ਐਸ.ਏ.ਐਸ ਨਗਰ, 01 ਫਰਵਰੀ :
ਡਾਇਰੈਕਟਰ
ਜਨਰਲ ਆਫ ਟ੍ਰੇਨਿੰਗ ਨਵੀਂ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਤੇ ਹਦਾਇਤਾਂ ਅਨੁਸਾਰ
ਸਮੁੱਚੇ ਦੇਸ਼ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਵੱਖ-ਵੱਖ ਟਰੇਡਾਂ ਵਿੱਚ
ਕਿੱਤਾ ਮੁਖੀ ਟ੍ਰੇਨਿੰਗ ਕਰ ਰਹੇ ਲੱਖਾਂ ਸਿਖਿਆਰਥੀਆਂ ਦੀ ਫਾਈਨਲ ਪ੍ਰੀਖਿਆ ਸ਼ੁਰੂ ਹੋ
ਚੁੱਕੀ ਹੈ ਜਿਸ ਤਹਿਤ ਪੰਜਾਬ ਦੀਆਂ 117 ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਇਹ ਅਮਲ ਮਿਤੀ
20 ਜਨਵਰੀ ਤੋਂ ਨਿਰੰਤਰ ਜਾਰੀ ਹੈ।
ਕੋਵਿਡ-19 ਮਹਾਂਮਾਰੀ ਕਾਰਨ ਨਿਰਧਾਰਿਤ
ਸਮੇਂ ਤੋਂ ਕਰੀਬ 6 ਮਹੀਨੇ ਪਛੜ ਕੇ ਸ਼ੁਰੂ ਹੋਈ ਇਸ ਪ੍ਰੀਕ੍ਰਿਆ ਬਾਰੇ ਜਾਣਕਾਰੀ ਦਿੰਦਿਆਂ
ਜਿਲ੍ਹਾ ਨੋਡਲ ਅਫਸਰ ਅਤੇ ਸਰਕਾਰੀ ਆਈ.ਟੀ.ਆਈ (ਲੜਕੀਆਂ) ਮੁਹਾਲੀ ਦੇ ਪ੍ਰਿੰਸੀਪਲ ਸ਼੍ਰੀ
ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਤਿਹਾਸ ਵਿੱਚ ਪਹਿਲੀ ਵਾਰ ਸੀ.ਬੀ.ਟੀ
(ਕੰਪਿਉਟਰ ਬੇਸਡ ਟੈਸਟ) ਪ੍ਰੀਖਿਆ ਲਈ ਜਾ ਰਹੀ ਹੈ ਜਿਸ ਪ੍ਰਤੀ ਜਿੱਥੇ ਸਿਖਿਆਰਥੀਆਂ ਵਿੱਚ
ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਸਮੁੱਚੇ ਸਟਾਫ ਲਈ ਵੀ ਇਹ ਇੱਕ ਨਵਾਂ ਤਜ਼ਰਬਾ
ਹੈ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਚਰਨਜੀਤ ਸਿੰਘ
ਚੰਨੀ ਅਤੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈ.ਏ.ਐਸ ਦੇ ਆਦੇਸ਼ ਅਨੁਸਾਰ ਨਕਲ ਰਹਿਤ
ਪ੍ਰੀਖਿਆ ਯਕੀਨੀ ਬਣਾਉਣ ਲਈ ਰਾਜ ਦੀਆਂ ਤਮਾਮ ਪ੍ਰੀਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ
ਕੈਮਰਿਆਂ ਦਾ ਵਿਸ਼ੇਸ਼ ਤੌਰ ਤੇ ਉਪਬੰਦ ਕੀਤਾ ਗਿਆ ਹੈ ਜਿਸ ਦੀ ਨਿਗਰਾਨੀ ਵਿਭਾਗ ਦੇ
ਚੰਡੀਗੜ੍ਹ ਸਥਿਤ ਮੁੱਖ ਦਫਤਰ ਨਾਲ ਜੋੜ ਦਿੱਤੀ ਗਈ ਹੈ ਤਾਂ ਜੋ ਨਕਲ ਰਹਿਤ ਪ੍ਰੀਖਿਆ
ਰਾਹੀਂ ਹੁਨਰਮੰਦ ਅਤੇ ਕਾਬਿਲ ਸਿਖਿਆਰਥੀਆਂ ਨੂੰ ਇੱਕ ਚੰਗੇ ਉਤਪਾਦ ਵੱਜੋਂ ਮਾਰਕਿਟ ਵਿੱਚ
ਉਤਾਰਿਆ ਜਾ ਸਕੇ।
ਜਿਲ੍ਹਾ ਮੁਹਾਲੀ ਅਧੀਨ ਪੈਂਦੀਆਂ ਸਰਕਾਰੀ ਸੰਸਥਾਵਾਂ
ਆਈ.ਟੀ.ਆਈ ਲਾਲੜੁ, ਬਨੂੜ, ਮਾਣਕਪੁਰ ਸ਼ਰੀਫ, ਆਈ.ਟੀ.ਆਈ (ਲੜਕੀਆਂ) ਡੇਰਾਬੱਸੀ ਅਤੇ ਖਰੜ
ਤੋਂ ਇਲਾਵਾ ਪ੍ਰਾਈਵੇਟ ਸੰਸਥਾਵਾਂ ਨਿਊ ਏਂਜਲ ਆਈ.ਟੀ.ਆਈ ਜੀਰਕਪੁਰ, WCITC ਡੇਰਾਬਸੀ.
