SBP GROUP

SBP GROUP

Search This Blog

Total Pageviews

ਸਾਂਝਾ ਮੁਲਾਜ਼ਮ/ਪੈਨਸ਼ਨਰ ਮੰਚ ਦੇ ਰਾਜਨੀਤਕ ਵਿੰਗ ਵੱਲੋਂ ਨਿਗਮ ਚੋਣਾਂ ਲੜਨ ਦਾ ਐਲਾਨ

 ਮੋਹਾਲੀ, 3 ਦਸੰਬਰ : ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਮੰਚ ਦੇ ਰਾਜਨੀਤਕ ਵਿੰਗ ਵੱਲੋਂ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੰਚ ਵੱਲੋਂ ਇਹ ਚੋਣਾਂ ਪੰਜਾਬ ਡੈਮੋਕ੍ਰੇਟਿਕ ਪਾਰਟੀ ਦੇ ਬੈਨਰ ਹੇਠ ਲੜੀਆਂ ਜਾਣਗੀਆਂ। ਰਾਜਨੀਤਕ ਵਿੰਗ ਦੇ ਬੁਲਾਰੇ ਸ੍ਰ. ਅਮਰਜੀਤ ਸਿੰਘ ਵਾਲੀਆ ਨੇ ਇਹ ਐਲਾਨ ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿਖੇ ਪੰਜਾਬ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਮਾਨ ਦੀ ਹਾਜ਼ਰੀ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਪਾਰਟੀ ਪ੍ਰਧਾਨ ਸ੍ਰ. ਮਾਨ ਵੱਲੋਂ ਉਕਤ ਵਿੰਗ ਦੇ ਸਰਪ੍ਰਸਤ ਆਗੂਆਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਾਰਟੀ ਦੇ ਜ਼ਿਲ•ਾ ਮੋਹਾਲੀ ਵਿੰਗ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।


