ਐਸ.ਏ.ਐਸ ਨਗਰ, 03 ਦਸੰਬਰ : ਪੰਜਾਬ ਰਾਜ ਯੁਵਕ ਵਿਕਾਸ ਬੋਰਡ ਦੇ ਚੇਅਰਮੈਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕੰਪਲੈਕਸ ਮੁਹਾਲੀ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਉਦੇਸ਼ ਰਾਜ ਭਰ ਦੇ ਸਰਗਰਮ ਯੂਥ ਕਲੱਬਾਂ ਦੀ ਪੈਰਵਾਈ ਕਰਨਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਖੇਡ ਕਿੱਟਾਂ ਵੰਡਣੀਆਂ ਸਨ।
ਮੀਟਿੰਗ ਦੌਰਾਨ ਚੇਅਰਪਰਸਨ ਸ: ਸੁਖਵਿੰਦਰ ਸਿੰਘ ਬਿੰਦਰਾ ਨੇ ਮੁਹਾਲੀ ਜ਼ਿਲ੍ਹੇ ਦੇ ਯੂਥ ਕਲੱਬਾਂ, ਰੈਡ ਰਿਬਨ ਕਲੱਬ ਅਤੇ ਐਨਐਸਐਸ ਯੂਨਿਟਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੁਆਰਾ ਯੂਥ ਨਾਲ ਸਬੰਧਤ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਚੇਅਰਮੈਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਯੂਥ ਨੂੰ ਸੁਚੱਜੇ ਢੰਗ ਨਾਲ ਸੇਧ ਦਿੱਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੂਰੇ ਤਨਦੇਹੀ ਨਾਲ ਪੰਜਾਬ ਯੂਥ ਵਿਕਾਸ ਬੋਰਡ ਦਾ ਕਾਰਜਭਾਰ ਸੌਂਪਿਆ ਹੈ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾ ਹੇਠ ਅਜਿਹਾ ਕਰਨ ਲਈ, ਚੇਅਰਮੈਨ ਬਿੰਦਰਾ ਰਾਜ ਦੇ ਨੌਜਵਾਨਾਂ ਦੇ ਨਾਲ ਖੜੇ ਹਨ।
ਚੇਅਰਮੈਨ ਬਿੰਦਰਾ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਨਿਰੰਤਰ ਦੌਰਾ ਕਰਨ ਦਾ ਐਲਾਨ ਕੀਤਾ ਅਤੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਸ਼ੁਰੂ ਹੁੰਦੇ ਪਹਿਲੇ ਪੜਾਅ ਵਿੱਚ ਉਨ੍ਹਾਂ ਇਸ ਨੂੰ ਰਾਜ ਦੇ ਨੌਜਵਾਨਾਂ ਨਾਲ ਵੱਖ ਵੱਖ ਤਰੀਕਾਂ ਨੂੰ ਲੁਧਿਆਣਾ, ਫਤਿਹਗੜ ਸਾਹਿਬ ਅਤੇ ਅੰਮ੍ਰਿਤਸਰ ਵੱਲ ਇਸ ਦੌਰੇ ਨੂੰ ਲਜਾਣ ਦਾ ਵਾਅਦਾ ਕੀਤਾ ਤਾਂ ਜੋ ਰਾਜ ਦੇ ਸਮੂਹ ਜਿਲਿਆ, ਪਿੰਡਾਂ ਵਿੱਚ ਵਸਦੇ ਨੌਜਵਾਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਡਾ: ਕਮਲਜੀਤ ਸਿੰਘ ਸਿੱਧੂ ਅਤੇ ਸਹਾਇਕ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਵੀ ਮੀਟਿੰਗ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਅਤੇ ਦੌਰੇ ਦੀ ਸ਼ੁਰੂਆਤ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
ਇਸਤੋਂ ਇਲਾਵਾਂ ਇਸ ਮੀਟਿੰਗ ਦੌਰਾਨ ਮਨਿੰਦਰ ਸਿੰਘ,ਪ੍ਰੋਗਰਾਮ ਅਫਸਰ (ਸੀਨੀ.ਸੈਕੰ.ਸਕੂਲ, ਪੈਰਾਗਾਨ) , ਬਲਦੀਪ ਕੌਰ ਸੰਧੂ-ਪ੍ਰੋਗਰਾਮ ਅਫਸਰ (ਸਰਕਾਰੀ ਸੀਨੀ.ਸੈਕੰ.ਸਕੂਲ, ਗੀਗੋਮਾਜਰ), ਸ੍ਰੀ ਜਗਜੀਤ ਸਿੰਘ-ਪ੍ਰੋਗਰਾਮ ਅਫਸਰ(ਸਰਕਾਰੀ ਸੀਨੀ.ਸੰਕੰ.ਸਕੂਲ, ਤਿਊਂਤ), ਸੀਮਾ ਮਲਿਕ-ਨੋਡਲ ਅਫਸਰ(ਸ਼ਿਵਾਲਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ), ਮਨੀਸ਼ਾ ਮਹਾਜ਼ਨ-ਨੌਡਲ ਅਫਸਰ (ਸਰਕਾਰੀ ਕਾਲਜ, ਮੁਹਾਲੀ) ਵੀ ਸ਼ਾਮਿਲ ਹੋਏ।
No comments:
Post a Comment