ਐਸ ਏ ਐਸ ਨਗਰ, 17 ਫਰਵਰੀ :
ਨਗਰ ਨਿਗਮ, ਐਸ.ਏ.ਐਸ.ਨਗਰ ਦੇ ਵਾਰਡ ਨੰ .10 ਦੇ ਬੂਥ ਨੰਬਰ 32 ਅਤੇ 33 ਵਿਚ 59.39 ਫੀਸਦੀ ਰੀ-ਪੋਲ ਵੋਟਿੰਗ ਹੋਈ। ਜ਼ਿਲ੍ਰਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਹੋਈ ਰੀ-ਪੋਲ ਵੋਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰ .10 ਕੁੱਲ 999 ਵੋਟਾਂ ਦੀ ਪੋਲਿੰਗ ਹੋਈ ਜਿਨ੍ਹਾਂ ਵਿੱਚ 497 ਮਰਦਾਂ ਅਤੇ 502 ਮਹਿਲਾਵਾਂ ਨੇ ਵੋਟਾਂ ਪਾਈਆਂ ।
ਸ੍ਰੀ ਦਿਆਲਨ ਨੇ ਦੱਸਿਆ ਕਿ ਨਗਰ ਨਿਗਮ, ਐਸ.ਏ.ਐਸ.ਨਗਰ ਦੀਆਂ ਵੋਟਾਂ ਦੇ ਨਤੀਜ਼ਿਆ ਲਈ 18 ਫਰਵਰੀ 2021 ਨੂੰ ਵੋਟਾਂ ਦੀ ਗਿਣਤੀ ਹੋਵੇਗੀ।
No comments:
Post a Comment