SBP GROUP

SBP GROUP

Search This Blog

Total Pageviews

ਸੀਜੀਸੀ ਲਾਂਡਰਾ ਨੇ ਵਰਚੁਅਲ ਫਰੈਸ਼ਮੈਨ ਸਵਾਗਤੀ ਸਮਾਰੋਹ ਦੀ ਕੀਤੀ ਮੇਜ਼ਬਾਨੀ

 ਐਸ.ਏ.ਐਸ. ਨਗਰ, 08 ਸਤੰਬਰ : ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਸੀਜੀਸੀ ਲਾਂਡਰਾ ਵਿਖੇ ਅਕਾਦਮਿਕ ਸੈਸ਼ਨ-2021 ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਅਦਾਰੇ ਵੱਲੋਂ ਇੱਕ ਵਰਚੁਅਲ ਫਰੈਸ਼ਮੈਨ ਓਰੀਂਟੇਸ਼ਨ ਸਮਾਰੋਹ (ਸਵਾਗਤੀ ਸਮਾਰੋਹ) ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੌਰਾਨ ਸੀਜੀਸੀ ਦੇ ਪ੍ਰਬੰਧਕ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਅਦਾਰੇ ਵਿੱਚ ਸ਼ਾਮਲ ਹੋਏ ਨਵੇਂ ਵਿਿਦਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਕਾਲਜ ਵਿਖੇ ਇਹ ਸਮਾਗਮ ਕੈਂਪਸ ਦੇ ਵਿਹੜੇ ਵਿੱਚ ਮਨਾਇਆ ਜਾਂਦਾ ਸੀ ਪਰ ਮੌਜੂਦਾ ਸਮੇਂ ਵਿੱਚ ਕੋਵਿਡ 19 ਸੰਬੰਧੀ ਲੱਗੀਆਂ ਪਾਬੰਦੀਆਂ ਕਾਰਨ ਇੱਕ ਹੋਰ ਸਾਲ ਲਈ ਇਹ ਪ੍ਰੋਗਰਾਮ ਆਨਲਾਈਨ ਤਰੀਕੇ ਨਾਲ ਕਰਵਾਇਆ ਗਿਆ।


ਇਸ ਵਰਚੁਅਲ ਮੀਟਿੰਗ ਵਿੱਚ ਕਾਲਜ ਦੇ ਨਵੇਂ ਵਿਿਦਆਰਥੀਆਂ ਨੂੰ ਕਾਲਜ ਨਾਲ ਸੰਬੰਧਿਤ ਗਤੀਵਿਧੀਆਂ ਅਤੇ ਮਹੱਤਵਪੂਰਣ ਪਹਿਲੂਆਂ ਜਿਵੇਂ ਕਿ ਪਾਠਕ੍ਰਮ, ਹਾਜ਼ਰੀ ਦੀ ਮਹੱਤਤਾ ਜਾਂ ਲੋੜ, ਵਿਿਦਆਰਥੀਆਂ ਦੀ ਪ੍ਰਾਪਤੀਆਂ, ਕੈਂਪਸ ਪਲੇਸਮੈਂਟ ਅਤੇ ਅੰਤਰਰਾਸ਼ਟਰੀ ਗਠਜੋੜ, ਖੋਜ ਤੇ ਨਵੀਨਤਾਕਰੀ ਆਦਿ ਬਾਰੇ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਉਨ੍ਹਾਂ ਨੂੰ ਖਾਸ ਕਰਕੇ ਆਨਲਾਈਨ ਕਲਾਸਾਂ ਲਈ ਨਵੀਂ ਸਿਖਲਾਈ ਤਕਨੀਕ ਵਿਧੀ ਅਰਥਾਤ ਗੂਗਲ ਵੱਲੋਂ ਸੰਚਾਲਿਤ ਲਰਨਿੰਗ ਮੈਨੇਜਮੈਂਟ ਸਿਸਟਮ ਬਾਰੇ ਜਾਣੂ ਕਰਵਾਇਆ ਗਿਆ।ਇਸ ਉਪਰੰਤ ਨਵੇਂ ਵਿਿਦਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਸਮਾਗਮ ਵਿੱਚ ਇਸ ਗੱਲ ਦੀ ਝਲਕ ਵੀ ਦਿਖਾਈ ਗਈ ਕਿ ਕਿਵੇਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੀਜੀਸੀ ਨੇ ਪਿਛਲੇ ਸਾਲ ਵਿਿਦਆਰਥੀ ਗਤੀਵਿਧੀਆਂ ਅਤੇ ਦੋਨੋਂ ਅਕਾਦਮਿਕ ਅਤੇ ਪਾਠਕ੍ਰਮ ਗਤੀਵਿਧੀਆਂ ਦਾ ਪ੍ਰਬੰਧਨ ਕਿੰਨੇ ਸੁਚਾਰੂ ਰੂਪ ਨਾਲ ਕੀਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਵਾਈਰਸ ਨੇ ਵਿਿਦਅਕ ਸਣੇ ਹਰੇਕ ਖੇਤਰ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ ਅਤੇ ਪੂਰੀ ਵਿਿਦਅਕ ਪ੍ਰਣਾਲੀ ਨੂੰ ਬਦਲ ਕੇ ਰੱਖ ਦਿੱਤਾ ਸੀ।ਅਜਿਹੇ ਵਿੱਚ ਸੀਜੀਸੀ ਨੇ ਆਪਣੇ ਅਟੁੱਟ ਯਤਨਾਂ ਨਾਲ ਆਪਣੇ ਆਪ ਨੂੰ ਸਥਿਤੀ ਦੇ ਅਨੁਕੂਲ ਬਣਾਇਆ ਸੀ।


