ਘੜੂੰਆਂ,16 ਨਵੰਬਰ : ਚੰਡੀਗੜ ਯੂਨੀਵਰਸਿਟੀ ਘੜੂੰਆਂ ਜਿੱਥੇ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਅਨੁਸਾਰ ਨਵੇਂ ਯੁੱਗ ਦੇ ਪ੍ਰੋਫੈਸ਼ਨਲ ਤਿਆਰ ਕਰ ਰਹੀ ਹੈ ਉਥੇ ਹੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਅਤੇ ਰਾਸ਼ਟਰ ਸੇਵਾ ਲਈ ਭਾਰਤੀ ਹਥਿਆਰਬੰਦ ਸੈਨਾਵਾਂ ਲਈ ਯੋਗ ਅਫ਼ਸਰ ਤਿਆਰ ਕਰ ਰਹੀ ਹੈ। 'ਵਰਸਿਟੀ ਦਾ ਉਦੇਸ਼ ਰਿਹਾ ਹੈ ਕਿ ਨੌਜਵਾਨ ਪੀੜ•ੀ ਨੂੰ ਦੇਸ਼ ਸੇਵਾ ਲਈ ਭਾਰਤੀ ਸੈਨਾਵਾਂ 'ਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ•ਾਂ ਦਾ ਯੋਗ ਮਾਰਗ ਦਰਸ਼ਨ ਵੀ ਕੀਤਾ ਜਾਵੇ। ਜਿਸ ਦੇ ਅੰਤਰਗਤ ਹੁਣ ਤੱਕ ਚੰਡੀਗੜ• ਯੂਨੀਵਰਸਿਟੀ ਦੇ 17 ਐਨ.ਸੀ.ਸੀ ਕੈਡਿਟ ਭਾਰਤੀ ਫ਼ੌਜ 'ਚ ਬਤੌਰ ਅਫ਼ਸਰ ਚੁਣੇ ਜਾ ਚੁੱਕੇ ਹਨ। ਇਹ ਜਾਣਕਾਰੀ ਚੰਡੀਗੜ• ਯੂਨੀਵਰਸਿਟੀ ਦੇ ਐਨ.ਸੀ.ਸੀ ਵਿੰਗ ਦੇ ਐਸੋਸੀਏਟ ਐਨ.ਸੀ.ਸੀ ਅਫ਼ਸਰ ਲੈਫ਼ਟੀਨੈਂਟ ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲੈਫ਼. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਨ.ਸੀ.ਸੀ ਬਟਾਲੀਅਨ 23 ਪੀ.ਬੀ. ਬੀ.ਐਨ. ਐਨ.ਸੀ.ਸੀ, ਰੂਪਨਗਰ ਅਧੀਨ ਚੰਡੀਗੜ• ਯੂਨੀਵਰਸਿਟੀ ਦਾ ਐਨ.ਸੀ.ਸੀ ਵਿੰਗ ਜਿਥੇ ਸਮਾਜਿਕ ਗਤੀਵਿਧੀਆਂ 'ਚ ਮੋਹਰਲੀ ਕਤਾਰ 'ਚ ਸ਼ਾਮਲ ਰਹਿੰਦਾ ਹੈ ਉਥੇ ਹੀ ਐਨ.ਸੀ.ਸੀ ਦੇ ਅਨੁਸ਼ਾਸਨ ਅਤੇ ਏਕਤਾ ਦੇ ਉਦੇਸ਼ ਦੀ ਪਾਲਣਾ ਕਰਦੇ ਹੋਏ 'ਵਰਸਿਟੀ ਦੇ ਕੈਡਿਟ ਫ਼ੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ 'ਚ ਅਹਿਮ ਯੋਗਦਾਨ ਪਾ ਰਹੇ ਹਨ। ਉਨ•ਾਂ ਦੱਸਿਆ ਕਿ ਹੁਣ ਤੱਕ 'ਵਰਸਿਟੀ ਦੇ 17 ਐਨ.