ਖਰੜ 18 ਨਵੰਬਰ : ਸ਼੍ਰੋਮਣੀ ਅਕਾਲੀ ਦੱਲ (ਬਾਦਲ) ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦੱਲ ਦੇ ਐਸ.ਸੀ ਵਿੰਗ ਦੇ ਜਿਲਾ ਮੋਹਾਲੀ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਬਚਿੱਤਰ ਸਿੰਘ ਸੋਏਮਾਜਰਾ ਅਤੇ ਜਰਨਲ ਵਿੰਗ ਦੇ ਜਰਨਲ ਸਕੱਤਰ ਖਰੜ ਹਰਜੀਤ ਸਿੰਘ ਸੋਏਮਾਜਰਾ ਅਕਾਲੀ ਦੱਲ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।ਜਿਨਾਂ ਨੂੰ ਭਾਜਪਾ ਜਿਲਾ ਮੋਹਾਲੀ ਦੇ ਪ੍ਰਧਾਨ ਸ਼ੁਸ਼ੀਲ ਰਾਣਾ ਅਤੇ ਜਿਲ੍ਹਾ ਜਰਨਲ ਸਕੱਤਰ ਭਾਜਪਾ ਮੋਹਾਲੀ ਨਰਿੰਦਰ ਰਾਣਾ ਖਰੜ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸ਼ੁਸ਼ੀਲ ਰਾਣਾ ਨੇ ਆਖਿਆ ਕਿ ਮੋਦੀ ਸਰਕਾਰ ਦੀ ਲੋਕਪ੍ਰੀਅਤਾ ਅਤੇ ਵਧੀਆ ਕਾਰਗੁਜਾਰੀ ਕਾਰਨ ਲੋਕ ਭਾਜਪਾ ਨੂੰ ਸਮਰਥਨ ਦੇ ਰਹੇ ਹਨ ।
ਹਾਲ ਵਿੱਚ ਹੋਈਆਂ ਬਿਹਾਰ ਚੋਣਾਂ ਦੇ ਨਤੀਜਿਆਂ ਨੇ ਸਾਫ ਕਰ ਦਿੱਤਾ ਹੈ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਕੰਮਾਂ ਦੇ ਕਾਇਲ ਹਨ ਤੇ ਲੋਕ ਭਾਜਪਾ ਨੂੰ ਚਾਹੂੰਦੇ ਹਨ। ਇਨਾਂ ਚੋਣਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੇ ਜਾਂਦੇ ਵੱਡੇ ਵੱਡੇ ਦਾਅਵੇ ਵੀ ਠੁਸ ਕਰ ਦਿੱਤੇ ਹਨ। ਇਸ ਮੌਕੇ ਨਰਿੰਦਰ ਰਾਣਾ ਨੇ ਆਖਿਆ ਕਿ ਲੋਕ ਸਿਆਣੇ ਹੋ ਗਏ ਹਨ ਹੁਣ ਉਹ ਕਾਂਗਰਸ ਦੇ ਝੂਠੇ ਤੇ ਗੁਮਰਾਹਕੂਨ ਲਾਰਿਆ ਅਤੇ ਵਾਅਦਿਆਂ ਚ ਆਉਣ ਵਾਲੇ ਨਹੀ ਹਨ । ਲੋਕ ਉਕਤ ਪਾਰਟੀਆਂ ਦੀ ਕਹਿਣੀ ਅਤੇ ਕਥਨੀ ਨੂੰ ਚੰਗੀ ਤਰਾਂ ਪਛਾਣ ਚੁੱਕੇ ਹਨ । ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਰਹੀ ਹੈ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਭੂੱਲ ਚੁੱਕੀ ਹੈ।ਉਨਾਂ ਕਿਹਾ ਕਿ ਭਾਜਪਾ ਕੌਂਸਲ ਚੋਣਾਂ ਆਪਣੇ ਬਲਬੁਤੇ ਤੇ ਲੜੇਗੀ ਤੇ ਖਰੜ ਦੇ ਸਾਰੇ 27 ਵਾਰਡਾਂ ਚ ਆਪਣੇ ਉਮੀਦਵਾਰ ਉਤਾਰੇਗੀ ਅਤੇ ਵੱਧ ਤੋਂ ਵੱਧ ਸੀਟਾਂ ਜਿੱਤਕੇ ਪਾਰਟੀ ਦੀ ਝੋਲੀ ਪਾਈਆਂ ਜਾਣਗੀਆਂ।ਇਸ ਮੌਕੇ ਆਗੂਆਂ ਵੱਲੋਂ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ਚ ਸੁਆਗਤ ਕੀਤਾ। ਸ਼ਾਮਲ ਮੈਂਬਰਾਂ ਨੇ ਪਾਰਟੀ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ ਘਰ ਤੱਕ ਪਹੂੰਚਾਉਣਗੇ ਅਤੇ ਪਾਰਟੀ ਦੀ ਦਿੱਤੀ ਕੋਈ ਵੀ ਜਿਮੇਵਾਰੀ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਜਿਲਾ ਜਰਨਲ ਸਕੱਤਰ ਭਾਜਪਾ ਮੋਹਾਲੀ ਰਾਜੀਵ ਸ਼ਰਮਾਂ,ਮੰਡਲ ਪ੍ਰਧਾਨ ਮੋਹਾਲੀ -2 ਮਦਨ ਗੋਇਲ, ਸੀਨੀਅਰ ਮੀਤ ਪ੍ਰਧਾਨ ਮੰਡਲ-2 ਹੁਸ਼ਿਆਰਚੰਦ ਸਿੰਗਲਾ, ਮੀਤ ਪ੍ਰਧਾਨ ਸੰਜੀਵ ਜੋਸ਼ੀ ਵੀ ਹਾਜਰ ਸਨ।
No comments:
Post a Comment