SBP GROUP

SBP GROUP

Search This Blog

Total Pageviews

Tuesday, February 9, 2021

ਸੇਵਾ ਕੇਂਦਰਾਂ ਰਾਹੀਂ 56 ਨਵੀਆਂ ਨਾਗਰਿਕ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ-ਡੀਸੀ ਗਿਰੀਸ਼ ਦਿਆਲਨ

 ਐਸ.ਏ.ਐਸ.ਨਗਰ, 9 ਫਰਵਰੀ :ਜਨਤਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਸਰਕਾਰ ਵੱਖ-ਵੱਖ ਵਿਭਾਗਾਂ ਦੀਆਂ ਵੱਧ ਤੋਂ ਵੱਧ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਇੱਕੋ ਥਾਂ ‘ਤੇ ਪਾਰਦਰਸ਼ੀ, ਏਕੀਕ੍ਰਿਤ ਅਤੇ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸੇਵਾ ਕੇਂਦਰਾਂ ਰਾਹੀਂ 56 ਨਵੀਆਂ ਨਾਗਰਿਕ ਸੇਵਾਵਾਂ ਦੀ ਸ਼ੁਰੂਆਤ ਮੌਕੇ ਕੀਤਾ। ਇਸ ਸਮਾਰੋਹ ਦਾ ਉਦਘਾਟਨ ਵਰਚੂਅਲ ਤੌਰ ‘ਤੇ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ (ਟਾਈਪ -1) 'ਤੇ 1, ਤਹਿਸੀਲ ਪੱਧਰ (ਟਾਈਪ -2) 'ਤੇ 11 ਅਤੇ ਪਿੰਡ ਪੱਧਰ (ਟਾਈਪ -3) 'ਤੇ 3 ਸੇਵਾ ਕੇਂਦਰਾਂ ਸਮੇਤ ਐਸ.ਏ.ਐਸ. ਨਗਰ ਵਿਖੇ 15 ਸੇਵਾ ਕੇਂਦਰ ਹਨ। ਇਹ ਸੇਵਾ ਕੇਂਦਰ ਵੱਖ-ਵੱਖ ਵਿਭਾਗਾਂ ਲਈ ਸਾਂਝੇ ਤੌਰ ‘ਤੇ ਵਰਤੇ ਜਾ ਰਹੇ ਹਨ। ਇਸ ਸਮੇਂ ਸੇਵਾ ਕੇਂਦਰਾਂ ਰਾਹੀਂ 271 ਨਾਗਰਿਕ ਕੇਂਦਰਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ਵਿੱਚ ਰੋਜ਼ਾਨਾ 1300 ਤੋਂ 1500 ਲੋਕਾਂ ਦੀ ਆਮਦ ਹੁੰਦੀ ਹੈ ਅਤੇ ਮਹਾਂਮਾਰੀ ਦੇ ਬਾਵਜੂਦ ਇਨ੍ਹਾਂ ਸੇਵਾ ਕੇਂਦਰਾਂ ਵਿੱਚ 69 ਕਾਊਂਟਰਾਂ ਰਾਹੀਂ 24 ਮਹੀਨਿਆਂ ਦੌਰਾਨ 1.12 ਲੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ।
