ਐਸ.ਏ.ਐਸ ਨਗਰ, 01 ਦਸੰਬਰ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ 5 ਦਸੰਬਰ, 2020 ਨੂੰ ਇੱਕ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾ ਰਹੀ ਹੈ, ਜਿਸ 'ਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ 'ਨਿਸ਼ੰਕ' ਜੀ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। 'ਸਥਿਰਤਾ ਲਈ ਸਥਾਨਕ ਕਦਰਾਂ ਕੀਮਤਾਂ 'ਚ ਜੜਿਆ ਗਲੋਬਲ ਪਰਿਪੇਖ ਬਣਾਉਣਾ' ਵਿਸ਼ੇ 'ਤੇ ਆਨਲਾਈਨ ਹੋਣ ਵਾਲੀ ਅੰਤਰਰਾਸ਼ਟਰੀ ਪੱਧਰੀ ਕਾਨਫ਼ਰੰਸ 'ਚ ਕੈਨੇਡਾ, ਯੂਕੇ, ਫ਼ਰਾਂਸ, ਬ੍ਰਾਜ਼ੀਲ ਅਤੇ ਆਸਟ੍ਰੇਲੀਆ ਸਮੇਤ 12 ਦੇਸ਼ਾਂ ਤੋਂ ਸਿੱਖਿਆ ਸ਼ਾਸ਼ਤਰੀ ਅਤੇ ਡੈਲੀਗੇਟ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ਦੀ ਮੌਜੂਦਗੀ 'ਚ ਬੈਚ-2021 ਲਈ ਬਹੁਕਰੋੜੀ ਵਜ਼ੀਫ਼ਾ ਸਕੀਮ 'ਸੀਯੂ.ਸੀ.ਈ.ਟੀ' ਵੀ ਜਾਰੀ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਦੀ ਨਵੀਂ ਸਿੱਖਿਆ ਨੀਤੀ ਆਪਣੀ ਸੱਭਿਅਤਾ ਅਤੇ ਕਦਰਾਂ ਕੀਮਤਾਂ ਨਾਲ ਜੁੜ ਕੇ ਇੱਕ ਸਥਾਈ ਆਧਾਰ 'ਤੇ ਅੰਤਰਰਾਸ਼ਟਰੀਕਰਨ ਦੀ ਅਗਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਮਾਣਯੋਗ ਕੇਂਦਰੀ ਸਿੱਖਿਆ ਮੰਤਰੀ ਦੀ ਅਗਵਾਈ 'ਚ ਹੋਣ ਵਾਲੀ ਕਾਨਫ਼ਰੰਸ 'ਚ ਵੱਖ-ਵੱਖ ਦੇਸ਼ਾਂ ਦੀਆਂ ਭਾਈਵਾਲ ਯੂਨੀਵਰਸਿਟੀਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਫੈਸਰਾਂ ਨੂੰ ਸ਼ਾਮਲ ਕੀਤਾ
