿਆਰਥੀ ਕੈਨੇਡਾ 'ਚ
ਉਚ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਪ੍ਰੋਗਰਾਮ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੱਲ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ 'ਵਰਸਿਟੀ ਦੇ ਅੰਤਰਰਾਸ਼ਟਰੀ
ਮਾਮਲਿਆਂ ਬਾਰੇ ਵਿਭਾਗ ਦੇ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਲੈ ਕੇ ਸਮੁੱਚੀ ਪ੍ਰੀਕਿਰਿਆ ਸਬੰਧੀ ਜਾਣਕਾਰੀ ਇੱਕੋ
ਛੱਤ ਥੱਲੇ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਜਿਥੇ ਆਈਲੈਟਸ ਅਤੇ ਵੀਜ਼ਾ ਇੰਟਰਵਿਊ ਦੀ
ਮੁਕੰਮਲ ਤਿਆਰੀ 'ਵਰਸਿਟੀ ਵੱਲੋਂ ਕਰਵਾਈ ਜਾਵੇਗੀ ਉਥੇ ਹੀ ਵਿਦੇਸ਼ੀ ਯੂਨੀਵਰਸਿਟੀ 'ਚ ਦਾਖ਼ਲੇ ਲਈ ਵੀਜ਼ਾ ਅਰਜ਼ੀ ਵੀ
'ਵਰਸਿਟੀ ਵੱਲੋਂ ਤਿਆਰ ਕਰਵਾਈ ਜਾਵੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਵੀਜ਼ਾ ਪ੍ਰਾਪਤੀ 'ਚ ਸਫ਼ਲਤਾ ਦਰ ਵਧੇਰੇ ਮਿਲੇਗੀ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਫੀਸ ਦੀ ਅਦਾਇਗੀ ਭਾਰਤੀ ਕਰੰਸੀ ਅਨੁਸਾਰ
ਕਰਨੀ ਹੋਵੇਗੀ, ਜਿਸ ਦੇ ਚਲਦੇ ਆਰਥਿਕ ਨਜ਼ਰੀਏ ਤੋਂ ਵੀ ਇਹ ਸਕੀਮ ਵਿਦਿਆਰਥੀਆਂ ਦੇ ਹਿੱਤ 'ਚ ਹੋਵੇਗੀ।ਡਾ. ਬਾਵਾ ਨੇ
ਦੱਸਿਆ ਕਿ ਉਪਰੋਕਤ ਪ੍ਰੀਕਿਰਿਆ ਅਧੀਨ ਆਉਂਦੀਆਂ ਨੀਤੀਆਂ ਅਨੁਸਾਰ ਵਿਦੇਸ਼ 'ਚ ਕੰਮ ਕਰਨ ਦੀ ਪ੍ਰਵਾਨਗੀ, ਵਜ਼ੀਫ਼ਿਆਂ,
ਰਿਹਾਇਸ਼ ਅਤੇ ਖਾਣ-ਪੀਣ ਆਦਿ ਦੀ ਸਹੂਲਤ ਵੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ
ਪ੍ਰੀਕ੍ਰਿਆ ਅਧੀਨ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ ਵੱਲੋਂ 12ਵੀਂ 'ਚ 65 ਫ਼ੀਸਦੀ ਅੰਕ ਅਤੇ ਵਿਦੇਸ਼ 'ਚ
ਪੜ੍ਹਨ ਲਈ ਆਈਲਟਸ 'ਚ 6.5 ਬੈਂਡ ਹਾਸਲ ਕਰਨੇ ਜ਼ਰੂਰੀ ਹੋਣਗੇ। ਉਨ੍ਹਾਂ ਦੱਸਿਆ ਕਿ ਵਧੇਰੇ ਅਤੇ ਵਿਸਥਾਰਿਤ ਜਾਣਕਾਰੀ ਲਈ
ਵਿਦਿਆਰਥੀ 'ਵਰਸਿਟੀ ਦੀ ਵੈਬਸਾਈਟ www.cuchd.in/studyabroad/ * 'ਤੇ ਪਹੁੰਚ ਕਰ ਸਕਦੇ ਹਨ।
ਡਾ. ਬਾਵਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਸ਼ਵਵਿਆਪੀ ਪੱਧਰ 'ਤੇ ਰੋਜ਼ਗਾਰ ਅਤੇ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ
ਮੁਹੱਈਆ ਕਰਾਉਣ ਦੇ ਦ੍ਰਿਸ਼ਟੀਕੋਣ ਨਾਲ 'ਵਰਸਿਟੀ ਨੇ ਪਿਛਲੇ ਅੱਠ ਸਾਲਾਂ ਦੇ ਅਰਸੇ ਦੌਰਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ,
ਨਿਊਜ਼ੀਲੈਂਡ, ਰੂਸ ਅਤੇ ਯਰੂਪ ਦੀਆਂ 280 ਤੋਂ ਵੱਧ ਉਚ ਕੋਟੀ ਦੀਆਂ ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਨਾਲ
ਗਠਜੋੜ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਡੀ ਗਿਣਤੀ ਵਿਦਿਆਰਥੀ 'ਵਰਸਿਟੀ ਦੇ 'ਅੰਤਰਰਾਸ਼ਟਰੀ ਅਕਾਦਮਿਕ
ਪ੍ਰੋਗਰਾਮਾਂ' ਦਾ ਲਾਭ ਲੈ ਚੁੱਕ ਹਨ ਅਤੇ ਭਵਿੱਖ ਲਈ ਅਸੀਂ ਵਚਨਬੱਧ ਹਾਂ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵੱਧ ਤੋਂ
ਵੱਧ ਅਜਿਹੇ ਮੰਚ ਸਥਾਪਿਤ ਕੀਤੇ ਜਾਣਗੇ।

No comments:
Post a Comment