ਐਸ.ਏ.ਐਸ. ਨਗਰ 04 ਦਸੰਬਰ : ਗੁਰੂ ਨਾਨਕ ਇੰਨਕਲੇਵ, ਖਰੜ ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਕੈਪ ਲਗਾ ਕੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦੀ ਸੁਰੂਆਤ ਕੀਤੀ ਗਈ। ਇਸ ਕੈਪ ਦਾ ਆਯੋਜਨ ਸ੍ਰੀ ਦਰਸਨ ਸਿੰਘ, ਡੇਅਰੀ ਟੈਕਨੋਲੋਜਿਸਟ ਵੱਲੋ ਕੀਤਾ ਗਿਆ। ਕੈਪ ਦੌਰਾਨ ਮਾਹਰ ਬੁਲਾਰਿਆ ਵੱਲੋ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ , ਮਨੁੱਖੀ ਸਿਹਤ ਲਈ ਇਸਦਾ ਮਹੱਤਵ ਅਤੇ ਇਸ ਵਿੱਚ ਸੰਭਾਵਿਤ ਮਿਲਾਵਟਾ ਦੀ ਜਾਣਕਾਰੀ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਦੁੱਧ ਦਾ ਸੈਪਲ ਟੈਸਟ ਕਰ ਨਤੀਜਿਆ ਦੇ ਆਧਾਰ ਤੇ ਖਪਤਕਾਰਾ ਨੂੰ ਦੱਸਿਆ ਗਿਆ ਕਿ ਉਨਾ ਵੱਲੋ ਖਰੀਦੇ ਦੁੱਧ ਵਿੱਚ ਮੌਜੂਦ ਤੱਤ ਖਰੀਦੀ ਕੀਮਤ ਦਾ ਮੁੱਲ ਮੋੜਦੇ ਹਨ ਕਿ ਨਹੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਕਸਮੀਰ ਸਿੰਘ, ਕਾਰਜਕਾਰੀ ਅਫਸਰ, ਮੋਹਾਲੀ ਨੇ ਦੱਸਿਆ ਗਿਆ ਕਿ ਕੈਪ ਵਿੱਚ 31 ਖਪਤਕਾਰਾ ਵੱਲੋ ਦੁੱਧ ਦੇ ਸੈਪਲ ਲਿਆਦੇ ਗਏ। ਜਿਨਾ ਨੂੰ ਟੈਸਟ ਕਰਕੇ ਨਤੀਜੇ ਮੌਕੇ ਤੇ ਲਿਖਤੀ ਰੂਪ ਵਿੱਚ ਦਿੱਤੇ ਗਏ। ਸਾਰੇ ਸੈਪਲ ਮਿਆਰਾ ਅਨੁਸਾਰ ਪਾਏ ਗਏ। ਕਿਸੇ ਵੀ ਸੈਪਲ ਵਿੱਚ ਹਾਨੀਕਾਰਕ ਪਦਾਰਥ ਨਹੀ ਪਾਏ ਗਏ।
ਇਸ ਕੈਪ ਦਾ ਉਦਘਾਟਨ ਜਨਤਕ ਨੁਮਾਇੰਦੇ ਤੋਂ ਕਰਵਾਉਣ ਦਾ ਨਿਵੇਕਲਾ ਉਪਰਾਲਾ ਕਰਦਿਆ ਸ਼੍ਰੀ ਭਾਗ ਸਿੰਘ ਵਾਸੀ ਗੁਰੂ ਨਾਨਕ ਇੰਨਕਲੇਵ, ਖਰੜ ਵੱਲੋ ਕੀਤਾ ਗਿਆ । ਇਸ ਮੌਕੇ ਦੁੱਧ ਖਪਤਕਾਰਾ ਸਿਮਰਜੀਤ ਕੌਰ, ਹਰਪਾਲ ਸਿੰਘ ਅਤੇ ਦਫਤਰੀ ਅਮਲਾ ਦੀਪਕ ਮਨਮੋਹਨ ਸਿੰਘ, ਡੀ.ਡੀ.ਆਈ, ਗੁਰਦੀਪ ਸਿੰਘ ਅਤੇ ਹਰਦੇਵ ਸਿੰਘ ਹਾਜਰ ਸਨ।
ਇਸ ਕੈਪ ਦੌਰਾਨ ਸ੍ਰੀ ਮਨਦੀਪ ਸਿੰਘ ਸੈਣੀ, ਡੇਅਰੀ ਵਿਕਾਸ ਇੰਸਪੈਕਟਰ ਨੇ ਦੱਸਿਆ ਕਿ ਕੈਪਜ਼ ਤੋ ਇਲਾਵਾ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ 76 ਵਿਖੇ ਕਮਰਾ ਨੰਬਰ 434, ਤੀਸਰੀ ਮੰਜਲ ਵਿੱਚ ਦੁੱਧ ਦੀ ਪਰਖ ਡਿਪਟੀ ਡਾਇਰੈਕਟਰ ਡੇਅਰੀ ਦੇ ਦਫਤਰ ਵਿਖੇ ਸਮਾ ਸਵੇਰੇ 9 ਤੋ ਦੁਪਹਿਰ 1 ਵਜੇ ਤੱਕ ਮੁਫਤ ਕੀਤੀ ਜਾਦੀ ਹੈ। ਕਿਸੇ ਵੀ ਥਾ ਉੱਤੇ ਵਿਸੇਸ ਤੌਰ ਤੇ ਅਜਿਹਾ ਕੈਪ ਆਯੋਜਿਤ ਕਰਨ ਲਈ ਹੈਲਪਲਾਈਨ ਨੰਬਰ 98784-41386 ਤੇ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment