ਐਸ.ਏ.ਐਸ.ਨਗਰ, 16 ਸਤੰਬਰ : ਪੋਲੀਓ ਦੇ ਉੱਚ ਜੋਖ਼ਮ ਵਾਲੇ ਖੇਤਰਾਂ ਵਿੱਚ ਪੱਲਸ ਪੋਲੀਓ ਸਬ ਨੈਸ਼ਨਲ ਟੀਕਾਕਰਨ ਦਿਵਸ (ਐਸ ਐਨ ਆਈ ਡੀ) ਪ੍ਰੋਗਰਾਮ 20 ਸਤੰਬਰ ਨੂੰ ਚਲਾਇਆ ਜਾਵੇਗਾ । ਇਹ ਜਾਣਕਾਰੀ ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਕੰਨਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਕੁਝ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ ਅਤੇ ਕੰਟੇਨਮੈਂਟ ਜ਼ੋਨ ਦੇ ਲਾਕਡਾਊਨ ਖੇਤਰਾਂ ਵਿੱਚ ਜ਼ਰੂਰੀ ਸੇਵਾਵਾਂ ਦੀ ਹੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਵੱਲੋਂ ਪੱਲਸ ਪੋਲੀਓ ਪ੍ਰੋਗਰਾਮ ਨੂੰ ਇਕ ਜ਼ਰੂਰੀ ਸੇਵਾ ਮੰਨਦਿਆਂ ਪੱਲਸ ਪੋਲੀਓ ਪ੍ਰੋਗਰਾਮ ਚਲਾਉਣ ਲਈ ਕੰਟੇਨਮੈਂਟ ਜ਼ੋਨਾਂ ਨੂੰ ਛੋਟ ਦਿੱਤੀ ਗਈ ਹੈ। ਇਸ ਲਈ ਪੱਲਸ ਪੋਲੀਓ ਰਾਊਂਡ ਕੰਟੇਨਮੈਂਟ ਜ਼ੋਨ, ਬਫ਼ਰ ਜ਼ੋਨ ਅਤੇ ਇਸ ਤੋਂ ਬਾਹਰਲੇ ਖੇਤਰਾਂ ਵਿਚ ਚਲਾਇਆ ਜਾਵੇਗਾ ।
ਉਨ੍ਹਾਂ ਕਿਹਾ ਕਿ ਕੋਵਿਡ-19 ਦੀਆਂ ਹਦਾਇਤਾਂ/ ਪ੍ਰੋਟੋਕੋਲ ਅਨੁਸਾਰ ਕੰਟੇਨਮੈਂਟ ਜੋਨ ਸਮੇਤ ਪੋਲੀਓ ਦੇ ਸਾਰੇ ਸ਼ਨਾਖਤ ਕੀਤੇ ਉੱਚ ਜੋਖ਼ਮ ਵਾਲੇ ਖੇਤਰਾਂ ਵਿੱਚ ਪੱਲਸ ਪੋਲੀਓ ਐਸ.ਐਨ.ਆਈ.ਡੀ. ਪ੍ਰੋਗਰਾਮ ਚਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਲ 2011 ਵਿੱਚ ਆਖਰੀ ਪੋਲੀਓ ਕੇਸ ਆਉਣ ਤੋਂ ਬਾਅਦ ਭਾਰਤ ਨੇ ਪੋਲੀਓ ਮੁਕਤ ਰੁਤਬੇ ਨੂੰ ਕਾਇਮ ਰੱਖਿਆ ਹੈ। ਹੁਣ ਤੱਕ ਭਾਰਤ ਦੇ ਪੋਲੀਓ ਮੁਕਤ ਰੁਤਬੇ ਅਤੇ ਆਬਾਦੀ ਦੀ ਇਮਿਊਨਿਟੀ ਨੂੰ ਬਣਾਈ ਰੱਖਣ ਲਈ ਨਿਯਮਤ ਰੂਪ ਵਿੱਚ ਪੱਲਸ ਪੋਲੀਓ ਰਾਊਂਡ ਲਗਵਾਉਣਾ ਲਾਜ਼ਮੀ ਹੈ।
No comments:
Post a Comment