SBP GROUP

SBP GROUP

Search This Blog

Total Pageviews

ਜੇ ਬਠਿੰਡਾ ਥਰਮਲ ਪਲਾਂਟ ਢਾਹਿਆ ਤਾਂ ਰਾਜੇ ਦੀ ਸਰਕਾਰ ਢਾਹ ਦੇਣਗੇ ਪੰਜਾਬ ਦੇ ਲੋਕ: ਆਪ -‘ਆਪ’ ਵਿਧਾਇਕਾਂ ਦੀ ਅਪੀਲ: ਬਾਬੇ ਨਾਨਕ ਨੂੰ ਸਮਰਪਿਤ ਬਠਿੰਡਾ ਦੀ ਵਿਰਾਸਤ ਬਚਾਉਣ ਲਈ ਇਕੱਜੁਟ ਹੋਵੇ ਜਨਤਾ

 ਚੰਡੀਗੜ, 12 ਸਤੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਬਠਿੰਡਾ ਥਰਮਲ ਪਲਾਂਟ ਦੀ ਹੋਂਦ ਮਿਟਾਉਣ ‘ਤੇ ਤੁਲੀ ਅਮਰਿੰਦਰ ਸਿੰਘ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਸਰਕਾਰ ਨੇ ਲੈਂਡ ਮਾਫੀਆ ਦੇ ਹਿਤ ਪੂਰਦਿਆਂ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਗੁਸਤਾਖ਼ੀ ਕੀਤੀ ਤਾਂ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਢਾਹ ਦੇਣਗੇ।


ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀ ‘ਆਪ’ ਦੇ ਵਿਧਾਇਕ ਪਿ੍ਰੰਸੀਪਲ ਬੁੱਧਰਾਮ, ਪ੍ਰੋ. ਬਲਜਿੰਦਰ ਕੌਰਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਰੁਪਿੰਦਰ ਕੌਰ ਰੁਬੀ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ, ‘‘1969 ‘ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਥਰਮਲ ਪਲਾਂਟ ਸਥਾਪਿਤ ਕੀਤਾ ਗਿਆ ਸੀ, ਪ੍ਰੰਤੂ ਬਾਦਲ ਸਰਕਾਰ ਦੀਆਂ ਜਨਤਕ (ਪਬਲਿਕ) ਸੈਕਟਰ ਵਿਰੋਧੀ ਨੀਤੀਆਂ ਨੂੰ ਹੋਰ ਤੇਜੀ ਨਾਲ ਲਾਗੂ ਕਰਨ ‘ਚ ਜੁਟੀ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ ਚੌਣ ਵਾਅਦੇ ਤੋਂ ਮੁਕਰ ਕੇ ਹੁਣ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਦਕਿ ਸਰਕਾਰ ਦੀ ਆਪਣੀ ਊਰਜਾ ਵਿਕਾਸ ਏਜੰਸੀ (ਪੇਡਾ), ਥਰਮਲ ਦੇ ਬੋਰਡ ਆਫ਼ ਡਾਇਰੈਕਟਰਜ ਅਤੇ ਬਿਜਲੀ ਬੋਰਡ ਦੇ ਮਾਹਿਰ ਇੰਜੀਨੀਅਰਾਂ ‘ਤੇ ਅਧਾਰਿਤ ਜਥੇਬੰਦੀਆਂ ਨੇ ਤਜਵੀਜ਼ ਦਿੱਤੀ ਸੀ ਕਿ 2031 ਤੱਕ ਚੱਲ ਸਕਦੇ ਬਠਿੰਡਾ ਥਰਮਲ ਪਲਾਂਟ ਦੇ ਕੋਲਾ ਅਧਾਰਿਤ ਯੂਨਿਟਾਂ ਨੂੰ ਬੰਦ ਹੀ ਕਰਨਾ ਹੈ ਤਾਂ ਇਹ ਪਰਾਲੀ ‘ਤੇ ਚਲਾਏ ਜਾ ਸਕਦੇ ਹਨ। ਸੈਂਕੜੇ ਇਸੇ ਤਰਾਂ ਸੁਆਹ (ਰਾਖ) ਸੁੱਟਣ ਲਈ ਖਾਲੀ ਪਈ ਸੈਂਕੜੇ ਏਕੜ ਜਮੀਨ ‘ਤੇ ਸੋਲਰ ਪਾਵਰ ਪਲਾਂਟ ਲਗਾਇਆ ਜਾ ਸਕਦਾ ਹੈ, ਪ੍ਰੰਤੂ ਅਮਰਿੰਦਰ ਸਿੰਘ ਸਰਕਾਰ ਨੇ ਇਹਨਾਂ ਲਾਹੇਵੰਦ ਤਜਵੀਜ਼ਾਂ ਰੱਦੀ ਦੀ ਟੋਕਰੀ ‘ਚ ਸੁੱਟ ਕੇ ਮੁੰਬਈ ਦੀ ਇੱਕ ਕੰਪਨੀ ਨੂੰ 164 ਕਰੋੜ ਰੁਪਏ ‘ਚ ਬਠਿੰਡਾ ਥਰਮਲ ਪਲਾਂਟ ਢਾਹੁਣ ਦਾ ਠੇਕਾ ਦੇ ਦਿੱਤਾ ਹੈ।
‘ਆਪ‘ ਵਿਧਾਇਕਾਂ ਨੇ ਸਰਕਾਰ ਦੀ ਇਸ ਪ੍ਰਕਿਰਿਆ ਦਾ ਵਿਰੁਧ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਬੇ ਨਾਨਕ ਨੂੰ ਸਮਰਪਿਤ ਬਠਿੰਡਾ ਦੀ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਲਈ ਸਾਰੇ ਇਕਜੁੱਟ ਹੋਣ ਅਤੇ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜਬੂਰ ਕਰਨ।  

No comments:


Wikipedia

Search results

Powered By Blogger