ਐਸ.ਏ.ਐਸ. ਨਗਰ ਗੁਰਪ੍ਰੀਤ ਸਿੰਘ ਕਾਂਸਲ 26 ਫਰਵਰੀ :
ਸ਼੍ਰੀ ਰਾਜੀਵ ਕੁਮਾਰ ਗੁਪਤਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਐਸ.ਏ.ਐਸ.ਨਗਰ ਦੀ ਪ੍ਰਧਾਨਗੀ ਹੇਠ ਆਤਮਾ ਗਵਰਨਿੰਗ ਬੋਰਡ ਦੀ 15ਵੀਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਐਸ.ਏ.ਐਸ.ਨਗਰ ਵਿਖੇ ਆਤਮਾ ਸਕੀਮ ਅਧੀਨ ਸਾਲ 2020-21 ਦੌਰਾਨ ਕੀਤੇ ਗਏ ਕੰਮਾਂ ਦਾ ਜਾਇਜਾ ਲਿਆ ਅਤੇ ਸਾਲ 2021-22 ਲਈ ਹੇਠਲੇ ਬਲਾਕ ਪੱਧਰ ਤੋਂ ਪ੍ਰਾਪਤ ਹੋਈ ਐਕਸ਼ਨ ਪਲਾਨ ਨੂੰ ਸਮੂਹ ਮੈਬਰ ਸਹਿਬਾਨਾਂ ਨਾਲ ਵਿਚਾਰ ਕਿ 205.02 ਲੱਖ ਰੁਪਏ ਦੀ ਐਕਸ਼ਨ ਪਲਾਨ ਪ੍ਰਵਾਨ ਕੀਤੀ ਗਈ।
ਮੁੱਖ ਖੇਤੀਬਾੜੀ ਅਫਸਰ -ਕਮ- ਕਨਵੀਨਰ ਗਵਰਨਿੰਗ ਬੋਰਡ ਵੱਲੋਂ ਦੱਸਿਆ ਕਿ ਜਿਲ੍ਹੇ ਦੇ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਟ੍ਰੇਨਿੰਗਾਂ, ਐਕਸਪੋਜਰ ਵਿਜਟ ਅਤੇ ਫਸਲੀ ਪ੍ਰਦਰਸ਼ਨੀਆਂ ਲਗਾ ਕਿ ਤੇਲ ਬੀਜ ਦਾਲਾਂ ਅਤੇ ਨਵੀਆਂ ਫਸਲਾਂ ਦੀ ਕਾਸ਼ਤ ਕਰਵਾਈ ਗਈ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਇਸ ਸਕੀਮ ਅਧੀਨ ਕਿਸਾਨ ਬੀਬੀਆਂ ਨੂੰ ਸਬਜੀਆਂ ਦੀਆਂ ਕਿੱਟਾਂ, ਫੱਲਦਾਰ ਬੂਟੇ, ਬੱਕਰੀ ਪਾਲਣ, ਖੂੰਬਾਂ ਦੀ ਕਾਸ਼ਤ ਕਰਨ ਅਤੇ ਮੱਛੀ ਪਾਲਣ ਦੀਆਂ ਟ੍ਰੇਨਿੰਗਾਂ ਕਰਕੇ ਇਹ ਉਪਰਾਲੇ ਸ਼ੁਰੂ ਕਰਵਾਏ ਗਏ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨ ਰਿਵਾਇਤੀ ਖੇਤੀ ਦੇ ਨਾਲ ਹੋਰ ਆਮਦਨ ਵਧਾਊ ਤਰੀਕਿਆਂ ਨਾਲ ਆਪਣੀ ਆਮਦਨ ਵਿਚ ਵਾਧਾ ਕਰ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਪਰਾਲੀ ਪ੍ਰਬੰਧਨ ਲਈ ਇੱਕ ਕਿਤਾਬਚਾ ਜਾਰੀ ਕਰਦੇ ਹੋਏ ਖੇਤੀਬਾੜੀ ਵਿਭਾਗ ਦੀ ਸ਼ਲਾਘਾ ਕਰਦੇ ਹੋਏ ਹਦਾਇਤ ਕੀਤੀ ਕਿ ਕਿਸਾਨਾਂ ਦੀ ਸੇਵਾ ਵਿੱਅਚ ਸਮੁੱਚੇ ਅਲਾਇਡ ਵਿਭਾਗ ਇੱਕ ਛੱਤਰੀ ਹੇਠ ਵੱਧ ਤੋੱ ਵੱਧ ਸਹੂਲਤ ਦੇਣ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਹੂਲਤਾਂ ਦੀ ਲੋੜ ਹੈ ਤਾਂ ਉਹ ਦਿੱਤੀਆਂ ਜਾਣਗੀਆਂ।
No comments:
Post a Comment