ਪਾਰਟੀ ਪ੍ਰਧਾਨ ਗੁਰਕਿਰਪਾਲ ਸਿੰਘ ਮਾਨ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਾਰਟੀ ਵੱਲੋਂ ਜ਼ਿਲ•ਾ ਮੋਹਾਲੀ ਵਿੰਗ ਵਿੱਚ ਸ੍ਰ. ਅਮਰਜੀਤ ਸਿੰਘ ਵਾਲੀਆ ਨੂੰ ਪ੍ਰਧਾਨ, ਸ੍ਰ. ਬਲਵਿੰਦਰ ਸਿੰਘ ਬੱਲੀ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਰਵਿੰਦਰ ਕੌਰ ਗਿੱਲ ਨੂੰ ਮੀਤ ਪ੍ਰਧਾਨ, ਸ੍ਰ. ਗੁਰਬਖਸ਼ ਸਿੰਘ ਨੂੰ ਜਨਰਲ ਸਕੱਤਰ, ਸ੍ਰ. ਹਰਪਾਲ ਸਿੰਘ ਨੂੰ ਸਕੱਤਰ, ਸ੍ਰ. ਨਰਿੰਦਰ ਸਿੰਘ ਨੂੰ ਸੰਯੁਕਤ ਜਨਰਲ ਸਕੱਤਰ ਅਤੇ ਸ੍ਰ. ਮਲਕੀਤ ਸਿੰਘ ਨੂੰ ਕਾਨੂੰਨੀ ਸਲਾਹਕਾਰ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਨਵ-ਨਿਯੁਕਤ ਜ਼ਿਲ•ਾ ਪ੍ਰਧਾਨ ਅਮਰਜੀਤ ਸਿੰਘ ਵਾਲੀਆ ਨੇ ਕਿਹਾ ਕਿ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀ ਇਹ ਆਮ ਰੁਟੀਨ ਹੈ ਕਿ ਆਪਣੇ ਕਾਰਜਕਾਲ ਦੌਰਾਨ ਚਾਰ ਸਾਲ ਤੱਕ ਲੋਕਾਂ ਨੂੰ ਲੁੱਟਦੇ ਅਤੇ ਕੁੱਟਦੇ ਰਹਿੰਦੇ ਹਨ ਅਤੇ ਅਖੀਰਲੇ ਸਾਲ ਵਿੱਚ ਛੋਟੀਆਂ-ਛੋਟੀਆਂ ਮੰਗਾਂ ਮੰਨ ਕੇ ਵੋਟਾਂ ਬਟੋਰ ਲੈਂਦੀਆਂ ਹਨ। ਇਹ ਪਾਰਟੀਆਂ ਕਿਸਾਨ, ਛੋਟੇ ਵਪਾਰੀ, ਨੌਜਵਾਨ ਵਰਗ ਸਮੇਤ ਸਮਾਜ ਦੇ ਹਰ ਵਰਗ ਦਾ ਘਾਣ ਕਰਦੀਆਂ ਹਨ। ਇਨ•ਾਂ ਰਵਾਇਤੀ ਪਾਰਟੀਆਂ ਤੋਂ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਸੀ ਜਿਸ ਦੇ ਚਲਦਿਆਂ ਰਾਜਨੀਤਕ ਵਿੰਗ ਵੱਲੋਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਉਨ•ਾਂ ਕਿਹਾ ਕਿ ਇਹ ਚੋਣ ਪਾਇਲਟ ਪ੍ਰੋਜੈਕਟ ਵਜੋਂ ਲੜੀ ਜਾ ਰਹੀ ਹੈ ਅਤੇ ਮੁੱਖ ਨਿਸ਼ਾਨਾ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਹੈ ਤਾਂ ਜੋ ਪੰਜਾਬ ਨੂੰ ਨਵੀਆਂ ਲੀਹਾਂ ਉਤੇ ਪਾਇਆ ਜਾ ਸਕੇ।
ਪਾਰਟੀ ਪ੍ਰਧਾਨ ਗੁਰਕਿਰਪਾਲ ਸਿੰਘ ਮਾਨ ਨੇ ਕਿਹਾ ਕਿ ਕੁਝ ਰਾਜਨੀਤਕ ਪਾਰਟੀਆਂ ਵੋਟਰਾਂ ਨੂੰ ਬੁੱਧੂ ਬਣਾਉਣ ਲਈ ਅਜ਼ਾਦ ਉਮੀਦਵਾਰ ਖੜ•ੇ ਕਰਦੀਆਂ ਹਨ ਅਤੇ ਫਿਰ ਚੋਣਾਂ ਜਿੱਤਣ ਉਪਰੰਤ ਉਨ•ਾਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਲੈਂਦੀਆਂ ਹਨ। ਅਜਿਹਾ ਕਰਕੇ ਇਹ ਅਜ਼ਾਦ ਉਮੀਦਵਾਰ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਜਿਨ•ਾਂ ਦਾ ਬਾਈਕਾਟ ਕੀਤਾ ਜਾਣਾ ਬਣਦਾ ਹੈ। ਉਨ•ਾਂ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਕੀਤੇ ਜਾਂਦੇ ਗੁੰਡਾਰਾਜ ਅਤੇ ਪਰਿਵਾਰਵਾਦ ਦਾ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ। ਨਗਰ ਨਿਗਮ ਮੋਹਾਲੀ ਦੀ ਵਾਰਡਬੰਦੀ ਬਾਰੇ ਬੋਲਦਿਆਂ ਸ੍ਰ. ਮਾਨ ਨੇ ਕਿਹਾ ਕਿ ਇਹ ਵਾਰਡਬੰਦੀ ਲੋਕ ਮਰਿਆਦਾ ਤੋਂ ਹਟ ਕੇ ਬਹੁਤ ਹੀ ਗੁੰਡਾਗਰਦੀ ਢੰਗ ਨਾਲ ਕੀਤੀ ਗਈ ਹੈ ਤਾਂ ਕਿ ਸਿਰਫ਼ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਉਨ•ਾਂ ਕਿਹਾ ਕਿ ਪਾਰਟੀ ਵੱਲੋਂ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਲਈ ਫਿਲਹਾਲ ਦਸ ਉਮੀਦਵਾਰ ਤਿਆਰ ਕੀਤੇ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਹੋਰ ਉਮੀਦਵਾਰ ਵੀ ਖੜ•ੇ ਕੀਤੇ ਜਾਣਗੇ।

No comments:


Wikipedia

Search results

Powered By Blogger