ਮੋਹਾਲੀ, 8 ਫਰਵਰੀ : ਆਜ਼ਾਦ ਗਰੁੱਪ ਮੋਹਾਲੀ ਅਤੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 34 ਤੋਂ ਸਾਂਝੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਰਿਸ਼ੀ ਅਪਾਰਟਮੈਂਟਸ, ਮੇਅ ਫੇਅਰ, ਮੁੰਡੀ ਕੰਪਲੈਕਸ ਵਿੱਚ ਵੱਡੀਆਂ ਮੀਟਿੰਗਾਂ ਕੀਤੀਆਂ ਗਈ। ਇਨ੍ਹਾਂ ਮੀਟਿੰਗ ਵਿੱਚ ਸਥਾਨਕ ਸੁਸਾਇਟੀਆਂ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਨੇ ਲੋਕਾਂ ਨੂੰ ਆਪਣੇ ਵੱਲੋਂ ਪਿਛਲੇ ਵਾਰਡ ਦਾ ਐਮਸੀ ਰਹਿੰਦੇ ਹੋਏ ਕੀਤੇ ਗਏ ਰਿਕਾਰਡ ਤੋੜ ਕੰਮਾਂ ਦੀ ਜਾਣਕਾਰੀ ਦਿੱਤੀ। ਸੁਖਦੇਵ ਸਿੰਘ ਪਟਵਾਰੀ ਨੇ ਬੋਲਦੇ ਹੋਏ ਲੋਕਾਂ ਨੂੰ ਸਬੂਤਾਂ ਦੇ ਦਸਤਾਵੇਜ ਦਿਖਾਉਂਦੇ ਹੋਏ ਕਿਹਾ ਕਿ ਜੋ ਕਾਂਗਰਸ ਦੇ ਸਥਾਨਕ ਮੌਜੂਦਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸ਼ਹਿਰ ਲਈ ਸਰਕਾਰ ਕੋਲੋਂ ਲਿਆਂਦੇ ਗਏ ਜਿਨ੍ਹਾਂ ਪੈਸਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਅਸਲ ਵਿੱਚ ਉਹ ਪਹਿਲਾਂ ਹੀ ਨਗਰ ਨਿਗਮ ਮੋਹਾਲੀ ਵੱਲੋਂ ਪਾਸ ਕੀਤੇ ਕੰਮ ਹਨ ਜੋ ਕੈਬਨਿਟ ਮੰਤਰੀ ਸਿੱਧੂ ਵੱਲੋਂ ਸਰਕਾਰ ਤੋਂ ਰੁਕਵਾਏ ਗਏ ਸਨ ਤੇ ਹੁਣ ਉਹੀ ਕੰਮ ਕਰਵਾਏ ਜਾ ਰਹੇ ਹਨ।ਉਹਨਾਂ ਸ਼ਹਿਰ ਦੇ ਕੰਮ ਰੁਕਵਾਏ ਹੀ ਹਨ ਆਪ ਸਰਕਾਰ ਤੋਂ ਚਾਰ ਸਾਲਾਂ ਵਿੱਚ ਕੋਈ ਪਰੋਜੈਕਟ ਨਹੀਂ ਲਿਆਂਦਾ।
ਅਜੇ ਵੀ ਸ਼ਹਿਰ ਦੇ ਹੋਰ ਅਨੇਕਾਂ ਕੰਮ ਰੋਕੇ ਹਨ। ਉਨ੍ਹਾਂ ਵਾਰਡ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਸ ਉਮੀਦਵਾਰ ਨੂੰ ਚੁਣਨ ਜੋ ਇਹ ਸਮਝ ਰੱਖਦਾ ਹੋਵੇ ਕਿ ਤੁਹਾਡਾ ਕਿਹੜਾ ਮਸਲਾ ਕਿਸ ਅਫਸਰ ਕੋਲ ਉਠਾਇਆ ਜਾ ਸਕਦਾ। ਉਨ੍ਹਾਂ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਭ ਨੇ ਆਪਣੀ ਮਿਹਨਤ ਕਰਕੇ ਇੰਜਨੀਅਰ, ਲਾਅ, ਉਚ ਡਿਗਰੀਆਂ ਪ੍ਰਾਪਤ ਕੀਤੀਆਂ ਹਨ, ਪ੍ਰੰਤੂ ਜੇਕਰ ਤੁਹਾਡੇ ਤੋਂ ਘੱਟ ਪੜ੍ਹਿਆ ਲਿਖਿਆ ਤੁਹਾਡਾ ਐਮਸੀ ਹੋਵੇਗਾ ਕੀ ਉਹ ਤੁਹਾਡੇ ਸੋਚ ਮੁਤਾਬਕ ਕੰਮ ਕਰ ਸਕੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਕੋਈ ਪਾਰਟੀ ਨਹੀਂ ਉਸ ਕਿਰਦਾਰ ਨੂੰ ਚੁਣੇ ਜੋ ਪੰਜ ਸਾਲ ਤੁਹਾਡੇ ਲਈ ਕੰਮ ਕਰੇ। ਉਨ੍ਹਾਂ ਸਮੂਹ ਵੋਟਰ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਲਟੀ ਦੇ ਚੋਣ ਨਿਸ਼ਾਨ ਦਾ ਬਟਨ ਦਬਾਕੇ ਉਨ੍ਹਾਂ ਨੂੰ ਕਾਮਯਾਬ ਕਰਨ। ਇਸ ਮੌਕੇ ਵੋਟਰਾਂ ਨੇ ਉਨ੍ਹਾਂ ਦਾ ਡਟਕੇ ਸਾਥ ਦਿੰਦੇ ਹੋਏ ਚੋਣ ਜਿਤਾਉਣ ਦਾ ਵਾਅਦਾ ਕੀਤਾ।
No comments:
Post a Comment