SBP GROUP

SBP GROUP

Search This Blog

Total Pageviews

ਹੱਕ ਸੱਚ ਇਨਸਾਫ ਲਈ ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫ਼ਤਰ ਸਾਹਮਣੇ ਪੱਤਰਕਾਰ ਦੁਆਰਾ ਭੁੱਖ ਹੜਤਾਲ


ਮੁਹਾਲੀ 01 July :- ਡਿਪਟੀ ਕਮਿਸ਼ਨਰ ਮੁਹਾਲੀ ਦੇ ਦਫ਼ਤਰ ਸਾਹਮਣੇ ਪੱਤਰਕਾਰ ਮਦਨ ਸ਼ਰਮਾ ਤੇ ਉਨ੍ਹਾਂ ਦੇ ਸਹਿਯੋਗੀ ਹਰਭਜਨ ਸਿੰਘ ਨੇ ਆਪਣੀ ਭੁੱਖ ਹੜਤਾਲ ਨੂੰ ਜਾਰੀ ਕਰਦੇ ਹੋਏ ਭਾਰਤ ਦੇ ਹਰ ਇੱਕ ਸੂਬੇ ਵਿੱਚ ਹੋ ਰਹੇ ਪੱਤਰਕਾਰਾਂ ਤੇ ਅੱਤਿਆਚਾਰ ਦੇ ਵਿਰੁੱਧ  ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ  

  ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ  ਉਨ੍ਹਾਂ ਇਹ ਕਦਮ ਦੇਸ਼ ਦੇ ਤਮਾਮ ਪੱਤਰਕਾਰਾਂ ਤੇ ਹੋ ਰਹੇ ਜੁਰਮਾਂ ਦੇ ਵਿਰੁੱਧ ਚੁੱਕਿਆ ਹੈ ਕਿਉਂਕਿ ਜੇਕਰ ਕੋਈ ਵੀ ਪੱਤਰਕਾਰ  ਸੱਚੀ ਖ਼ਬਰ ਲਾ ਦਿੰਦਾ ਹੈ ਤਾਂ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਲੋਕ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਪੱਤਰਕਾਰ ਦੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਨਾ  ਹੋ ਜਾਵੇ | ਉਨ੍ਹਾਂ ਦੁਆਰਾ ਸਮਾਜ ਵਿੱਚ ਵਿਚਰ ਰਹੇ ਚਾਰ ਇਹੋ ਜਿਹੇ ਵਿਅਕਤੀਆਂ ਦੇ ਖਿਲਾਫ਼ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਹੈ ਜਿਨ੍ਹਾਂ ਕਾਰਨ ਅੱਜ ਸਾਡਾ ਸਮਾਜ ਪੂਰਨ ਤੌਰ ਤੇ ਦੂਸ਼ਿਤ ਹੋ ਚੁੱਕਿਆ ਹੈ ਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਵਿਅਕਤੀਆਂ ਦੇ ਹੱਥਾਂ ਦੀ ਕੱਠਪੁਤਲੀ ਬਣ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਪੁਖਤਾ ਸਬੂਤਾਂ ਨਾਲ ਸਮਾਜ ਨੂੰ ਦੂਸ਼ਿਤ ਕਰਨ ਵਾਲੇ ਇਹੋ ਜੇ ਚਾਰ ਵਿਅਕਤੀਆਂ ਖਿਲਾਫ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਜੋ ਕਿ ਪੂਰੇ ਸਮਾਜ ਨੂੰ ਦੂਸ਼ਿਤ ਕਰ ਰਹੇ ਹਨ ਜਿਸ ਵਿੱਚ ਇੱਕ ਗ਼ੈਰ ਕਾਨੂੰਨੀ ਧੰਦਾ ਚਲਾਉਣ ਵਾਲਾ ਡਾਕਟਰ ਤੇ ਇੱਕ ਖ਼ੁਦ ਨੂੰ ਸਮਾਜ ਸੇਵੀ ਕਹਿਣ ਵਾਲਾ ਚੋਰ ਇੱਕ ਕੁੜੀਆਂ ਦੀ ਦਲਾਲੀ ਕਰਨ ਵਾਲਾ ਲੀਡਰ ਤੇ ਇੱਕ ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਦੇਖਣ ਵਾਲਾ ਗੈਂਗਸਟਰ ਹੈ ਜਿਨ੍ਹਾਂ ਕਾਰਨ ਅੱਜ ਸਮਾਜ ਦੇ ਵਿੱਚ ਆਮ ਪਬਲਿਕ ਦਾ ਵਿਚਰਨਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਚੁੱਕਿਆ ਹੈ ਜਦੋਂ ਤੱਕ ਇਹੋ ਜੇ ਵਿਅਕਤੀਆਂ ਦੇ ਖ਼ਿਲਾਫ਼ ਆਵਾਜ਼ ਨਹੀਂ ਚੁੱਕੀ ਜਾਵੇਗੀ ਉਦੋਂ ਤੱਕ ਆਉਣ ਵਾਲੇ ਜਨਜੀਵਨ ਪੱਤਰਕਾਰ ਤੇ ਆਮ ਜਨਤਾ ਦਾ ਭਵਿੱਖ ਖ਼ਤਰੇ ਵਿੱਚ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਸੂਬੇ ਦੇ ਪੱਤਰਕਾਰਾਂ ਨੂੰ ਅਪੀਲ ਹੈ ਕਿ ਉਹ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾ ਕੇ ਇਹੋ ਜਿਹੇ ਲੋਕਾਂ ਦੇ ਖਿਲਾਫ਼ ਉਨ੍ਹਾਂ ਨਾਲ ਆਪਣੀ ਆਵਾਜ਼ ਬੁਲੰਦ ਕਰਨ ਤਾਂ ਕਿ ਪੱਤਰਕਾਰਿਤਾ ਤੇ ਹੋ ਰਹੇ ਪੁਲਿਸ ਦੇ ਨਾਜਾਇਜ਼ ਅੱਤਿਆਚਾਰ ਨੂੰ ਪੂਰਨ ਤੌਰ ਤੇ ਨੱਥ ਪਾਈ ਜਾ ਸਕੇ | ਉਨ੍ਹਾਂ ਪੁਖਤਾ ਸਬੂਤਾਂ ਨਾਲ ਡੀ.ਸੀ. ਮੁਹਾਲੀ ਨੂੰ ਮੰਗ ਪੱਤਰ ਦਿੰਦੇ ਹੋਏ ਸੰਜੇ ਅੱਤਰੀ ਦਾ ਖੁਲਾਸਾ ਕੀਤਾ ਹੈ ਕਿ ਉਹ ਕਿਸ ਤਰੀਕੇ ਨਾਲ ਆਪਣਾ ਨਾਜਾਇਜ਼ ਹਸਪਤਾਲ ਚਲਾ ਕੇ ਆਮ ਪਬਲਿਕ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ | ਧਾਮੀ ਸ਼ਰਮਾ ਦੀ ਖੁਦ ਦੀ ਪਤਨੀ ਦੁਆਰਾ ਕਬੂਲ ਕੀਤੀ ਹੋਈ ਵੀਡੀਓ ਕੀ ਧਾਮੀ ਸ਼ਰਮਾ ਲੋਕਾਂ ਲਈ ਕੁੜੀਆਂ ਅਰੇਂਜ ਕਰਵਾਉਂਦਾ ਹੈ ਦੀ ਸੀ.ਡੀ. ਉਪਲੱਬਧ ਕਰਵਾਈ ਹੈ | ਬ੍ਰਿਜੇਸ਼ ਮੋਦਗਿੱਲ ਜੋ ਕਿ ਇਨ੍ਹਾਂ ਦੇ ਸਾਰੇ ਗੈਰ ਕਾਨੂੰਨੀ ਧੰਦਿਆਂ ਨੂੰ ਦੇਖਦਾ ਹੈ ਜਿਸ ਤੇ ਪੁਲਿਸ ਸਟੇਸ਼ਨ ਹੰਡੇਸਰਾ ਵਿੱਚ ਐਫ.ਆਈ.ਆਰ. ਨੰਬਰ 187 ਘਰ ਤੇ ਗੋਲੀਆਂ ਚਲਾਉਣ ਦੇ ਸਬੰਧ ਵਿੱਚ ਦਰਜ ਹੈ | ਸੋਨੂੰ ਸੇਠੀ ਉਰਫ ਵਿਜੇ ਸੇਠੀ ਜੋ ਕਿ ਸ਼ੁਰੂ ਤੋਂ ਇੱਕ ਚੋਰ ਕਰੈਕਟਰ ਦਾ ਵਿਅਕਤੀ ਹੈ ਉਸ ਖਿਲਾਫਕਈ ਕਈ ਐੱਫ਼.ਆਈ.ਆਰਾਂ ਦਰਜ ਹਨ ਤੇ ਉਸ ਦੇ ਗੈਰ ਕਾਨੂੰਨੀ ਕੰਮਾਂ ਬਾਰੇ ਕਾਗਜ਼ਾਤ ਉਪਲੱਬਧ ਕਰਵਾਏ ਗਏ ਹਨ ਜਿਸ ਤੇ ਡੀ.ਸੀ. ਮੁਹਾਲੀ ਦੁਆਰਾ ਜਲਦ ਤੋਂ ਜਲਦ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ ਹੈ ਜਿਸ ਨੂੰ ਮੰਨਦੇ ਹੋਏ ਉਹ ਆਪਣੇ ਅਗਲੇ ਪੜ੍ਹਾਅ 15/7/2020 ਨੂੰ ਦੇਸ਼ ਭਰ ਦੇ ਪੱਤਰਕਾਰਾਂ ਦੇ ਹਿੱਤਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਨਿਵਾਸ ਸਾਹਮਣੇ ਦੋ ਦਿਨ ਦੀ ਭੁੱਖ ਹੜਤਾਲ ਰੱਖਣਗੇ |

No comments:


Wikipedia

Search results

Powered By Blogger