SBP GROUP

SBP GROUP

Search This Blog

Total Pageviews

Friday, February 5, 2021

32ਵੇਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਸਬੰਧੀ ਲਾਲੜੂ ਸਕੂਲ ਵਿਖੇ ਲਗਾਇਆ ਗਿਆ ਸੈਮੀਨਾਰ

 ਐਸ.ਏ.ਐਸ. ਨਗਰ 5 ਫਰਵਰੀ : ਐਸ.ਐਸ.ਪਪੀ. ਸ. ਸਤਿੰਦਰ ਸਿੰਘ ਐਸ.ਪੀ. ਟਰੈਫਿਕ ਸ. ਗੁਰਜੋਤ ਸਿੰਘ ਕਲੇਰ ਡੀ.ਐਸ.ਪੀ. ਟ੍ਰੈਫਿਕ  ਸ. ਗੁਰਇਕਬਾਲ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ ਮਹਿਲਾ ਸਿਪਾਹੀ ਹਰਜੀਤ ਕੌਰ ਵਲੋਂ ਇੰਚਾਰ ਟ੍ਰੈਫਿਕ ਲਾਲੜੂ ਐਸ.ਆਈ. ਨਾਇਬ ਸਿੰਘ , ਏ.ਐਸ.ਆਈ. ਇੰਦਰਜੀਤ ਸਿੰਘ ਏ.ਐਸ.ਆਈ. ਗੁਰਮੇਲ ਸਿੰਘ ਦੇ ਸਹਿਯੋਗ ਨਾਲ ਸਕੂਲੀ ਅਧਿਆਪਕਾਂ ਅਤੇ ਬੱਚਿਆਂ ਨਾਲ ਅਤੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਲਾਲੜੂ ਵਿਖੇ ਸਕੂਲ ਦੀ ਪ੍ਰਿਸੀਪਲ ਮੈਡਮ ਕੰਚਨ ਸ਼ਰਮਾ ਦੇ ਸਹਿਯੋਗ ਨਾਲ 32ਵੇਂ ਸੜਕ ਸੁਰੱਖਿਆ ਮਹੀਨਾ ਸਬੰਧੀ ਸੈਮੀਨਾਰ ਕੀਤਾ ਗਿਆ। 


ਸੈਮੀਨਾਰ ਵਿੱਚ ਅੰਡਰ ਏਜ਼ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਬਾਰੇ , ਬਿਨ੍ਹਾਂ ਡਰਾਈਵਿੰਗ ਲਾਇਸੈਂਸ ਤੋਂ ਕੋਈ ਵੀ ਵਾਹਨ ਨਾ ਚਲਾਉਣ ਬਾਰੇ , ਦੋ ਪਹੀਆਂ ਵਾਹਨ ਚਲਾਉਂਦੇ ਸਮੇਂ ਲੜਕੇ/ਲੜਕੀਆਂ ਦੋਵਾਂ ਨੂੰ ਹੈਲਮਟ ਪਹਿਨਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਚਲਦਿਆਂ ਕਰੋਨਾ ਮਹਾਂਮਾਰੀ ਬਾਰੇ ਵੀ ਜਾਗਰੂਕ ਕੀਤਾ ਗਿਆ । ਸਾਂਝ ਕੇਂਦਰ ਤੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਗਰੂਕ ਕੀਤਾ ਗਿਆ । 

ਟ੍ਰੈਫਿਕ ਪੁਲਿਸ ਨੇ ਅੰਡਰ ਏਜ਼ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਅੰਡਰ ਏਜ਼ ਬੱਚਿਆਂ ਨੂੰ ਕੋਈ ਵੀ ਵਾਹਨ ਨਾ ਚਲਾਉਣ ਦੇਣ।

No comments:


Wikipedia

Search results

Powered By Blogger