SBP GROUP

SBP GROUP

Search This Blog

Total Pageviews

ਕੇਜਰੀਵਾਲ ਦੀਆਂ ਹਿਦਾਇਤਾਂ 'ਤੇ ਲੱਗੀ ਮਹਿਲਾ ਟੀਮਾਂ ਦੀ ਡਿਊਟੀ, ਮਹਿਲਾ ਡਾਕਟਰਾਂ ਤੇ ਸਟਾਫ ਨੂੰ ਵਿਸ਼ੇਸ਼ ਤੌਰ ਉਤੇ ਕੀਤਾ ਤੈਨਾਤ

 ਚੰਡੀਗੜ੍ਹ, 8 ਦਸੰਬਰ : ਦਿੱਲੀ-ਹਰਿਆਣਾ ਦੀ ਸੀਮਾ ਉੱਤੇ ਜਾਰੀ ਇਤਿਹਾਸਕ ਕਿਸਾਨ ਅੰਦੋਲਨ 'ਚ ਸ਼ਾਮਲ ਹਜ਼ਾਰਾਂ ਮਾਵਾਂ-ਭੈਣਾਂ ਅਤੇ ਬਹੂ-ਬੇਟੀਆਂ ਦਾ ਖਿਆਲ ਰੱਖਦੇ ਹੋਏ ਆਮ ਆਦਮੀ ਪਾਰਟੀ ਦੀਆਂ ਮਹਿਲਾ ਟੀਮਾਂ ਨੇ ਇਕ ਨਵੀਂ ਪਹਿਲ ਕੀਤੀ ਹੈ। ਇਸ ਨਿਸ਼ਕਾਮ ਅਤੇ ਨਿਰਸਵਾਰਥ ਮਿਸ਼ਨ ਤਹਿਤ 'ਆਪ' ਦੀਆਂ ਮਹਿਲਾ ਟੀਮਾਂ ਵੱਲੋਂ ਧਰਨਾ ਸਥਾਨ 'ਤੇ ਘੁੰਮ ਫਿਰਕੇ ਮਹਿਲਾ ਅੰਦੋਲਨਕਾਰੀਆਂ ਨੂੰ ਸੈਨੇਟਰੀ ਪੈਡ ਅਤੇ ਸਬੰਧਤ ਲੋੜੀਦੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੀ ਮਹਿਲਾ ਵਿੰਗ ਦੀ ਆਗੂ ਸੀਮਾ ਸੋਢੀ ਨੇ ਦੱਸਿਆ ਕਿ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਮਹਿਲਾ ਅੰਦੋਲਨਕਾਰੀਆਂ ਨੂੰ ਸੈਨੇਟਰੀ ਪੈਡ ਅਤੇ ਰੋਜ਼ਮਰਾਂ ਲਈ ਲੋੜੀਦੀਆਂ ਹੋਰ ਸਹੂਲਤਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਹਿਦਾਇਤਾਂ ਉੱਤੇ ਪਾਰਟੀ ਦੇ ਆਗੂ ਅਤੇ ਵਾਲੰਟੀਅਰ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਮਹਿਲਾ ਟੀਮਾਂ ਨੂੰ ਵਿਸ਼ੇਸ਼ ਹਿਦਾਇਤਾਂ ਹਨ ਕਿ ਉਹ ਧਰਨੇ ਵਿਚ ਸ਼ਾਮਲ ਸਾਰੀਆਂ ਮਾਵਾਂ-ਭੈਣਾਂ ਦੀਆਂ ਜ਼ਰੂਰਤਾਂ ਦਾ ਖਾਸ ਖਿਆਲ ਰੱਖਣ। 


ਇਸ ਤਹਿਤ 'ਆਪ' ਦੀਆਂ ਮਹਿਲਾ ਸੇਵਾਦਾਰ ਅਲੱਗ-ਅਲੱਗ ਟੀਮਾਂ ਬਣਾਕੇ ਧਰਨਾ ਸਥਾਨ ਉੱਤੇ ਘੁੰਮ-ਘੁੰਮ ਕੇ ਅੰਦੋਲਨਕਾਰੀ ਮਹਿਲਾਵਾਂ ਨੂੰ ਮਿਲ ਰਹੀਆਂ ਅਤੇ ਉਨ੍ਹਾਂ ਨੂੰ ਨਾ ਕੇਵਲ ਜ਼ਰੂਰਤ ਅਨੁਸਾਰ ਸੈਨੇਟਰੀ ਪੈਡ ਮੁਹੱਈਆ ਕੀਤੇ ਜਾ ਰਹੇ ਹਨ, ਬਲਕਿ ਲੋੜੀਦੀ ਡਾਕਟਰੀ ਸੇਵਾ ਬਾਰੇ ਵੀ ਪੁੱਛਿਆ ਜਾ ਰਿਹਾ ਹੈ, ਕਿਉਂਕਿ ਦਿੱਲੀ ਸਰਕਾਰ ਵੱਲੋਂ ਮਹਿਲਾ ਧਰਨਾਕਾਰੀਆਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਐਂਬੂਲੈਂਸਾਂ, ਸਿਹਤ ਕਰਮੀਆਂ ਅਤੇ ਮਹਿਲਾ ਡਾਕਟਰਾਂ ਦੀਆਂ ਵੀ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਧਰਨੇ 'ਚ ਸ਼ਾਮਲ ਬੇਟੀਆਂ, ਮਾਵਾਂ-ਭੈਣਾਂ ਅਤੇ ਬਜ਼ੁਰਗ ਦਾਦੀਆਂ ਦੀ ਸ਼ਮੂਲੀਅਤ ਮਾਣਮੱਤੀ ਹੈ ਅਤੇ ਆਮ ਆਦਮੀ ਪਾਰਟੀ ਬਤੌਰ ਸੇਵਾਦਾਰ ਆਪਣਾ ਫਰਜ਼ ਸਮਝਦੀ ਹੈ ਕਿ ਕਿਸੇ ਵੀ ਮਾਂ-ਭੈਣ ਨੂੰ ਕੋਈ ਤਕਲੀਫ਼ ਨਾ ਆਉਣ ਦਿੱਤੀ ਜਾਵੇ।
'ਆਪ' ਮਹਿਲਾ ਸੇਵਾਦਾਰ ਟੀਮਾਂ ਦੀ ਅਗਵਾਈ ਕਰਨ ਵਾਲਿਆਂ ਵਿਚ ਅਮਰਦੀਪ ਕੌਰ, ਮੌਨਿਕਾ, ਸੁਖਵਿੰਦਰ ਕੌਰ, ਸੁਖਵਿੰਦਰ ਕੌਰ ਗਹਿਲੋਤ, ਜਸਪਾਲ ਕੌਰ ਅਤੇ ਹੋਰ ਮਹਿਲਾ ਆਗੂ ਅਤੇ ਵਾਲੰਟੀਅਰ ਸ਼ਾਮਲ ਹਨ।

No comments:


Wikipedia

Search results

Powered By Blogger