ਅੱਜ ਸ਼ੁਰੂ ਕੀਤੀਆਂ ਗਈਆਂ 56 ਸੇਵਾਵਾਂ ਟਰਾਂਸਪੋਰਟ, ਪੁਲਿਸ ਅਤੇ ਮਾਲੀਆ ਵਿਭਾਗਾਂ ਨਾਲ ਸਬੰਧਤ ਹਨ। ਇਨ੍ਹਾਂ ਕੇਂਦਰਾਂ ਵਿੱਚ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਜਿਵੇਂ ਪੁਲਿਸ ਵਿਭਾਗ ਵਿਚ ਕਿਸੇ ਕਿਸਮ ਦੇ ਅਪਰਾਧ ਲਈ ਸ਼ਿਕਾਇਤ ਦੀ ਪੁਸ਼ਟੀ ਕਰਨ, ਸ਼ਿਕਾਇਤ 'ਤੇ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਪ੍ਰਾਪਤ ਕਰਨ, ਐਫਆਈਆਰ ਜਾਂ ਡੀਡੀਆਰ ਦੀ ਕਾਪੀ, ਸੜਕ ਹਾਦਸੇ ਦੇ ਮਾਮਲਿਆਂ ਵਿਚ ਅਣਟਰੇਸ ਰਿਪੋਰਟ ਦੀ ਕਾਪੀ, ਚੋਰੀ ਹੋਣ 'ਤੇ ਅਣਟਰੇਸ ਰਿਪੋਰਟ ਦੀ ਕਾਪੀ, ਵਾਹਨ, ਚੋਰੀ ਦੇ ਮਾਮਲਿਆਂ ਵਿਚ ਅਣਟਰੇਸ ਰਿਪੋਰਟ ਦੀ ਕਾਪੀ, ਲਾਊਡ ਸਪੀਕਰਾਂ ਦੀ ਵਰਤੋਂ ਲਈ ਐਨ.ਓ.ਸੀ., ਮੇਲਾ / ਪ੍ਰਦਰਸ਼ਨੀ / ਖੇਡ ਸਮਾਗਮਾਂ ਲਈ ਐਨ.ਓ.ਸੀ., ਵਾਹਨਾਂ ਦੀ ਮਲਕੀਅਤ ਲਈ ਐਨ.ਓ.ਸੀ., ਵੀਜ਼ਾ ਲਈ ਪੁਲਿਸ ਕਲੀਅਰੈਂਸ, ਸਾਮਾਨ ਜਿਵੇਂ ਪਰਸ, ਡੈਬਿਟ / ਕ੍ਰੈਡਿਟ ਕਾਰਡ, ਡ੍ਰਾਇਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਕਾਰਡ ਆਦਿ ਗੁੰਮ ਹੋਣ 'ਤੇ ਪੁਲਿਸ ਨੂੰ ਸ਼ਿਕਾਇਤ, ਗੁੰਮ ਹੋਏ ਪਾਸਪੋਰਟ, ਗੁੰਮ ਹੋਏ ਮੋਬਾਈਲ, ਕਰੈਕਟਰ ਸਰਟੀਫਿਕੇਟ, ਕਿਰਾਏਦਾਰ ਦੀ ਵੈਰੀਫਿਕੇਸ਼ਨ / ਪੀਜੀ, ਕਰਮਚਾਰੀ ਦੀ ਤਸਦੀਕ, ਘਰੇਲੂ ਸਹਾਇਕ ਜਾਂ ਨੌਕਰ ਦੀ ਤਸਦੀਕ, ਨਵੇਂ ਹਥਿਆਰ ਲਈ ਲਾਇਸੈਂਸ, ਨਵੇਂ ਆਰਮ ਲਾਇਸੈਂਸ ਦਾ ਨਵੀਨੀਕਰਣ ਕਰਨਾ ਅਤੇ ਅਧਿਕਾਰ ਖੇਤਰ ਵਿੱਚ ਵਾਧਾ ਕਰਨਾ ਸ਼ਾਮਲ ਹੈ।
ਇਸ ਤੋਂ ਇਲਾਵਾ, ਫਰਦ ਕੇਂਦਰ ਦੀਆਂ ਸੇਵਾਵਾਂ ਜਿਵੇਂ ਫਰਦ ਦੀ ਕਾਪੀ ਹਾਸਲ ਕਰਨਾ ਅਤੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਜਿਵੇਂ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਨਾ, ਵਾਹਨਾਂ ਦੀ ਮਲਕੀਅਤ ਤਬਦੀਲ ਕਰਨਾ, ਡੁਪਲੀਕੇਟ ਆਰਸੀ, ਵਾਹਨ ਦੇ ਮਾਲਕ ਦਾ ਪਤਾ ਬਦਲਣਾ, ਹਾਈਪੋਥਿਕੇਸ਼ਨ ਜੋੜਨ ਜਦੋਂ ਵਾਹਨ ਲੋਨ ‘ਤੇ ਕਿਸੇ ਫਾਇਨਾਂਸਰ ਤੋਂ ਖਰੀਦਿਆ ਜਾਂਦਾ ਹੈ। ਇਸ ਵਿੱਚ ਆਰ.ਟੀ.ਏ. ਨੂੰ ਆਰ.ਸੀ., ਹਾਈਪੋਥਿਕੇਸ਼ਨ ਰੱਦ ਕਰਨਾ, ਹਾਈਪੋਥਿਕੇਸ਼ਨ ਜਾਰੀ ਰੱਖਣਾ, ਹੋਰ ਰਾਜ ਦੇ ਵਸਨੀਕਾਂ ਨੂੰ ਵਾਹਨ ਵੇਚਣ 'ਤੇ ਐਨ.ਓ.ਸੀ., ਆਰ.ਸੀ. ਅਰਜ਼ੀ ਵਾਪਸ ਲੈਣ, ਆਰ.ਸੀ. ਦੀ ਅਰਜ਼ੀ ਦੀ ਸਥਿਤੀ ਜਾਂਚਣਾ, ਆਰ.ਸੀ. ਦੀ ਈ-ਭੁਗਤਾਨ ਸਥਿਤੀ ਜਾਂਚਣਾ, ਲਰਨਰ ਲਾਇਸੈਂਸ / ਡ੍ਰਾਇਵਿੰਗ ਲਾਇਸੈਂਸ (ਡੀ.ਐਲ.) ਲਈ ਬੁਕਿੰਗ ਅਪੁਆਇੰਟਮੈਂਟ, ਡੁਪਲਿਕੇਟ ਡ੍ਰਾਇਵਿੰਗ ਲਾਇਸੈਂਸ ਜਾਰੀ ਕਰਨਾ, ਡ੍ਰਾਇਵਿੰਗ ਲਾਇਸੈਂਸ ਰੀਨਿਊ ਕਰਨਾ, ਡ੍ਰਾਇਵਿੰਗ ਲਾਇਸੈਂਸ ਵਿੱਚ ਪਤਾ ਬਦਲਣਾ, ਡ੍ਰਾਇਵਿੰਗ ਲਾਇਸੈਂਸ ਦੀ ਤਬਦੀਲੀ, ਖਤਰਨਾਕ ਵਾਹਨ ਚਲਾਉਣ ਲਈ ਆਗਿਆ, ਪਬਲਿਕ ਟਰਾਂਸਪੋਰਟ ਦੇ ਡਰਾਈਵਰ ਲਈ ਪਬਲਿਕ ਵਹੀਕਲ ਸਰਵਿਕ (ਪੀਐਸਵੀ) ਬੈਜ ਜਾਰੀ ਕਰਨਾ, ਡੁਪਲੀਕੇਟ ਪੀਐਸਵੀ ਬੈਜ ਜਾਰੀ ਕਰਨਾ, ਪਹਾੜੀ ਖੇਤਰ ਵਿੱਚ ਵਾਹਨ ਚਲਾਉਣ ਲਈ ਤਸਦੀਕ ਕਰਨਾ, ਡ੍ਰਾਇਵਿੰਗ ਲਾਇਸੈਂਸ ਵਿੱਚ ਨਾਮ ਬਦਲਣਾ, ਮੋਬਾਈਲ ਅਪਡੇਟ, ਕੰਡਕਟਰ ਲਾਇਸੈਂਸ ਰੀਨਿਊ, ਡੁਪਲਿਕੇਟ ਲਰਨਰ ਲਾਇਸੈਂਸ, ਲਰਨਰ ਲਾਇਸੈਂਸ ਵਿੱਚ ਸੁਧਾਰ (ਪਤਾ ਅਤੇ ਨਾਮ), ਡਰਾਈਵਿੰਗ ਲਈ ਬਿਨੈ ਪੱਤਰ ਵਾਪਸ ਲੈਣਾ, ਲਾਇਸੈਂਸ, ਡ੍ਰਾਇਵਿੰਗ ਲਾਇਸੈਂਸ ਦੀ ਅਰਜ਼ੀ ਦੀ ਸਥਿਤੀ ਜਾਣਨਾ ਅਤੇ ਡਰਾਈਵਿੰਗ ਲਾਇਸੈਂਸ ਦੀ ਈ-ਭੁਗਤਾਨ ਦੀ ਸਥਿਤੀ ਦੀ ਜਾਂਚ ਕਰਨਾ ਸ਼ਾਮਲ ਹੈ।

No comments:


Wikipedia

Search results

Powered By Blogger