ਗਿਆ ਹੈ, ਤਾਂ ਜੋ ਵਿਸ਼ਵਵਿਆਪੀ ਪੱਧਰ 'ਤੇ ਨਵੀਂ ਸਿੱਖਿਆ ਨੀਤੀ ਸਬੰਧੀ ਭਾਰਤ ਦਾ ਨਜ਼ਰੀਆ ਸਮਝ ਸਕਣ। ਸ. ਸੰਧੂ ਨੇ ਦੱਸਿਆ ਕਿ ਕਾਨਫ਼ਰੰਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਵਿਦਵਾਨ, ਸਿੱਖਿਆ ਸ਼ਾਸ਼ਤਰੀ ਅਤੇ ਸੀਨੀਅਰ ਨੁਮਾਇੰਦੇ ਭਾਰਤ ਦੀ ਨਵੀਂ ਸਿੱਖਿਆ ਨੀਤੀ ਅਤੇ ਸੰਭਾਵਤ ਨਤੀਜਿਆਂ ਬਾਰੇ ਆਪਣੇ ਵਿਚਾਰ ਵੀ ਪੇਸ਼ ਕਰਨਗੇ। ਕਾਨਫ਼ਰੰਸ ਸਬੰਧੀ ਗੱਲਬਾਤ ਕਰਦਿਆਂ ਸ. ਸੰਧੂ ਨੇ ਦੱਸਿਆ ਕਿ ਇਸ ਮੌਕੇ ਡਲਹੌਜ਼ੀ ਯੂਨੀਵਰਸਿਟੀ ਕੈਨੇਡਾ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਚਾਂਸਲਰ ਡਾ. ਦੀਪ ਸੈਣੀ, ਸਾਊਥਂੈਪਟਨ ਯੂਨੀਵਰਸਿਟੀ, ਇੰਗਲੈਂਡ ਦੇ ਪ੍ਰੈਜ਼ੀਡੈਂਟ ਅਤੇ ਵਾਈਸ ਚਾਂਸਲਰ ਪ੍ਰੋ. ਮਾਰਕ ਈ ਸਮਿਥ, ਡਲਹੌਜ਼ੀ ਯੂਨੀਵਰਸਿਟੀ ਲੇਸ਼ਨਸ ਦੇ ਵਾਈਸ ਪ੍ਰੈਜੀਡੈਂਟ ਮੈਟ ਹੇਬ, ਹਾਂਗ ਕਾਂਗ ਯੂਨੀਵਰਸਿਟੀ ਦੇ ਪ੍ਰੋਗਰਾਮ ਡਾਇਰੈਕਟਰ ਪ੍ਰੋ. ਜੋਸੇਫ਼ ਚੈਨ, ਰਿਮਟ ਯੂਨੀਵਰਸਿਟੀ ਆਸਟ੍ਰੇਲੀਆ ਦੇ ਡਿਪਟੀ ਪ੍ਰੋ-ਵਾਈਸ ਚਾਂਸਲਰ ਪ੍ਰੋ. ਜੈਫ਼ਰੀ ਮਾਈਕਲ ਸਟਾਕਸ ਅਤੇ ਸਵਿਸਨੈਕਸ ਇੰਡੀਆ ਦੇ ਸੀ.ਈ.ਓ ਅਤੇ ਸਵਿਟਜ਼ਰਲੈਂਡ ਦੇ ਕੌਂਸਲੇਟ ਜਨਰਲ ਪ੍ਰੋ. ਸਬੇਸਟੀਅਨ ਹਿੱਗ ਕਾਨਫ਼ਰੰਸ ਦੇ ਤਕਨੀਕੀ ਸੈਸ਼ਨਾਂ ਨੂੰ ਸੰਬੋਧਨ ਕਰਨਗੇ। ਸ. ਸੰਧੂ ਨੇ ਦੱਸਿਆ ਕਿ ਕਾਨਫ਼ਰੰਸ ਦਾ ਸਿੱਧਾ ਪ੍ਰਸਾਰਣ 5 ਦਸੰਬਰ, 2020 ਨੂੰ 4:30 ਵਜੇ ਚੰਡੀਗੜ੍ਹ ਯੂਨੀਵਰਸਿਟੀ ਦੇ ਯੂ-ਟਿਊਬ ਚੈਨਲ ਸਮੇਤ ਹੋਰਨਾਂ ਸੋਸ਼ਲ ਮੀਡੀਆ ਪੇਜਾਂ 'ਤੇ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਸਮੂਹ ਵਿਦਿਆਰਥੀਆਂ, ਬੁੱਧੀਜੀਵੀਆਂ, ਸਿੱਖਿਆ ਸ਼ਾਸ਼ਤਰੀਆਂ ਅਤੇ ਚਿੰਤਕਾਂ ਨੂੰ ਇਸ ਮਹੱਤਵਪੂਰਨ ਵਿਚਾਰ ਚਰਚਾ ਦਾ ਹਿੱਸਾ ਬਣਨ ਲਈ ਹਾਰਦਿਕ
ਸੱਦਾ ਦਿੱਤਾ।
No comments:
Post a Comment