SBP GROUP

SBP GROUP

Search This Blog

Total Pageviews

ਬੀ.ਡੀ.ਪੀ.ਓ. ਦਫਤਰ ਖਰੜ ਵਿਖੇ ਲਗਾਈਆ ਗਿਆ ਦੂਸਰਾ ਮੇਲਾ ਲੋਨ ਕਮ ਸਵੈਰੋਜ਼ਗਾਰ ਮੇਲਾ

 ਐਸ.ਏ.ਐਸ. ਨਗਰ 15 ਦਸੰਬਰ : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਅਤੇ ਸਵੈ-ਰੋਜ਼ਗਰ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਅਧੀਨ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਮੋਹਾਲੀ ਵੱਲੋਂ ਮਾਨਯੋਗ ਗਰੀਸ਼ ਦਿਆਲਨ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਸ੍ਰੀ ਰਾਜੀਵ ਗੁਪੱਤਾ ਵਧੀਕ ਡਿਪਟੀ ਕਮਿਸ਼ਨਰ(ਡੀ) ਦੀ ਅਗਵਾਈ ਹੇਠ ਬਲਾਕ ਪੱਧਰ ਤੇ ਸਵੈ-ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਦੀਪ ਕੁਮਾਰ ਪੀ.ਸੀ.ਐਸ.(ਏ) ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿਗ ਅਫਸਰ ਵੱਲੋਂ ਦੱਸਿਆ ਗਿਆ ਕਿ ਮੇਲਿਆਂ ਦੀ ਲੜੀ ਵਿੱਚ ਦੂਸਰਾ ਮੇਲਾ ਸਵੈ-ਰੋਜ਼ਗਾਰ-ਕਮ-ਲੋਨ ਮੇਲਾ ਬੀ.ਡੀ.ਪੀ.ਓ. ਦਫਤਰ ਖਰੜ ਵਿਖੇ ਲਗਾਈਆ ਗਿਆ ਅਤੇ ਜਿਸ ਵਿੱਚ ਤਕਰੀਬਨ 22 ਬੈਂਕਾਂ ਦੇ ਨੁਮਾਇੰਦੇ ਅਤੇ 10 ਸਵੈਰੋਜਗਾਰ ਏਜੰਸੀਆਂ ਜਿਵੇਂ ਕਿ ਐਸ.ਸੀ. ਕਾਰਪੋਰੇਸ਼ਨ, ਬੈਕਫਿੰਕੋ, ਬਾਗਬਾਨੀ ਵਿਭਾਗ, ਪਸ਼ੂ ਪਾਲਣ ਵਿਭਾਗ, ਆਰਸੇਟੀ, ਖੇਤੀਬਾੜੀ ਵਿਭਾਗ ਆਦਿ ਨੇ ਭਾਗ ਲਿਆ ।
ਇਨ੍ਹਾਂ ਲੋਨ ਮੇਲਿਆਂ ਵਿੱਚ ਵੱਖ-ਵੱਖ ਬੈਕਾਂ ਅਤੇ ਸਵੈ-ਰੋਜ਼ਗਾਰ ਏਜੰਸੀਆਂ ਦੇ ਨੁਮਾਇੰਦੀਆਂ ਵੱਲੋਂ ਪ੍ਰਾਰਥੀਆਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਚਲਾਇਆ ਜਾ ਰਹੀਆਂ ਸਵੈ-ਰੋਜ਼ਾਗਰ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਹੀ ਲੋਨ ਸਬੰਧੀ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ।


ਇਸ ਮੇਲੇ ਵਿੱਚ ਤਕਰੀਬਨ 200 ਵਿਅਕਤੀ ਪਹੁੰਚੇ  ਅਤੇ 50 ਨੇ ਵੱਖ ਵੱਖ ਸਕੀਮਾਂ ਤਹਿਤ ਲੋਨ ਅਪਲਾਈ ਕੀਤਾ ।
ਰੋਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਮੇਲਿਆਂ ਦੀ ਲੜੀ ਵਿੱਚ ਤੀਸਰਾ ਮੇਲਾ 16 ਦਸੰਬਰ  ਨੂੰ ਬੀ.ਡੀ.ਪੀ.ਓ. ਦਫਤਰ ਡੇਰਾਬਸੀ ਵਿਖੇ ਲਗਾਇਆ ਜਾ ਰਿਹਾ ਹੈ। ਵਾਧੂ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰ.78142-59210 ਤੇ ਸਪੰਰਕ ਕਰ ਸਕਦੇ ਹਨ।

ਇਸ ਮੇਲੇ ਵਿੱਚ ਸ੍ਰੀਮਤੀ ਹਰਪ੍ਰੀਤ ਬਰਾੜ , ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਮੋਹਾਲੀ ਵਲੋਂ ਵੀ ਵਿਸੇ਼ਸ ਤੋਰ ਤੇ ਭਾਗ ਲਿਆ ਗਿਆ।ਸ਼੍ਰੀ ਹੀਤੇਨ ਕਪਿਲਾ  ਪੀ.ਸੀ.ਐਸ.(ਏ) ਬੀ.ਡੀ.ਪੀ.ਓ. ਖਰੜ ਵੱਲੋਂ ਵੀ ਸ਼ਿਰਕਤ ਕੀਤੀ ਗਈ।

No comments:


Wikipedia

Search results

Powered By Blogger