ਐਸ.ਏ.ਐਸ ਨਗਰ, 17 ਨਵੰਬਰ : ਜ਼ਿਲ੍ਹਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਸਥਾਪਿਤ ਕੀਤੇ ਖਰੀਦ ਕੇਂਦਰਾਂ ਵਿੱਚ ਹੁਣ ਤੱਕ 02 ਲੱਖ 24 ਹਜ਼ਾਰ 983 ਮੀਟਰਕ ਟਨ ਝੋਨਾ ਪੁੱਜਿਆ ਅਤੇ ਸਾਰੇ ਦੀ ਖਰੀਦ ਕੀਤੀ ਗਈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਖਰੀਦ ਕੀਤੇ ਝੋਨੇ ਦੀ ਇਵਜ਼ ਵਿੱਚ ਕਿਸਾਨਾਂ ਨੂੰ 403 ਕਰੋੜ 44 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਵੱਲੋਂ 60 ਹਜ਼ਾਰ 797 ਮੀਟਰਕ ਟਨ, ਮਾਰਕਫੈੱਡ ਵੱਲੋਂ 74 ਹਜ਼ਾਰ 687 ਮੀਟਰਕ ਟਨ, ਪਨਸਪ ਵੱਲੋਂ 39 ਹਜ਼ਾਰ 953 ਮੀਟਰਕ ਟਨ ,ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 27 ਹਜ਼ਾਰ 185 ਮੀਟਰਕ ਟਨ, ਐਫ.ਸੀ.ਆਈ ਵੱਲੋਂ 21 ਹਜ਼ਾਰ 862 ਮੀਟਰਕ ਟਨ ਅਤੇ ਵਾਪਰੀਆਂ ਵੱਲੋਂ 499 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਨਗਰੇਨ ਵੱਲੋਂ 110 ਕਰੋੜ 24 ਲੱਖ ਰੁਪਏ, ਮਾਰਕਫੈਡ ਵੱਲੋਂ 137 ਕਰੋੜ 54 ਲੱਖ ਰੁਪਏ, ਪਨਸਪ ਵੱਲੋਂ 72 ਕਰੋੜ 93 ਲੱਖ ਰੁਪਏ , ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 47 ਕਰੋੜ 09 ਲੱਖ ਰੁਪਏ ਅਤੇ ਐਫ.ਸੀ.ਆਈ ਵੱਲੋਂ 35 ਕਰੋੜ 64 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ।
No comments:
Post a Comment