ਐਸ.ਏ.ਐਸ.ਨਗਰ, (ਗੁਰਪ੍ਰੀਤ ਸਿੰਘ ਕਾਂਸਲ) 13 ਫਰਵਰੀ : ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਪ੍ਰੇੈਸ ਨੋਟ ਜਾਰੇ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਐਮ.ਸੀ. ਚੋਣਾ ਨੂੰ ਮੁੱਖ ਰੱਖਦੇ ਹੋਏ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਅਵੈਥ ਹਥਿਆਰ ਸਮੇਤ ਦੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ਼੍ਰੀ ਗੁਰਬਖਸੀਸ਼ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 11/02/2021 ਨੂੰ ਦੋਰਾਨੇ ਨਾਕਾਬੰਦੀ ਆਲਮਗੀਰ ਸਾਇਡ ਤੋ ਲਾਲੜੂ ਵੱਲ ਨੂੰ ਪੈਦਲ ਜਾ ਰਹੇ ਇੱਕ ਨੋਜਵਾਨ ਵਿਅਕਤੀ ਨੂੰ ਸੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਕਾਬੂ ਕੀਤੇ
ਨੋਜਵਾਨ ਤੋ ਉਸ ਦਾ ਨਾਮ ਪਤਾ ਪੁਛਿਆ ਗਿਆ ਜਿਸ ਨੇ ਆਪਣਾ ਨਾਮ ਮੁਹੰਮਦ ਆਬਿਦ ਪੁੱਤਰ ਮੁਹੰਮਦ ਯਾਮਿਨ ਵਾਸੀ ਮੁਹੱਲਾ ਚੋਹਟਾ ਮਲੇਰਕੋਟਲਾ ਥਾਣਾ ਸਿਟੀ ਮਲੇਰਕੋਟਲਾ ਸੰਗਰੂਰ ਦੱਸਿਆ ਜਿਸ ਦੀ ਤਲਾਸੀ ਕਰਨੇ ਪਰ ਉਸ ਦੇ ਡੱਬ ਵਿਚੋ ਇੱਕ ਦੇਸੀ ਕੱਟਾ 32 ਬੋਰ ਜਿਸ ਵਿਚ 5 ਜਿੰਦਾ ਕਾਰਤੂਸ ਤੇ ਇੱਕ ਖਾਲੀ ਖੋਲ ਲੋਡ ਸਨ, ਬ੍ਰਾਮਦ ਹੋਏ ਜਿਸ ਖਿਲਾਫ ਮੁਕੱਦਮਾ ਨੰ 27 ਮਿਤੀ 11/02/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਤੇ ਮੁਕੱਦਮਾ ਹਜਾ ਵਿਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਹੈ ।ਜਿਸ ਨੂੰ ਮਿਤੀ 12/02/2021 ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ।ਦੋਸੀ ਨੇ ਆਪਣੀ ਪੁੱਛ ਗਿੱਛ ਵਿਚ ਦੇਸੀ ਕੱਟਾ ਯੂ.ਪੀ. ਤੋ ਲੈ ਕੇ ਆਉਣ ਦੀ ਗੱਲ ਸਵੀਕਾਰ ਕੀਤੀ ਹੈ ਜੋ ਇਲਾਕਾ ਵਿਚ ਦਹਿਸਤ ਬਣਾਉਣ ਲਈ ਇਹ ਨਜਾਇਜ ਅਸਲਾ ਲੈ ਕੇ ਜਾ ਰਿਹਾ ਸੀ ।ਜੋ ਪੰਜਾਬ ਰਾਜ ਵਿਚ ਹੋਣ ਵਾਲੇ ਲੋਕਲ ਬਾਡੀ ਇਲੈਕਸਨਾ ਦੋਰਾਨ ਮਾਹੋਲ ਨੂੰ ਖਰਾਬ ਕਰਨ ਦੀ ਨੀਯਤ ਨਾਲ ਅਸਲਾ ਲੈ ਕੇ ਆਇਆ ਸੀ? ਜੋ ਕਿਸੇ ਵੀ ਪ੍ਰਕਾਰ ਦੀ ਘਟਨਾ ਨੂੰ ਇੰਜਾਮ ਦੇ ਸਕਦਾ ਸੀ।ਦੋਸੀ ਪਾਸੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਨ ਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ , ਮੁਕੱਦਮਾ ਦੀ ਤਫਤੀਸ ਜਾਰੀ ਹੈ।
No comments:
Post a Comment