ਇਸ ਸਵਾਗਤੀ ਸਮਾਗਮ ਦੌਰਾਨ ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਵਿਿਦਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸੀਜੀਸੀ ਲਾਂਡਰਾ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਵਿਿਦਆਰਥੀ ਸਿੱਖਿਆ ਵਿੱਚ ਉਤਮਤਾ ਪ੍ਰਦਾਨ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ।  ਉਨਾਂ ਦੱਸਿਆ ਕਿ ਇਸ ਔਖੇ ਸਮੇਂ ਵਿੱਚ ਵੀ ਅਸੀਂ ਇਹੀ ਸੁਨਿਸਚਿਤ ਕਰ ਰਹੇ ਹਾਂ ਕਿ ਵਿਿਦਆਰਥੀਆਂ ਦੀ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਮਝੋਤਾ ਨਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਪੜ੍ਹਾਈ ਸਮੇਂ ਤੇ ਸ਼ੁਰੂ ਹੋ ਜਾਵੇ।ਇਸ ਸਮਾਰੋਹ ਦੇ ਨਾਲ ਅਸੀਂ ਨਾ ਸਿਰਫ ਮੁੱਖ ਅਕਾਦਮਿਕ ਪਹਿਲੂਆਂ ਨਾਲ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਸਗੋਂ ਉਨ੍ਹਾਂ ਨੂੰ ਇਹ ਭਰੋਸਾ ਦਵਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੀਜੀਸੀ ਨੇ ਆਪਣੇ ਆਪ ਨੂੰ ਅਤੇ ਸਿੱਖਿਆ ਪ੍ਰਣਾਲੀ ਨੂੰ ਹਾਲਾਤਾਂ ਦੇ ਅਨੂਕੁਲ ਕੀਤਾ ਹੈ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘੜੀ ਵਿੱਚ ਅਸੀਂ ਸਥਿਰੀ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ ਤਾਂ ਜੋ ਅਸੀਂ ਕਾਲਜ ਦੇ ਵਿਹੜੇ ਵਿਖੇ ਆਪਣੇ ਵਿਿਦਆਰਥੀਆਂ ਦੇ ਰੂ ਬ ਰੂ ਹੋ ਸਕੀਏ।

No comments:


Wikipedia

Search results

Powered By Blogger