SBP GROUP

SBP GROUP

Search This Blog

Total Pageviews

ਪਿੰਡ ਭਰਤਪੁਰ ਵਿਖੇ ਮਨਾਇਆ ਗਿਆ ਵਿਸ਼ਵ ਮਿੱਟੀ ਦਿਵਸ ਮਿੱਟੀ ਦੀ ਸਿਹਤ ਸੰਭਾਲ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ

 ਐਸ ਏ ਐਸ ਨਗਰ 06 ਦਸੰਬਰ :  ਮੁੱਖ ਖੇਤਬਾੜੀ ਅਫਸਰ ਡਾ. ਰਾਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਡਾ. ਸੁੱਚਾ ਸਿੰਘ ਸਿੱਧੂ ਖੇਤੀਬਾੜੀ ਅਫਸਰ ਖਰੜ ਵਲੋਂ ਪਿੰਡ ਭਰਤਪੁਰ ਵਿਖੇ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਸੰਦੀਪ ਕੁਮਾਰ ਨੇ ਮਿੱਟੀ ਦੀ ਸਿਹਤ ਸੰਭਾਲ ਸਬੰਧੀ ਦੱਸਿਆ।

ਉਨ੍ਹਾਂ ਦੱਸਿਆ ਕਿ ਮਿੱਟੀ ਦੀ ਪਰਖ ਰਾਹੀ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਅਸੀਂ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦੇ ਹਾਂ ਤਾਂ ਮਿੱਟੀ ਦੀ ਸਿਹਤ ਤੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਉਨਾਂ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਤੁਰੰਤ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਖੇਤੀਬਾੜੀ ਵਿਭਾਗ ਪਾਸੋ ਕਰਵਾਉਣੀ ਚਾਹੀਦੀ ਹੈ।


 ਡਾ. ਸੁੱਚਾ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਖਾਦਾਂ/ਦਵਾਈਆਂ ਨੂੰ ਘਟਾ ਕੇ ਆਰਗੇਨਿਕ ਤਰੀਕੇ ਨਾਲ ਖੇਤੀ ਕਰਨ ਬਾਰੇ ਦੱਸਿਆ ਤਾਂ ਜੋਂ ਮਿੱਟੀ ਜਿਸ ਨੂੰ ਗੁਰਬਾਣੀ ਨੇ ਵੀ ਮਾਂ ਦਾ ਦਰਜਾ ਦਿੱਤਾ ਹੈ ਦੀ ਸਿਹਤ ਸੰਭਾਲ ਕਰਕੇ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਡਾ. ਜਗਦੀਪ ਸਿੰਘ ਪੱਡਾ ਬੀ ਟੀ ਐਮ ਨੇ ਆਤਮਾ ਸਕੀਮ ਅਧੀਨ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਏ ਐਸ ਆਈ ਮੈਡਮ ਰਾਜਬੀਰ ਕੌਰ ਨੇ ਸੰਤੁਲਿਤ ਖਾਦਾਂ , ਦਵਾਈਆਂ ਦੀ ਵਰਤੋਂ ਬਾਰੇ ਦੱਸਿਆ। ਮੈਡਮ ਸੋਕੀਆ ਏ ਐਸ ਆਈ ਨੇ ਘਰੇਲੂ ਸਬਜ਼ੀਆਂ ਦੀ ਬਗੀਚੀ ਬਾਰੇ ਦੱਸਿਆ। ਇਸ ਮੌਕੇ ਏ ਐਸ ਆਈ ਹਰਚੰਦ ਸਿੰਘ, ਏ ਟੀ ਐਮ ਕੁਲਵਿੰਦਰ ਸਿੰਘ ਤੇ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ, ਪੰਚ ਸਤਵਿੰਦਰ ਸਿੰਘ, ਭਜਨ ਸਿੰਘ ਨੰਬਰਦਾਰ, ਜਗਤਾਰ ਸਿੰਘ , ਗੁਰਦੇਵ ਸਿੰਘ , ਜਸਵੰਤ ਸਿੰਘ , ਮੰਗਾ ਸਿੰਘ ਸਿੰਘ , ਗੁਰਚਰਨ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।

No comments:


Wikipedia

Search results

Powered By Blogger