ਸੀ.ਸੀ ਕੈਡਿਟਾਂ ਨੇ ਫ਼ੌਜ ਦੀ ਭਰਤੀ ਪ੍ਰੀਕਿਰਿਆ ਦੌਰਾਨ ਚੰਗੀ ਕਾਰਗੁਜ਼ਾਰੀ ਵਿਖਾਉਂਦਿਆਂ ਭਾਰਤੀ ਫ਼ੌਜ 'ਚ ਜਗ•ਾ ਬਣਾਈ ਹੈ ਅਤੇ ਵੱਖ-ਵੱਖ ਅਹੁਦਿਆਂ 'ਤੇ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ।ਉਨ•ਾਂ ਦੱਸਿਆ ਕਿ 17 ਕੈਡਿਟਾਂ ਵਿਚੋਂ 'ਵਰਸਿਟੀ ਵਿਖੇ ਬੀ.ਐਸਈ ਕੰਪਿਊਟਰ ਸਾਇੰਸ ਦਾ ਐਨ.ਸੀ.ਸੀ ਕੈਡਿਟ ਵਿਨੈ ਕੁਮਾਰ ਭਾਰਤੀ ਥਲ ਸੈਨਾ ਦੀ ਪੂਰਬੀ ਕਮਾਂਡ 'ਚ ਲੈਫ਼ਟੀਨੈਂਟ ਦੇ ਰੈਂਕ ਵਜੋਂ ਭਰਤੀ ਹੋਇਆ ਹੈ ਅਤੇ ਮਕੈਨੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਇਸ਼ੂਮਨ ਸ਼ਰਮਾ ਨੈਸ਼ਨਲ ਡਿਫ਼ੈਂਸ ਅਕਾਦਮੀ ਖਾਦਕਵਾਲਾ ਵਿਖੇ ਸਿਖਲਾਈ ਪ੍ਰਾਪਤ ਕਰਕੇ ਲੈਫ਼ਟੀਨੈਂਟ ਦੇ ਰੈਂਕ ਵਜੋਂ ਥਲ ਸੈਨਾ 'ਚ ਭਰਤੀ ਹੋਣ 'ਚ ਸਫ਼ਲ ਰਿਹਾ ਹੈ।ਉਨ•ਾਂ ਦੱਸਿਆ ਕਿ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਐਨ.ਸੀ.ਸੀ ਕੈਡਿਟ ਪ੍ਰਥਿਵੀ ਸਿੰਘ ਮਾਨ ਇੰਡੀਅਨ ਮਿਲਟਰੀ ਅਕਾਦਮੀ ਦੇਹਰਾਦੂਨ ਤੋਂ ਟ੍ਰੇਨਿੰਗ ਕਰਕੇ 67 ਆਰਮਡ ਰੈਜ਼ੀਮੈਂਟ, ਪੱਛਮੀ ਕਮਾਂਡ 'ਚ ਲੈਫ਼ਟੀਨੈਂਟ ਦੇ ਰੈਂਕ ਵਜੋਂ ਭਰਤੀ ਹੋਇਆ ਹੈ ਜਦਕਿ ਮਕੈਨੀਕਲ ਇੰਜੀਨੀਅਰਿੰਗ ਦਾ ਕੈਡਿਟ ਆਸ਼ੀਸ਼ ਕੁਮਾਰ ਯਾਦਵ ਇੰਡੀਅਨ ਨੇਵਲ ਅਕਾਦਮੀ, ਇਜ਼ੀਮਾਲਾ ਕੇਰਲਾ ਤੋਂ ਸਿਖਲਾਈ ਪ੍ਰਾਪਤ ਕਰਕੇ ਭਾਰਤੀ ਜਲ ਸੈਨਾ 'ਚ ਲੈਫ਼ਟੀਨੈਂਟ ਇੰਜੀਨੀਅਰ ਵਜੋਂ ਨਿਯੁਕਤ ਹੋਇਆ ਹੈ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦਾ ਕੈਡਿਟ ਮਨਜੋਤ ਸਿੰਘ ਨੇਵਲ ਅਕਾਦਮੀ, ਇਜ਼ੀਮਾਲਾ ਕੇਰਲਾ ਤੋਂ ਸਿਖਲਾਈ ਪ੍ਰਾਪਤ ਕਰਕੇ ਭਾਰਤੀ ਜਲ ਸੈਨਾ 'ਚ ਲੈਫ਼ਟੀਨੈਂਟ ਦੇ ਰੈਂਕ ਵਜੋਂ ਭਰਤੀ ਹੋਇਆ ਹੈ।
