ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 01 ਮਾਰਚ :ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਡਾਂ ਰਾਜੇਸ਼ ਕੁਮਾਰ ਰਹੇਜਾ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਦੀ ਅਗਵਾਈ ਹੇਠ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਅਗਾਂਹਵਧੂ ਕਿਸਾਨ ਸਰਦਾਰ ਸੁਰਿੰਦਰ ਸਿੰਘ ਪਿੰਡ ਕਾਦੀਮਾਜਰਾ ਵਿਖੇ ਫਾਰਮ ਸਕੂਲ ਖੋਲਿਆ ਗਿਆ ਸੀ ਜਿਸ ਵਿੱਚ ਵੱਖ-ਵੱਖ ਖੇਤੀ ਮਾਹਿਰਾਂ ਵੱਲੋਂ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਬਲਾਕ ਮਾਜਰੀ ਦੇ ਖੇਤੀਬਾੜੀ ਅਫਸਰ ਡਾਂ ਗੁਰਬਚਨ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੇ ਖੇਤ ਵਿਚ ਦੋ ਰਲਵੀਆ ਫਸਲਾਂ( ਕਣਕ ਅਤੇ ਗੰਨੇ ) ਦੀ ਬਿਜਾਈ ਵਿਭਾਗ ਵੱਲੋਂ ਕਰਵਾਈ ਗਈ ਸੀ ਜਿਸ ਨੂੰ ਵਿਖਾਉਣ ਲਈ ਫਾਰਮ ਸਕੂਲ ਦੇ ਕਿਸਾਨਾਂ ਦਾ ਦੌਰਾ ਕਰਵਾਇਆ ਗਿਆ । ਇਸ ਮੌਕੇ ਸ੍ਰੀ ਜਸਵੰਤ ਸਿੰਘ ਏ.ਟੀ.ਐਮ ਨੇ ਇੰਟਰਕਰਾਪਿੰਗ ਕਰਨ ਦੇ ਫਾਇਦੇ ਕਿਸਾਨਾਂ ਨੂੰ ਦੱਸੇ ਕਿ ਦਿਨੋ ਦਿਨ ਖੇਤੀਬਾੜੀ ਹੇਠ ਰਕਬਾ ਘੱਟਣ ਅਤੇ ਖੇਤੀ ਖਰਚੇ ਵੱਧਣ ਕਾਰਨ ਕਿਸਾਨ ਇਕ ਖੇਤ ਵਿੱਚ ਦੋ ਫਸਲਾਂ ਬੀਜਣ (ਇੰਟਰਕਰਾਪਿੰਗ) ਤਾਂ ਜੋ ਕਿਸਾਨ ਘੱਟ ਖਰਚੇ ਕਰਕੇ ਇਕ ਹੀ ਖੇਤ ਵਿੱਚੋਂ ਵੱਧ ਮੁਨਾਫ਼ਾ ਕਮਾ ਸਕਣ। ਇਸ ਫਾਰਮ ਸਕੂਲ ਵਿੱਚ 25 ਕਿਸਾਨਾਂ ਲਈ 4 ਸ਼ੈਸਨ ਲੱਗ ਚੁੱਕੇ ਹਨ।ਇਸ ਮੌਕੇ ਸ੍ਰੀ ਗੁਰਚਰਨ ਸਿੰਘ ਟੈਕਨੀਸ਼ੀਅਨ, ਕੁਲਦੀਪ ਸਿੰਘ ਏ.ਐਸ.ਆਈ ਅਤੇ ਕਿਸਾਨ ਤਰਲੋਚਨ ਸਿੰਘ ਨੰਬਰਦਾਰ ਨਿਰਮਲ ਸਿੰਘ ਸਰਪੰਚ, ਕਮਲਦੀਪ ਸਿੰਘ ਵਗੈਰਾ ਹਾਜਰ ਸਨ।
No comments:
Post a Comment