SBP GROUP

SBP GROUP

Search This Blog

Total Pageviews

ਬੀਬੀ ਜਗੀਰ ਕੌਰ ਦੱਸਣ ਕਿ ਉਹ ਕਦੋਂ ਅਤੇ ਕਿੱਥੇ ਕਿਸਾਨ ਧਰਨੇ ’ਚ ਸ਼ਾਮਲ ਹੋਈ? : ਪ੍ਰੋ. ਬਲਜਿੰਦਰ ਕੌਰ

 ਚੰਡੀਗੜ੍ਹ, 18 ਦਸੰਬਰ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪ੍ਰਧਾਨ ਅਤੇ ਬਾਦਲ ਦਲ ਦੀ ਆਗੂ ਬੀਬੀ ਜਗੀਰ ਕੌਰ ਵੱਲੋਂ ਕਿਸਾਨ ਅੰਦੋਲਨ ਬਾਰੇ ਦਿੱਤੇ ਬਿਆਨ ਉੱਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀ ਹੋਛੀ ਬਿਆਨਬਾਜ਼ੀ ਕਰਨਾ ਬਾਦਲ ਦਲ ਦੀ ਬੌਖਲਾਹਟ ਦਾ ਨਤੀਜਾ ਹੈ। 

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਧਰਮ ਦੇ ਨਾਂ ’ਤੇ ਵੋਟਾਂ ਠੱਗਣ ਵਾਲੇ ਬਾਦਲ ਦਲ ਦੀਆਂ ਨਜ਼ਰਾਂ ਹੁਣ ਕਿਸਾਨਾਂ ਉੱਤੇ ਟਿਕੀਆਂ ਹੋਈਆਂ ਹਨ।
ਕੁਲਤਾਰ ਸੰਧਵਾਂ ਨੇ ਕਿਹਾ ਕਿ ਬਾਦਲ ਦਲ ਕਿਸਾਨ ਅੰਦੋਲਨ ਰਾਹੀਂ ਆਪਣੀ ਖੁੱਸ ਚੁੱਕੀ ਰਾਜਨੀਤਿਕ ਜ਼ਮੀਨ ਨੂੰ ਤਲਾਸ਼ਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਬਾਦਲ ਪਰਿਵਾਰ ਦੀ ਇੱਕ ਕੁਰਸੀ ਅਤੇ ਸੱਤਾ ਦੀ ਲਾਲਸਾ ਦਾ ਹੀ ਨਤੀਜਾ ਹਨ। 


ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਖੁਰ ਚੁੱਕੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਸਿੱਖ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰ ਰਿਹਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ’ਚ ਬਾਦਲ ਦਲ ਦੀ ਅਸਲੀਅਤ ਦਾ ਚੰਗੀ ਤਰਾਂ ਪਰਦਾਫਾਸ਼ ਹੋ ਚੁੱਕਿਆ ਹੈ, ਬਾਦਲ ਦਲ ਦੇ ਆਗੂ ਹੁਣ ਕੋਈ ਵੀ ਨਾਟਕ ਕਰ ਲੈਣ, ਪ੍ਰੰਤੂ ਉਨ੍ਹਾਂ ਦੀ ਖੁੱਸੀ ਹੋਈ ਰਾਜਨੀਤਿਕ ਜ਼ਮੀਨ ਕਦੇ ਵਾਪਸ ਨਹੀਂ ਆਵੇਗੀ ਕਿਉਂਕਿ ਕਿਸਾਨਾਂ ਦੀ ਇਹ ਦੁਰਦਸ਼ਾ ਕਰਨ ਲਈ ਭਾਜਪਾ ਅਤੇ ਕਾਂਗਰਸ ਵਾਂਗ ਬਾਦਲ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਦੇ ਰਾਜ ਦੌਰਾਨ ਵੀ ਹਜ਼ਾਰਾਂ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋਏ, ਪ੍ਰੰਤੂ ਬਾਦਲਾਂ ਨੇ ਕਿਸੇ ਵੀ ਬਾਂਹ ਨਹੀਂ ਫੜੀ। ਇਸੇ ਤਰਾਂ ਲੋਕਾਂ ਨੂੰ ਉਨ੍ਹਾਂ ਦਾ ਮਾਫ਼ੀਆ ਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਬਾਦਲ ਪਰਿਵਾਰ ਦੀ ਗ਼ੱਦਾਰੀ ਚੰਗੀ ਤਰਾਂ ਯਾਦ ਹੈ ਅਤੇ ਭਵਿੱਖ ’ਚ ਵੀ ਹਮੇਸ਼ਾ ਰਹੇਗੀ।
ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ ਕਿ ਸੱਤਾ ‘’ਚ ਰਹਿੰਦੇ ਹੋਏ ਬਾਦਲ ਦਲ ਦਾ ਇੱਕੋ-ਇੱਕ ਏਜੰਡਾ ਲੁੱਟ ਅਤੇ ਭਿ੍ਰਸ਼ਟਾਚਾਰ ਹੁੰਦਾ ਹੈ, ਪ੍ਰੰਤੂ ਜਦੋਂ ਲੋਕ ਸੱਤਾ ਖੋਹ ਲੈਂਦੇ ਹਨ ਤਾਂ ਇਨ੍ਹਾਂ ਨੂੰ ਪੰਥ, ਪੰਜਾਬ, ਪੰਜਾਬੀਅਤ ਅਤੇ ਕਿਸਾਨ-ਮਜ਼ਦੂਰ ਸਭ ਯਾਦ ਆ ਜਾਂਦੇ ਹਨ।  ਉਨ੍ਹਾਂ ਬੀਬੀ ਜਗੀਰ ਕੌਰ ਨੂੰ ਸਵਾਲ ਕਰਦਿਆਂ ਕਿਹਾ ਕਿ  ਉਹ ਦੱਸਣ ਕਿ ਕਿਸਾਨ ਅੰਦੋਲਨ ਦੌਰਾਨ ਉਹ ਕਦੋਂ ਅਤੇ ਕਿੱਥੇ ਕਿਸਾਨ ਧਰਨੇ ’ਚ ਸ਼ਾਮਲ ਹੋਈ?
ਉਨ੍ਹਾਂ ਕਿਹਾ ਕਿ ਪਿੰਡਾਂ-ਮੁਹੱਲਿਆਂ ਵਿੱਚ ਪੰਜਾਬ ਦੇ ਲੋਕ ਭਾਜਪਾ ਦੀ ਤਰਾਂ ਬਾਦਲਾਂ ਨੂੰ ਵੀ ਅੱਜ ਮੂੰਹ ਨਹੀਂ ਲਗਾ ਰਹੇ, ਜਿਸ ਕਾਰਨ ਬੌਖਲਾਹਟ ’ਚ ਆਏ ਬਾਦਲ ਹੁਣ ਐਸਜੀਪੀਸੀ ਦੀ ਆੜ ‘’ਚ ਬੀਬੀ ਜਗੀਰ ਕੌਰ ਤੋਂ ਅਜਿਹਾ ਝੂਠ ਬੁਲਵਾ ਰਹੇ ਹਨ ਜਿਵੇਂ ਕਿਸਾਨ ਅੰਦੋਲਨ ਨੂੰ ਪਿੱਛੇ ਤੋਂ ਅਕਾਲੀ ਦਲ ਹੀ ਚਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਅਤੇ ਬਾਦਲ ਪਰਿਵਾਰ ਨੂੰ ਇਸ ਤਰਾਂ ਦੇ ਝੂਠੇ ਤੇ ਦੁਰ ਪ੍ਰਚਾਰ ਲਈ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ

No comments:


Wikipedia

Search results

Powered By Blogger