ਉਨ•ਾਂ ਦੱਸਿਆ ਕਿ ਚੰਡੀਗੜ• ਯੂਨੀਵਰਸਿਟੀ 'ਚ ਐਨ.ਸੀ.ਸੀ ਦੀ ਸਥਾਪਨਾ 2013 'ਚ ਕੀਤੀ ਗਈ ਸੀ ਅਤੇ ਬਲਾਟੀਅਨ 23 ਪੀਬੀ. ਬੀ.ਐਨ ਐਨ.ਸੀ.ਸੀ ਰੂਪਨਗਰ ਵੱਲੋਂ ਮਾਨਤਾ ਪ੍ਰਾਪਤ ਚੰਡੀਗੜ• ਯੂਨੀਵਰਸਿਟੀ ਐਨ.ਸੀ.ਸੀ ਨੂੰ ਸੀਨੀਅਰ ਡਵੀਜ਼ਨ ਅਤੇ ਸੀਨੀਅਰ ਵਿੰਗ ਅਲਾਟ ਕੀਤੀਆਂ ਗਈਆਂ ਹਨ।ਜਿਸ 'ਚ ਕੁੱਲ 160 ਸੀਟਾਂ ਅਧੀਨ ਕੈਡਿਟਾਂ ਦੀ ਭਰਤੀ ਕੀਤੀ ਜਾਂਦੀ ਹੈ ਅਤੇ ਜਿਸ ਵਿਚੋਂ 33 ਫ਼ੀਸਦੀ ਸੀਟਾਂ ਮਹਿਲਾ ਕੈਡਿਟਾਂ ਲਈ ਰਾਖਵੀਆਂ ਰੱਖੀਆਂ ਜਾਂਦੀਆਂ ਹਨ।ਉਨ•ਾਂ ਦੱਸਿਆ ਕਿ ਸੀਨੀਅਰ ਡਿਵੀਜ਼ਨ 'ਚ ਤਿੰਨ ਪਲਟਨਾਂ ਅਧੀਨ 35-35 ਕੈਡਿਟਾਂ ਦੀ ਭਰਤੀ ਕੀਤੀ ਜਾਂਦੀ ਹੈ, ਸਾਰਾਗੜ•ੀ ਪਲਟਨ, ਲੌਂਗੇਵਾਲਾ ਪਲਟਨ ਅਤੇ ਕਾਰਗਿਲ ਪਲਟਨ ਜਦਕਿ ਸੀਨੀਅਰ ਵਿੰਗ 'ਚ ਮਾਈ ਭਾਗੋ ਪਲਟਨ ਅਧੀਨ 55 ਕੈਡਿਟਾਂ ਨੂੰ ਸੀਟਾਂ ਅਲਾਟ ਕੀਤੀਆਂ ਜਾਂਦੀਆਂ ਹਨ।
ਐਨ.ਸੀ.ਸੀ ਅਧੀਨ ਕੈਂਪਸ 'ਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਫ਼. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 'ਵਰਸਿਟੀ ਵਿਖੇ ਰੈਗੂਲਰ ਆਰਮੀ ਯੂਨਿਟ ਨਾਲ ਕੈਡਿਟਾਂ ਨੂੰ ਜਿੱਥੇ ਅਟੈਚਮੈਂਟ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ ਉਥੇ ਹੀ ਕੈਡਿਟਾਂ ਲਈ ਸਾਲਾਨਾ ਸਿਖਲਾਈ ਕਂੈਪ ਵੀ ਉਲੀਕਿਆ ਜਾਂਦਾ ਹੈ, ਜਿਥੇ ਉਨ•ਾਂ ਨੂੰ ਹਥਿਆਰ ਚਲਾਉਣ ਸਬੰਧੀ ਸਿਖਲਾਈ, ਫਾਇਰਿੰਗ ਟ੍ਰੇਨਿੰਗ, ਡਰਿੱਲ, ਨਕਸ਼ਾ ਪੜ•ਨਾ ਆਦਿ ਗਤੀਵਿਧੀਆਂ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ।ਉਨ•ਾਂ ਦੱਸਿਆ ਕਿ 'ਵਰਸਿਟੀ ਦੇ ਕੈਡਿਟਾਂ ਵੱਲੋਂ ਖ਼ੂਨਦਾਨ ਕੈਂਪਾਂ ਸਮੇਤ ਸਵੱਛ ਭਾਰਤ ਅਭਿਆਨ ਤਹਿਤ ਗਤੀਵਿਧੀਆਂ 'ਚ ਭਾਗ ਲਿਆ ਜਾਂਦਾ ਹੈ ਜਦਕਿ ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾਉਣ ਸਬੰਧੀ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ।ਉਨ•ਾਂ ਦੱਸਿਆ ਕਿ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ 'ਚ ਕੈਡਿਟਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਕੈਡਿਟਾਂ ਨੂੰ ਸਾਲਾਨਾ ਕੈਂਪ ਦੌਰਾਨ ਟ੍ਰੈਕਿੰਗ, ਪਹਾੜ ਚੜ•ਨਾ, ਰੀਵਰ ਕਰਾਸਿੰਗ, ਕੈਂਪਿੰਗ, ਰਿਵਰ ਰਾਫ਼ਟਿੰਗ, ਹਾਈਕਿੰਗ ਅਤੇ ਹੋਰ ਕੋਰਸਾਂ ਰਾਹੀਂ ਵਿਸ਼ੇਸ਼ ਸਿਖਲਾਈ ਦੇ ਕੇ ਕੁਸ਼ਲ ਬਣਾਇਆ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਉਤਸ਼ਾਹ ਕਰਨ ਅਤੇ ਖੇਤਰ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ ਸੁਰੱਖਿਆ ਖੇਤਰ ਦੀਆਂ ਉਘੀਆਂ ਸਖ਼ਸ਼ੀਅਤਾਂ ਵੱਲੋਂ ਸਮੇਂ ਸਮੇਂ 'ਤੇ ਕੈਡਿਟਾਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ।
ਐਨ.ਸੀ.ਸੀ ਕੈਡਿਟਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਲੈਫ਼. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਉਚ ਪ੍ਰਾਪਤੀਆਂ ਆਪਣੇ ਨਾਮ ਕੀਤੀਆਂ ਹਨ।ਉਨ•ਾਂ ਕਿਹਾ ਕੈਡਿਟ ਅਰਨਬ ਗੋਸ਼ ਨੇ ਨੈਸ਼ਨਲ ਟ੍ਰੇਕਿੰਗ ਕਂੈਪ ਅਸਾਮ 'ਚ ਸੋਨ ਤਗ਼ਮਾ ਜਿੱਤਿਆ ਹੈ ਜਦਕਿ ਨਿਤਿਨ ਦਹੀਆ ਨੇ ਬੈਸਟ ਕੈਡਿਟ ਲੜਕੇ-2017 ਅਤੇ ਕੈਡਿਟ ਅਦਿਤੀ ਨੇ ਬੈਸਟ ਕੈਡਿਟ ਗਰਲਜ਼-2017 ਦਾ ਖਿਤਾਬ ਹਾਸਲ ਕੀਤਾ ਹੈ।