ਐਸ.ਏ.ਐਸ. ਨਗਰ , 8 ਫ਼ਰਵਰੀ : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਪ੍ਰੋਫੈਸ਼ਨਲ ਐਜੂਕੇਸ਼ਨ ਦੇ ਖੇਤਰ ਦੇ ਨਾਲ-ਨਾਲ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮਾਂ ਰਾਹੀਂ ਦਿੱਤੀਆਂ ਜਾਂਦੀਆਂ ਉਚ ਕੋਟੀ ਦੀਆਂ ਅਕਾਦਮਿਕ ਸੇਵਾਵਾਂ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਪਿਛਲੇ ਸਾਲ ਦੀ ਬਿਹਤਰੀਨ ਕਾਰਗੁਜ਼ਾਰੀ ਤੋਂ ਬਾਅਦ ਹੁਣ ’ਵਰਸਿਟੀ ਵੱਲੋਂ ਸੈਸ਼ਨ-2021 ਲਈ ਦਾਖ਼ਲਿਆਂ ਦੀ ਪ੍ਰੀਕਿਰਿਆ ਆਰੰਭੀ ਗਈ ਹੈ, ਜਿਸ ਤਹਿਤ ਵਿਦਿਆਰਥੀ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਤਹਿਤ ਕਰਵਾਏ ਜਾਂਦੇ 5 ਅੰਡਰਗ੍ਰੈਜੂਏਟ ਅਤੇ 5 ਪੋਸਟ ਗ੍ਰੈਜੂਏਟ ਕੋਰਸਾਂ ’ਚ ਦਾਖ਼ਲੇ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ’ਵਰਸਿਟੀ ਵੱਲੋਂ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮਾਂ ਤਹਿਤ ਬੀ.ਬੀ.ਏ, ਐਮ.ਬੀ.ਏ, ਬੀ.ਸੀ.ਏ, ਐਮ.ਸੀ.ਏ, ਬੀ.ਕਾੱਮ, ਐਮ.ਕਾੱਮ, ਬੀ.ਏ., ਐਮ.ਏ. (ਇੰਗਲਿਸ਼), ਐਮ.ਏ. (ਸਾਈਕਲੋਜੀ), ਬੈਚਲਰ ਆਫ਼ ਸਾਇੰਸ (ਟੈ੍ਰਵਲ ਐਂਡ ਟੂਰਿਜ਼ਮ) ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਸਾਰੇ ਪ੍ਰੋਗਰਾਮ ਯੂਨੀਵਰਸਿਟੀ ਗ੍ਰਾਂਟਸ ਕਮੀਸ਼ਨ (ਯੂ.ਜੀ.ਸੀ) ਅਤੇ ਡਿਸਟੈਂਸ ਐਜੂਕੇਸ਼ਨ ਬਿਊਰੋ ਵੱਲੋਂ ਮਾਨਤਾ ਪ੍ਰਾਪਤ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਪਿਛਲੇ ਸੈਸ਼ਨ ਤੋਂ ਸੁਰੂ ਕੀਤੇ ਡਿਸਟਂੈਸ ਐਜੂਕੇਸ਼ਨ ਪ੍ਰੋਗਰਾਮਾਂ ਦੀ ਦਾਖ਼ਲਾ ਪ੍ਰੀਕਿਰਿਆ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ ਅਤੇ ’ਵਰਸਿਟੀ ਵੱਲੋਂ ਅਗਲੇ ਜਨਵਰੀ ਸੈਸ਼ਨ-2021 ਲਈ ਦਾਖ਼ਲੇ ਲੈਣ ਦੀ ਪ੍ਰੀਕਿਰਿਆ ਸਫ਼ਲਤਾਪੂਰਵਕ ਆਰੰਭੀ ਜਾ ਚੁੱਕੀ ਹੈ। ਡਾ. ਬਾਵਾ ਨੇ ਦੱਸਿਆ ਕਿ ਪਿਛਲੇ ਸਾਲ 2200 ਦੇ ਕਰੀਬ ਵਿਦਿਆਰਥੀਆਂ ਨੇ ’ਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਤਹਿਤ ਕਰਵਾਏ ਜਾਂਦੇ ਵੱਖੋ-ਵੱਖਰੇ ਕੋਰਸਾਂ ’ਚ ਦਾਖ਼ਲੇ ਲੈ ਕੇ ਉਚੇਰੀ ਸਿੱਖਿਆ ਤੱਕ ਆਪਣੀ ਪਹੁੰਚ ਯਕੀਨੀ ਬਣਾਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿਚੋਂ 79 ਵਿਦਿਆਰਥੀ ਸਰਕਾਰੀ ਨੌਕਰੀਆਂ ਅਤੇ 857 ਗੈਰ-ਸਰਕਾਰੀ ਨੌਕਰੀਆਂ ਨਾਲ ਸਬੰਧਿਤ ਹਨ। ਡਾ. ਬਾਵਾ ਨੇ ਦੱਸਿਆ ਕਿ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮਾਂ ਲਈ ਚਲਾਈਆਂ ਗਈ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਤਹਿਤ ਹੁਣ ਤੱਕ 394 ਵਿਦਿਆਰਥੀਆਂ ਨੂੰ 10 ਲੱਖ ਦੇ ਕਰੀਬ ਵਜ਼ੀਫ਼ੇ ਪ੍ਰਦਾਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਦੀ ਉਚੇਰੀ ਸਿੱਖਿਆ ਤੱਕ ਪਹੁੰਚ ਸੌਖਾਲੀ ਬਣਾਉਣ ਲਈ ’ਮਹਿਲਾ ਸਸ਼ਕਤੀਕਨ ਸਕਾਲਰਸ਼ਿਪ’ ਸਕੀਮ ਤਹਿਤ ਕੋਰਸ ਫ਼ੀਸ ’ਤੇ 20 ਫ਼ੀਸਦੀ ਵਜ਼ੀਫ਼ਾ ਰਾਸ਼ੀ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ’ਚ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ’ਚ ਕੰਮ ਕਰਨ ਵਾਲੀਆਂ ਔਰਤਾਂ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਅਤੇ ਘਰੇਲੂ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਵਿਡ ਯੋਧਿਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਿਸ਼ੇਸ਼ ਵਜ਼ੀਫ਼ਾ ਸਕੀਮ ਜ਼ਰੀਏ 10 ਫ਼ੀਸਦੀ ਅਤੇ ਜੈ ਜਵਾਨ ਸਕਾਲਰਸ਼ਿਪ ਤਹਿਤ ਡਿਫੈਂਸ ਫੋਰਸਜ਼ ’ਚ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਦੇ ਬੱਚਿਆਂ ਨੂੰ ਕੋਰਸ ਫ਼ੀਸ ’ਤੇ 25 ਫ਼ੀਸਦੀ ਵਜ਼ੀਫ਼ਾ ਪ੍ਰਦਾਨ ਕੀਤਾ ਜਾ ਰਿਹਾ ਹੈ।
ਡਾ. ਬਾਵਾ ਨੇ ਦੱਸਿਆ ਕਿ ’ਵਰਸਿਟੀ ਵੱਲੋਂ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮਾਂ ਅਧੀਨ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਤੱਕ ਸਿੱਖਿਆ ਦੇ ਪ੍ਰਵਾਹ ਨੂੰ ਸੌਖਾਲਾ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ਦਾ ਅਕਾਦਮਿਕ ਮਾਡਲ ਅਪਣਾਇਆ ਗਿਆ ਹੈ, ਜਿਸ ਅਧੀਨ ਵਿਦਿਆਰਥੀਆਂ ਨੂੰ ਸੀਯੂ ਲਰਨਿੰਗ ਮੈਨੇਜਮੈਂਟ ਸਿਸਟਮ (ਐਲ.