ਐਸ.ਏ.ਐੱਸ.ਨਗਰ, 1 ਫਰਵਰੀ :ਪੰਜਾਬ
ਸਰਕਾਰ ਦੇ ਗ੍ਰਹਿ ਵਿਭਾਗ (ਡੀਓਐਚ, ਜੀਓਪੀ) ਦੇ ਤਾਜ਼ਾ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ
ਵਿਚ ਰੱਖਦਿਆਂ ਗਿਰੀਸ਼ ਦਿਆਲਨ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ, ਐਸ.ਏ.ਐਸ.ਨਗਰ ਵਲੋਂ
ਸੀ.ਆਰ.ਪੀ.ਸੀ 1973 ਦੀ ਧਾਰਾ 144 ਅਤੇ ਰਾਸ਼ਟਰੀ ਆਫ਼ਤਨ ਪ੍ਰਬੰਧਨ ਐਕਟ 2005 ਤਹਿਤ
ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ 01.02.2021 ਤੋਂ ਪਾਬੰਦੀ ਵਿਚ ਛੋਟ ਦੇਣ ਸਬੰਧੀ ਆਦੇਸ਼
ਦਿੱਤੇ ਹਨ ਜੋ ਹੇਠ ਲਿਖੇ ਅਨੁਸਾਰ ਹਨ: -
1.
ਸਾਰੇ ਸਬੰਧਤ ਵਿਭਾਗਾਂ ਦੇ ਐਸਓਪੀ ਅਧੀਨ ਕੰਟੇਨਮੈਂਟ ਜ਼ੋਨਾਂ ਦੇ ਬਾਹਰਲੇ ਖੇਤਰਾਂ ਵਿਚ
ਸਿਨੇਮਾ ਅਤੇ ਥੀਏਟਰਾਂ, ਸਵੀਮਿੰਗ ਪੂਲ ਅਤੇ ਪ੍ਰਦਰਸ਼ਨੀ ਹਾਲ ਸਮੇਤ ਸਾਰੀਆਂ ਗਤੀਵਿਧੀਆਂ
ਨੂੰ ਆਗਿਆ ਦਿੱਤੀ ਗਈ ਹੈ ਜਦੋਂਕਿ ਵੱਖ-ਵੱਖ ਇੰਨਡੋਰ ਅਤੇ ਆਊਟਡੋਰ ਸਮਾਜਿਕ / ਧਾਰਮਿਕ /
ਖੇਡਾਂ / ਮਨੋਰੰਜਨ / ਵਿਦਿਅਕ / ਸਭਿਆਚਾਰਕ / ਧਾਰਮਿਕ ਇਕੱਠਾਂ ਵਿਚ 250 ਵਿਅਕਤੀਆਂ ਅਤੇ
500 ਵਿਅਕਤੀਆਂ ਦੀ ਮਿਆਦ ਸਬੰਧੀ ਹੁਕਮ ਲਾਗੂ ਰਹਿਣਗੇ।
2.
ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਪੁਲਿਸ ਅਧਿਕਾਰੀ / ਕਮਿਸ਼ਨਰ, ਐਮ.ਸੀ. / ਐਸ.ਡੀ.ਐਮਜ਼ ਅਤੇ
ਐਮ.ਸੀ ਦੇ ਸਾਰੇ ਈ.ਓਜ਼ ਐਮ.ਐਚ.ਏ./ਸੂਬਾ ਸਰਕਾਰ ਦੀਆਂ ਸਾਰੀਆਂ ਮੌਜੂਦਾ ਹਦਾਇਤਾਂ ਦੀ
ਸਖਤੀ ਨਾਲ ਪਾਲਣਾ ਯਕੀਨੀ ਬਣਾਉਣਗੇ, ਜਿਸ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਨਿਯਮਿਤ
ਕਰਦਿਆਂ ਘੱਟੋ ਘੱਟ 6 ਫੁੱਟ ਦੂਰੀ ਦੇ ਨਿਯਮਾਂ ਨੂੰ ਯਕੀਨੀ ਬਣਾਉਣਾ, ਬਾਜ਼ਾਰਾਂ ਅਤੇ
ਜਨਤਕ ਟ੍ਰਾਂਸਪੋਰਟ ਵਿੱਚ ਭੀੜ ਨੂੰ ਨਿਯਮਿਤ ਕਰਨਾ ਅਤੇ ਕੋਵਿਡ ਨਾਲ ਸਬੰਧਤ ਉਲੰਘਣਾਵਾਂ
ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ 'ਤੇ ਥੁੱਕਣ ਆਦਿ ਲਈ ਜ਼ੁਰਮਾਨੇ ਲਗਾਉਣਾ
ਸ਼ਾਮਲ ਹੈ।
3.
ਜੁਰਮਾਨੇ ਦੀਆਂ ਵਿਵਸਥਾਵਾਂ: ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ 'ਤੇ ਆਫਤਨ
ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਦੇ ਅਧੀਨ ਸਜ਼ਾ ਯੋਗ ਅਤੇ ਭਾਰਤੀ ਦੰਡਾਵਲੀ
(ਆਈਪੀਸੀ) ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਡਵਾਈਜ਼ਰੀਜ਼:
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਵੱਖ-ਵੱਖ ਵਿਸ਼ਿਆਂ ਬਾਰੇ ਐਡਵਾਈਜ਼ਰੀਜ਼
ਜਾਰੀ ਕੀਤੀ ਹੈ। ਸਾਰੇ ਸਬੰਧਤ ਇਨ੍ਹਾਂ ਐਡਵਾਈਜ਼ਰੀਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।
ਇਨ੍ਹਾਂ ਦੀ ਉਲੰਘਣਾ ਕਰਨ 'ਤੇ ਆਫਤਨ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ
(ਆਈਪੀਸੀ) ਦੀਆਂ ਸੰਬਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
No comments:
Post a Comment