ਡੇਰਾਬਸੀ/ਐਸ.ਏ.ਐਸ. ਨਗਰ, 24 ਸਤੰਬਰ : ਡੇਰਾਬਸੀ ਸਬ-ਡਵੀਜ਼ਨ ਦੇ ਰਾਮਲੀਲਾ ਗਰਾਉਂਡ ਨੇੜੇ ਮੀਰਾ ਮੀਲੀ ਮੁਹੱਲੇ ਵਿਚ ਇਕ ਦੋ-ਮੰਜ਼ਲਾ ਵਪਾਰਕ ਇਮਾਰਤ ਵੀਰਵਾਰ ਸਵੇਰੇ 9:30 ਵਜੇ ਢਹਿ-ਢੇਰੀ ਹੋ ਗਈ ਅਤੇ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਐਸ.ਏ.ਐੱਸ. ਨਗਰ ਗਿਰੀਸ਼ ਦਿਆਲਨ ਤੁਰੰਤ ਘਟਨਾ ਵਾਲੇ ਸਥਾਨ 'ਤੇ ਪਹੁੰਚੇ।
ਇਹ ਘਟਨਾ ਜਦੋੰ ਵਾਪਰੀ ਉਸ ਸਮੇਂ ਇਸ ਇਮਾਰਤ ਵਿਚ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਨਹੀਂ ਸਨ, ਇਸ ਲਈ ਇਮਾਰਤ ਵਿਚ ਜ਼ਿਆਦਾ ਲੋਕ ਮੌਜੂਦ ਨਹੀਂ ਸਨ। ਮੁੱਢਲੀਆਂ ਰਿਪੋਰਟਾਂ ਵਿਚ ਪਤਾ ਲੱਗਾ ਹੈ ਕਿ ਚਾਰ ਲੋਕ ਇਮਾਰਤ ਅੰਦਰ ਸਨ ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਏ ਅਤੇ ਇਕ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ।
ਸਿਵਲ, ਪੁਲਿਸ, ਮੈਡੀਕਲ, ਫਾਇਰ ਅਤੇ ਐਨ.ਡੀ.ਆਰ.ਐਫ. ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ। ਇਕ ਵਿਅਕਤੀ ਦੇ ਮਲਬੇ ਵਿਚ ਫਸੇ ਹੋਣ ਦੀ ਅਸ਼ੰਕਾ ਹੈ ਅਤੇ ਉਸਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਇਮਾਰਤ ਦੇ ਡਿੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਪਰ ਇਸ ਦਾ ਕਾਰਨ ਪਾਣੀ ਦੀਆਂ ਪਾਇਪਾਂ ਸਹੀ ਤਰੀਕੇ ਨਾਲ ਨਾ ਵਿਛਾਇਆ ਜਾਣਾ/ ਖਰਾਬ ਸੈਨੇਟਰੀ ਵਰਕ ਜਾਪਦਾ ਹੈ
No comments:
Post a Comment