ਐਸ.ਏ.ਐਸ ਨਗਰ 19 ਸਤੰਬਰ : ਜਿਲ੍ਹਾ ਮੋਹਾਲੀ ਵਿੱਚ ਨਜਾਇਜ ਮਾਈਨਿੰਗ ਨੂੰ ਰੋਕਣ ਅਤੇ ਸ਼ਰਾਰਤੀ ਅਨਸਰਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਸਬੰਧੀ ਸੂਚੇਤ ਕਰਨ ਦੀ ਮੁਹਿੰਮ ਤਹਿਤ ਇੱਕ ਚੇਤਾਵਨੀ ਨੋਟਸ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਚੇਤਾਵਨੀ ਨੋਟਸ ਰਾਹੀਂ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਨਜਾਇਜ ਮਾਈਨਿੰਗ ਕਰਨ ਵਾਲਿਆਂ ਤੇ ਮਾਈਨਜ਼ ਅਤੇ ਮਿਨਰਲਜ਼ ( ਡਿਵੈਲਪਮੈਂਟ ਅਤੇ ਰੇਗੁਲੇਸ਼ਨ ) ਐਕਟ 1957 ਦੇ ਸੈਕਸ਼ਨ 21 ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ । ਇਸ ਤਹਿਤ ਪੰਜ ਸਾਲ ਤੱਕ ਦੀ ਸਜਾ ਅਤੇ ਪ੍ਰਤੀ ਹੈਕਟੇਅਰ ਖੇਤਰ ਲਈ ਪੰਜ ਲੱਖ ਦੇ ਜੁਰਮਾਨੇ ਦਾ ਪ੍ਰਤੀਦਾਨ ਹੈ । ਇਸ ਤੋਂ ਇਲਾਵਾ ਐਨ.ਜੀ.ਟੀ ਦੇ ਹੁਕਮਾਂ ਅਨੁਸਾਰ ਨਜਾਇਜ ਮਾਈਨਿੰਗ ਦੇ ਕੇਸ ਵਿੱਚ ਫੜੇ ਗਏ ਵਾਹਨ ਤੋਂ ਰੁਪਏ 2-4 ਲੱਖ ( ਸਮੇਤ ਰਾਇਲਟੀ ਅਤੇ ਮਾਈਨਜ਼ ਆਫ ਮਿਨਰਲ ) ਭਰਪਾਈ ਕੀਤੀ ਜਾਵੇਗੀ ।
ਇਸ ਲਈ ਸਾਰਿਆਂ ਨੂੰ ਸਾਵਧਾਨ ਕੀਤਾ ਜਾਂਦਾ ਹੈ ਕਿ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦਾ ਸਾਥ ਨਾ ਦਿਉ ਅਤੇ ਸਿਰਫ ਸਰਕਾਰੀ ਪ੍ਰਵਾਨਿਤ ਖੱਡਾਂ ਤੋਂ ਹੀ ਰੇਤਾ ਖਰੀਦੋ ।
ਜਿਲ੍ਹੇ ਵਿੱਚ ਨਜਾਇਜ ਮਾਈਨਿੰਗ ਧਿਆਨ ਵਿੱਚ ਆਉਂਦੇ ਹੀ ਮਾਈਨਿੰਗ ਵਿਭਾਗ ਨੂੰ ਹੇਠ ਲਿਖੇ ਨੰਬਰਾਂ ਤੇ ਸੂਚਿਤ ਕੀਤਾ ਜਾਵੇ । ਸਬ ਡਵੀਜਨ ਮੋਹਾਲੀ ਅਤੇ ਖਰੜ ਲਈ ਸ੍ਰੀ ਰਾਜਬੀਰ ਸਿੰਘ ਜੇ.ਈ. ਕਮ ਮਾਈਨਿੰਗ ਇੰਸਪੈਕਟਰ ( ਫੋਨ ਨੂੰ 99145-31463 ) ) ਸਬ ਡਵੀਜ਼ਨ ਡੇਰਾਬਸੀ ਲਈ ਸ੍ਰੀ ਨਰਿੰਦਰ ਕੁਮਾਰ ( ਫੋਨ ਨੰ 98154-6000 ) ਅਤੇ ਸ੍ਰੀ ਗੁਰਜੀਤ ਸਿੰਘ ਜੇ.ਈ.ਕਮ ਮਾਈਨਿੰਗ ਇੰਸਪਕੈਟਰ ( ਫੋਨ ਨੰ.98726-41610
No comments:
Post a Comment