ਐਮ.ਐਸ) ਸਾਫ਼ਟਵੇਅਰ ਐਪਲੀਕੇਸ਼ਨ ਜ਼ਰੀਏ 24&7 ਫਲੈਕਸੀਬਲ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਫ਼ਟਵੇਅਰ ਦੇ ਮੱਦਦ ਨਾਲ ਵਿਦਿਆਰਥੀ ਆਨਲਾਈਨ ਕਲਾਸਾਂ, ਸੈਮੀਨਾਰ, ਗੋਸ਼ਟੀਆਂ, ਵਰਕਸ਼ਾਪਾਂ, ਪੜ੍ਹਾਈ ਸਬੰਧੀ ਆਨਲਾਈਨ ਸਮੱਗਰੀ ਅਤੇ ਆਡੀਉ-ਵੀਡਿਉ ਲੈਕਚਰਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।ਡਾ. ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਇੰਡਸਟਰੀ ਦੇ ਮਾਹਿਰਾਂ ਦਰਮਿਆਨ ਸਿੱਧਾ ਰਾਬਤਾ ਬਣਾਉਣ ਲਈ ਨਿੱਜੀ ਸੰਪਰਕ ਪ੍ਰੋਗਰਾਮ (ਪੀ.ਸੀ.ਪੀ) ਵੀ ਸਥਾਪਿਤ ਕੀਤਾ ਗਿਆ ਹੈ, ਜਿਥੇ ਵਿਦਿਆਰਥੀ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰਾਂ ਨਾਲ ਸਿੱਖਿਆ ਅਤੇ ਇੰਡਸਟਰੀ ਦੀਆਂ ਲੋੜਾਂ ਬਾਬਤ ਜਾਣਕਾਰੀ ਹਾਸਲ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਇੰਸਟੀਚਿਊਟ ਆਫ਼ ਡਿਸਟੈਂਸ ਅਤੇ ਆਨਲਾਈਨ ਲਰਨਿੰਗ ਦੀ ਵੈਬਸਾਈਟ www.cuidol.in ’ਤੇ ਪਹੁੰਚ ਕਰ ਸਕਦੇ ਹਨ।
ਇਸ ਸਬੰਧੀ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਤਹਿਤ ਕਰਵਾਏ ਜਾਂਦੇ ਸਮੁੱਚੇ ਕੋਰਸ ਯੂਨੀਵਰਸਿਟੀ ਗ੍ਰਾਂਟਸ ਕਮੀਸ਼ਨ ਅਤੇ ਡਿਸਟੈਂਸ ਐਜੂਕੇਸ਼ਨ ਬਿਊਰੋ ਵੱਲੋਂ ਮਾਨਤਾ ਪ੍ਰਾਪਤ ਹਨ, ਜਿਸ ਤਹਿਤ ਸਾਰੀਆਂ ਯੋਗਤਾਵਾਂ ਸਵੈ-ਚਲਿਤ ਤੌਰ ’ਤੇ ਸਰਕਾਰੀ ਅਤੇ ਕਾਰਪੋਰੇਟ ਨੌਕਰੀਆਂ ਲਈ ਯੋਗ ਅਤੇ ਮਾਨਤਾ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ’ਵਰਸਿਟੀ ਵੱਲੋਂ ਜਾਰੀ ਕੀਤੇ ਗਏ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮਾਂ ਦਾ ਨੌਕਰੀ ਪੇਸ਼ੇ ਨਾਲ ਸਬੰਧਿਤ ਵਿਅਕਤੀਆਂ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵੱਡੇ ਪੱਧਰ ’ਤੇ ਲਾਭ ਹੋ ਰਿਹਾ ਹੈ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਡਿਸਟੈਂਸ ਅਤੇ ਆਨਲਾਈਨ ਲਰਨਿੰਗ ਦੇ ਅਧਿਕਾਰੀ ਸੈਸ਼ਨ-2021 ਸਬੰਧੀ ਪ੍ਰਾਸਪੈਕਟਸ ਜਾਰੀ ਕਰਦੇ ਹੋਏ।
No comments:
Post a Comment