ਐਸ.ਏ.ਐਸ ਨਗਰ , 6 ਦਸੰਬਰ : ਇੱਕ ਹੋਰ ਨਾਗਰਿਕ ਕੇਂਦਰਿਤ ਪਹਿਲਕਦਮੀ ਤਹਿਤ ਐਸ.ਐਸ.ਪੀ ਸਤਿੰਦਰ ਸਿੰਘ ਦੀ ਅਗਵਾਈ ਵਿੱਚ ਮੋਹਾਲੀ ਟਰੈਫਿਕ ਪੁਲਿਸ ਨੇ 'ਮਾਸਕ ਪਾਓ , ਕੋਰੋਨਾ ਭਜਾਓ ' ਮੁਹਿੰਮ ਦਾ ਆਗਾਜ਼ ਕੀਤਾ ਹੈ ।
ਮੋਹਾਲੀ ਦੇ ਐਸ.ਪੀ ਟ੍ਰੈਫਿਕ ਮੁਹਾਲੀ, ਗੁਰਜੋਤ ਸਿੰਘ ਕਲੇਰ ਨੇ।ਦੱਸਿਆ ਕਿ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਲਈ ਟ੍ਰੈਫਿਕ ਚਲਾਨ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਇਹ ਕਰ ਵੀ ਰਹੇ ਹਾਂ, ਪਰ ਅਸੀਂ ਨਾਗਰਿਕਾਂ ਦੀ ਭਲਾਈ ਲਈ ਮਾਸਕ ਵੀ ਮੁਫਤ ਵੰਡ ਰਹੇ ਹਾਂ ।ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੀ ਗੰਭੀਰਤਾ ਬਾਰੇ ਵੀ ਜਾਗਰੂਕ ਕਰਦੇ ਹਾਂ।
ਜਿਕਰਯੋਗ ਹੈ ਕਿ ਐਸ.ਐਸ.ਪੀ ਸਤਿੰਦਰ ਸਿੰਘ ਨੇ ਆਪਣਾ ਕਾਰਜਭਾਗ ਸੰਭਾਲਣ ਤੋਂ ਬਾਅਦ ਹੀ ਇਹ ਸਪੱਸ਼ਟ ਕਰ ਦਿੱਤਾ ਕਿ ਅਪਰਾਧ ਕੰਟਰੋਲ ਅਤੇ ਕਮਿਊਨਿਟੀ ਪੁਲਿਸਿੰਗ ਦਾ ਕੰਮ ਨਾਲੋ ਨਾਲ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਉਹਨਾਂ ਨੇ ਬਜ਼ੁਰਗ ਨਾਗਰਿਕਾਂ, ਔਰਤਾਂ ਅਤੇ ਨਾਬਾਲਗਾਂ ਨੂੰ ਸ਼ਨਾਖ਼ਤ ਦੇ ਉਦੇਸ਼ਾਂ ਲਈ ਥਾਣਿਆਂ ਵਿੱਚ ਆਉਣ ਤੋਂ ਰਾਹਤ ਦਿੱਤੀ।
ਇਸ ਤੋਂ ਬਾਅਦ ਗੁਰਜੋਤ ਕਲੇਰ ਅਧੀਨ ਟ੍ਰੈਫਿਕ ਵਿੰਗ ਨੇ ਸ਼ਹਿਰ ਨੂੰ ਵਾਹਨਾਂ ਦੇ ਅਵਾਜ਼ ਪ੍ਰਦੂਸ਼ਣ ਦੇ ਖਤਰੇ ਤੋਂ ਮੁਕਤ ਕਰਵਾਉਣ ਲਈ ਪ੍ਰੈਸ਼ਰ ਹਾਰਨਾਂ ਵਾਲੇ ਵਾਹਨਾਂ 'ਤੇ ਸਖਤ ਰੁੱਖ ਅਖ਼ਤਿਆਰ ਕਰਨ ਵਾਲੀ ਵਿਸ਼ੇਸ਼ ਮੁਹਿੰਮ ਚਲਾਈ । ਬਾਅਦ ਵਿੱਚ ਪੁਲਿਸ ਨੂੰ ਸੜਕੀ ਦੁਰਘਟਨਾ ਦੇ ਪੀੜਤ ਬੱਚਿਆਂ ਦਾ ਹੱਥ ਫੜਦਿਆਂ ਵੇਖਿਆ ਗਿਆ ਅਤੇ ਐਸ.ਪੀ ਟ੍ਰੈਫਿਕ (ਮੁਹਾਲੀ ) ਵਲੋਂ ਇੱਕ ਹੋਰ ਲੋਕ ਪੱਖੀ ਪਹਿਲਕਦਮੀ ਵੇਖੀ ਗਈ ਹੈ ਜਦੋਂ ਗੁਰਜੋਤ ਸਿੰਘ ਕਲੇਰ ਲੋਕਾਂ ਨੂੰ ਮਾਸਕ ਪਹਿਨਣ ਦੀ ਲੋੜ, ਜਾਗਰੂਕਤਾ ਅਤੇ ਮੁਫਤ ਮਾਸਕ ਵੰਡਦੇ ਦੇਖੇ ਗਏ।
No comments:
Post a Comment