ਮੋਹਾਲੀ 9 ਦਸੰਬਰ : ਅਮਰੀਕਨ ਸੀਨੀਅਰ ਸਿਟੀਜ਼ਨ ਗਰੁੱਪ ਵੈਸਟ ਸੈਕਰਾਮੈਂਟੋ (ਕੈਲੇਫ਼ੋਰਨੀਆਂ) ਵੱਲੋਂ ਖੇਤੀ ਬਿਲਾਂ ਦੇ ਵਿਰੁੱਧ ਚੱਲ ਰਹੇ ਭਾਰਤੀ ਕਿਸਾਨ ਅੰਦੋਲਨ ਦੀ ਡੱਟਵੀਂ ਹਮਾਇਤ ਕੀਤੀ ਗਈ ਹੈ। ਗਰੁੱਪ ਦੇ ਪ੍ਰਧਾਨ ਜਗਰੂਪ ਸਿੰਘ ਮਾਂਗਟ, ਚੇਅਰਮੈਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਗਿਆਨ ਸਿੰਘ ਢੱਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅੰਨਦਾਤੇ ਦੀਆਂ ਮੰਗਾਂ ਨੂੰ ਜ਼ਿਆਦਾ ਚਿਰ ਲਮਕਾਉਣਾ ਨਹੀਂ ਚਾਹੀਦਾ।
ਗਰੁੱਪ ਦੇ ਬੁਲਾਰੇ ਬਿਕਰਮ ਸਿੰਘ ਮਾਨ ਨੇ ਦੱਸਿਆ ਕਿ ਇਸ ਗਰੁੱਪ ਵੱਲੋਂ ਕੀਤੀ ਮੀਟਿੰਗ ਵਿੱਚ ਗੁਰਮੁਖ ਸਿੰਘ (ਕਰਨਲ), ਪ੍ਰੋਫ਼ੈਸਰ ਮਲਕੀਅਤ ਸਿੰਘ ਬਰਾੜ, ਨਿਰੰਜਣ ਸਿੰਘ ਕਾਹਲੋਂ, ਅਜੈਬ ਸਿੰਘ ਧਾਲੀਵਾਲ, ਬਲਦੇਵ ਰਾਜ ਬੱਧਨ, ਦਰਸ਼ਨ ਸਿੰਘ ਸੰਧੂ, ਮਹਿੰਦਰ ਸਿੰਘ ਸਿੱਧੂ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭਾਰਤ ਵਿੱਚ ਚਲਾਏ ਜਾ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਅੰਦੋਲਨ ਉਤੇ ਲਾਠੀਚਾਰਜ ਕੀਤੇ ਜਾਣ, ਪਾਣੀਆਂ ਬੌਛਾੜਾਂ ਮਾਰਨ ਅਤੇ ਹੋਰ ਕਈ ਪ੍ਰਕਾਰ ਦੀਆਂ ਰੁਕਾਵਟਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਗਰੁੱਪ ਵੱਲੋਂ ਕਿਸਾਨ ਅੰਦੋਲਨ ਦਾ ਜਲਦੀ ਤੋਂ ਜਲਦ ਹੱਲ ਕਰਨ ਲਈ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਗਈ
No comments:
Post a Comment