ਇਸੇ ਤਰ•ਾਂ ਆਲ ਇੰਡੀਆ ਨੌ ਸੈਨਿਕ ਕੈਂਪ-2018 'ਚ ਮੁਸਕਾਨ ਬੋਪਾਰਾਏ ਨੇ ਬੈਸਟ ਗਰਲ ਕੈਡਿਟ, ਓ.ਟੀ.ਏ 'ਚ ਹੋਏ ਆਲ ਇੰਡੀਆ ਲੀਡਰਸ਼ਿਪ ਕੈਂਪ 'ਚ ਕੈਡਿਟ ਪੀ.ਐਸ. ਮਾਨ ਨੇ ਬੈਸਟ ਕੈਡਿਟ, ਸੂਬਾ ਪੱਧਰੀ ਸ਼ੂਟਿੰਗ ਕੈਂਪ 'ਚ ਹਰਪ੍ਰੀਤ ਸੈਣੀ ਅਤੇ ਪ੍ਰਵੀਨ ਕੁਮਾਰ ਨੇ ਸੋਨ ਤਮਗ਼ਾ, ਆਲ ਇੰਡੀਆ ਨੌ ਸੈਨਿਕ ਕੈਂਪ-2019 'ਚ ਕੈਡਿਟ ਰੰਜਨ ਨੇ ਸਿਲਵਰ ਮੈਡਲ, ਆਲ ਇੰਡੀਆ ਵਾਇਯੂ ਕੈਂਪ-2019 ਜੋਧਪੁਰ 'ਚ ਕੈਡਿਟ ਦਲਵੀਰ ਸਿੰਘ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ।
ਇਸ ਮੌਕੇ ਚੰਡੀਗੜ• ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡਾ ਉਦੇਸ਼ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਦੇਸ਼ ਦੀ ਰਾਖੀ ਲਈ ਭਾਰਤੀ ਸੈਨਾਵਾਂ 'ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਜਾਵੇ। ਉਨ•ਾਂ ਦੱਸਿਆ ਕਿ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਫਿਜ਼ੀਕਲ ਸਿਖਲਾਈ ਮੁਹੱਈਆ ਕਰਵਾਉਣ ਲਈ ਚੰਗੇ ਮੰਚ ਸਥਾਪਿਤ ਕੀਤੇ ਗਏ, ਜਿਨ•ਾਂ ਵਿਚੋਂ ਐਨ.ਸੀ.ਸੀ ਵਿੰੰਗ ਇੱਕ ਹੈ, ਵਿਦਿਆਰਥੀਆਂ ਲਈ ਐਨ.ਸੀ.ਸੀ ਇੱਕ ਚੰਗਾ ਮੰਚ ਹੈ, ਜਿਥੇ ਉਹ ਇੱਕ ਸੈਨਿਕ ਵਾਂਗ ਸਾਹਸੀ ਖੇਡਾਂ ਦੇ ਨਾਲ-ਨਾਲ ਅਨੁਸ਼ਾਸਨ ਦਾ ਸਬਕ ਸਿੱਖਦੇ ਹਨ।ਉਨ•ਾਂ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ 'ਵਰਸਿਟੀ ਦੇ ਐਨ.ਸੀ.ਸੀ ਕੈਡਿਟ ਜਿਥੇ ਸਮਾਜਿਕ ਕੰਮਾਂ ਸਬੰਧੀ ਗਤੀਵਿਧੀਆਂ 'ਚ ਮੋਹਰੀ ਰਹੇ ਹਨ ਉਥੇ ਹੀ ਭਾਰਤੀ ਫ਼ੌਜ 'ਚ ਅਫ਼ਸਰਾਂ ਵਜੋਂ ਭਰਤੀ ਹੋ ਕੇ ਦੇਸ਼ ਸੇਵਾ 'ਚ ਆਪਣਾ ਯੋਗਦਾਨ ਪਾਉਣਗੇ।
No comments:
Post a Comment