ਬਾਬਾ ਨਿਹਾਲ ਸਿੰਘ ਆਈ.ਟੀ.ਆਈ ਮਨੌਲੀ ਸੂਰਤ, ਨੈਸ਼ਨਲ ਆਈ.ਟੀ.ਆਈ ਮੁਹਾਲੀ, ਮਾਤਾ ਗੁਜਰੀ
ਆਈ.ਟੀ.ਸੀ ਖਰੜ ਗੁਰਕਿਰਪਾ ਆਈ.ਟੀ.ਆਈ ਕੁਰਾਲੀ ਅਤੇ ਸੰਤ ਫਰੀਦ ਆਈ.ਟੀ.ਆਈ ਮੁਹਾਲੀ ਵਿੱਚ
ਵੱਖ-ਵੱਖ ਟਰੇਡਾਂ ਦੇ ਸੈਂਕੜੇ ਸਿਖਿਆਰਥੀਆਂ ਦੀ ਪ੍ਰੀਖਿਆ ਸਰਕਾਰੀ ਆਈ.ਟੀ.ਆਈ (ਲੜਕੀਆਂ)
ਮੁਹਾਲੀ ਵਿਖੇ ਨਿਰੰਤਰ ਜਾਰੀ ਹੈ। ਇਸ ਪ੍ਰੀਖਿਆ ਦੌਰਾਨ ਡਿਊਟੀ ਦੇ ਰਹੇ ਸਟਾਫ ਨੂੰ
ਤਕਨੀਕੀ ਤੌਰ ਤੇ ਸਮਰੱਥ ਬਣਾਉਣ ਲਈ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਬਾਕਾਇਦਾ
ਤੌਰ ਤੇ ਅਗੇਤੀ ਟ੍ਰੇਨਿੰਗ ਦਿੱਤੀ ਗਈ ਹੈ। ਪ੍ਰੀਖਿਆ ਦੌਰਾਨ ਕੋਆਰਡੀਨੇਟਰ ਦੇ ਤੌਰ ਤੇ
ਸ਼੍ਰੀ ਰਾਕੇਸ਼ ਕੁਮਾਰ ਡੱਲਾ, ਟੈਕਨੀਕਲ ਆਫੀਸਰ ਦੇ ਤੌਰ ਤੇ ਸ਼੍ਰੀ ਵਰਿੰਦਰਪਾਲ ਸਿੰਘ ਤੇ
ਸ਼੍ਰੀ ਮਾਨਇੰਦਰਪਾਲ ਸਿੰਘ, ਨਿਗਰਾਨ ਦੇ ਤੌਰ ਤੇ ਸ਼੍ਰੀਮਤੀ ਸਰਿਤਾ ਕੁਮਾਰੀ, ਸ਼੍ਰੀ ਰੋਹਿਤ
ਕੌਸ਼ਲ ਅਤੇ ਸ਼੍ਰੀਮਤੀ ਸ਼ਵੀ ਗੋਇਲ ਨੂੰ ਨਿਯੁਕਤ ਕੀਤਾ ਗਿਆ ਹੈ।
No comments:
Post a Comment